ਹੁਣ ਤੁਹਾਡੇ ਫੋਨ ਦਾ ਸਟੋਰੇਜ ਸਟੇਟਸ ਦੱਸੇਗਾ ਗੂਗਲ ਪਲੇਅ ਸਟੋਰ

Monday, Jan 14, 2019 - 04:07 PM (IST)

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ਸਮਾਰਟਫੋਨ ’ਚ ਐਪਸ ਡਾਊਨਲੋਡ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਹੈ। ਜਾਣਕਾਰੀ ਮੁਤਾਬਕ, ਗੂਗਲ ਪਲੇਅ ਨੇ ਇਕ ਨਵੀਂ ਫੀਚਰ ਸ਼ੁਰੂ ਕੀਤਾ ਹੈ ਜਿਸ ਨਾਲ ਯੂਜ਼ਰਜ਼ ਨੂੰ ਆਪਣੇ ਫੋਨ ਦੇ ਸਟੋਰੇਜ ਸਟੇਟਸ ਦੀ ਜਾਣਕਾਰੀ ਵੀ ਮਿਲੇਗੀ। ਇਸ ਫੀਚਰ ਨੂੰ ਸਭ ਤੋਂ ਪਹਿਲਾਂ ਰੈਡਿਟ ਯੂਜ਼ਰ ਨੇ ਸਪਾਟ ਕੀਤਾ। ਯੂਜ਼ਰਜ਼ ਨੂੰ ਕਿਸੇ ਵੀ ਤਰ੍ਹਾਂ ਦੀ ਉਲਝਣ ਨਾ ਹੋਵੇ, ਇਸ ਲਈ ਗੂਗ ਨੇ ਇਸ ਵਿਚ ਇਕ ਇੰਡੀਕੇਟਰ ਦਿੱਤਾ ਹੈ ਜੋ ਫੋਨ ਦੇ ਸਟੋਰੇਜ ਸਟੇਟਸ ਨੂੰ ਦਿਖਾਉਂਦਾ ਹੈ। ਇਸ ਦੇ ਨਾਲ ਹੀ ਗੂਗਲ ਨੇ ਯੂਜ਼ਰਜ਼ ਦੀ ਸਕਿਓਰਿਟੀ ਨੂੰ ਧਿਆਨ ’ਚ ਰੱਖਦੇ ਹੋਏ ਪਲੇਅ ਸਟੋਰ ਤੋਂ ਭਾਰਤੀ ਗਿਣਤੀ ’ਚ ਫੇਕ ਐਪਸ ਵੀ ਹਟਾ ਦਿੱਤੇ ਹਨ। 

ਇੰਝ ਕਰ ਸਕਦੇ ਹੋ ਇਸਤੇਮਾਲ
ਇਸ ਸੁਵਿਧਾ ਦੀ ਵਰਤੋਂ ਕਰਨ ਲਈ ਗੂਗਲ ਪਲੇਅ ਸਟੋਰ ਐਪ ਖੋਲ੍ਹੋ ਅਤੇ ਆਪਣੇ ਫੋਨ ਦੇ ਸਟੋਰੇਜ ਸਟੇਟਸ ਦੀ ਜਾਣਕਾਰੀ ਪਾਉਣ ਲਈ My apps & games ਸੈਕਸ਼ਨ ਅੇਤ ਫਿਰ tab Installed ’ਤੇ ਜਾਓ। ਇਸ ਨਾਲ ਸਿਰਫ ਇਹ ਹੀ ਪਤਾ ਨਹੀਂ ਚੱਲਦਾ ਕਿ ਸਟੋਰੇਜ ਸਪੇਸ ਕਿੰਨੀ ਬਾਕੀ ਹੈ ਸਗੋਂ ਇਹ ਉਨ੍ਹਾਂ ਐਪਸ ਨੂੰ ਰਿਮੂਵ ਕਰਨ ਬਾਰੇ ਵੀ ਦੱਸਿਆ ਹੈ ਜਿਨ੍ਹਾਂ ਨੂੰ ਤੁਸੀਂ ਹਟਾ ਸਕਦੇ ਹੋ। ਤੁਹਾਨੂੰ ਬਸ ਸਟੋਰੇਜ ਸਟੇਟਸ ਬਾਰ ’ਤੇ ਟੈਪ ਕਰਨਾ ਹੋਵੇਗਾ ਅਤੇ ਫਿਰ ਤੁਹਾਨੂੰ ਫ੍ਰੀ ਅਪ ਸਪੇਸ ਵਿੰਡੋ ’ਚ ਜਾ ਕੇ ਕਿਸੇ ਵੀ ਐਪ ਨੂੰ ਅਨਇੰਸਟਾਲ ਕਰ ਸਕਦੇ ਹੋ। 

PunjabKesari

ਗੂਗਲ ਨੇ ਹਟਾਏ ਹਨ 85 ਐਡਵੇਅਰ ਐਪਸ
ਸਕਿਓਰਿਟੀ ਰਿਸਰਚਰਸ ਦੀ ਇਕ ਰਿਪੋਰਟ ਮੁਤਾਬਕ, ਗੂਗਲ ਨੇ ਟ੍ਰੈਂਡ ਪਲੇਅ ਸਟੋਰ ਤੋਂ 85 ਐਡਵੇਅਰ ਪ੍ਰਭਾਵਿਤ ਐਪ ਹਟਾ ਦਿੱਤੇ ਹਨ। ਐਡਵੇਅਰ ਪ੍ਰਭਾਵਿਤ ਐਪਸ ’ਚ ਗੇਮ, ਆਨਲਾਈਨ ਟੈਲੀਵਿਜ਼ਨ ਅਤੇ ਰਿਮੋਟ ਕੰਟਰੋਲ ਐਪ ਸ਼ਾਮਲ ਹਨ। ਟ੍ਰੈਂਡ ਮਾਈਕ੍ਰੋ ਮੁਤਾਬਕ, ਇਹ ਐਪ ਫੁਲ ਸਕਰੀਨ ਐਡ ਦਿਖਾਉਣ ਅਤੇ ਯੂਜ਼ਰਜ਼ ਦੀ ਡਿਵਾਈਸ ਦੀ ਸਕਰੀਨ ਅਨਲਾਕਿੰਗ ਕਪੈਸਿਟੀ ਦੀ ਨਿਗਰਾਨੀ ਕਰਨ ’ਚ ਸਮਰਥ ਸਨ। 

85 ਫੇਕ ਐਪ 9 ਮਿਲੀਅਨ ਵਾਰ ਹੋਏ ਡਾਊਨਲੋਡ
ਜ਼ਿਕਰਯੋਗ ਹੈ ਕਿ ਦੁਨੀਆ ਭਰ ’ਚ 85 ਫੇਕ ਐਪਸ ਨੂੰ ਕੁਲ 9 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਹੈ। ਗੂਗਲ ਨੇ ਪਲੇਅ ਸਟੋਰ ਤੋਂ ਇਨ੍ਹਾਂ ਫੇਕ ਐਪਸ ਨੂੰ ਹਟਾ ਦਿੱਤਾ ਹੈ। ਇਹ ਜਾਣਕਾਰੀ ਟ੍ਰੈਂਡ ਮਾਈਕ੍ਰੋ ਨੇ ਆਪਣੇ ਬਲਾਗ ’ਚ ਦਿੱਤੀ ਹੈ। 85 ਐਡਵੇਅਰ-ਲੋਡਿਡ ਐਪਸ ’ਚੋਂ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ ਟੀ.ਵੀ. ਇਜ਼ੀ ਯੂਨੀਵਰਸਲ ਟੀਵੀ ਰਿਮੋਟ ਹੈ, ਜਿਸ ਨੂੰ 5 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। 


Related News