ਗੂਗਲ ਪਲੇਅ ''ਚ ਐਡ ਹੋਈਆਂ ਇਹ ਨਵੀਆਂ ਕੈਟੇਗਰੀਜ਼

07/27/2016 7:12:55 PM

ਜਲੰਧਰ-ਗੂਗਲ ਮੈਪ ''ਚ ਚੱਲ ਰਹੀ ਅਪਡੇਟ ਦੇ ਤਹਿਤ ਹੁਣ ਸਰਚ ਇੰਜਣ ਗੂਗਲ ਨੇ ਐਪ ਦੇ ਬਿਹਤਰ ਨੈਵੀਗੇਸ਼ਨ, ਐਕਸੈਸ ਅਤੇ ਸਰਚ ਲਈ ਅੱਠ ਨਵੀਆਂ ਕੈਟੇਗਰੀਜ਼ ਪੇਸ਼ ਕੀਤੀਆਂ ਹਨ । ਗੂਗਲ ਪਲੇਅ ''ਚ ਹਜਾਰਾਂ ਐਪ ਮੌਜੂਦ ਹਨ ਅਤੇ ਇਸ ਲਈ ਇਨ੍ਹਾਂ ਨੂੰ ਵੱਖ-ਵੱਖ ਕੈਟੇਗਰੀ ''ਚ ਵੰਡਿਆ ਜਾਣਾ ਬੇਹੱਦ ਜ਼ਰੂਰੀ ਸੀ । ਗੂਗਲ ਪਲੇਅ ਨੂੰ ਇਕ ਜ਼ਿਆਦਾ ਸਿਸਟਮੈਟਿਕ ਈਕੋਸਿਸਟਮ ਬਣਾਉਣ ਲਈ, ਟੈੱਕ ਗੂਗਲ ਨੇ ਅੱਠ ਨਵੀਆਂ ਕੈਟੇਗਰੀਜ਼ ਪੇਸ਼ ਕੀਤੀਆਂ ਹਨ। ਇਨ੍ਹਾਂ ''ਚ ਆਰਟ ਐਂਡ ਡਿਜ਼ਾਇਨ,ਬਿਊਟੀ, ਡੇਟਿੰਗ, ਈਵੈਂਟਸ, ਫੂਡ ਐਂਡ ਡ੍ਰਿੰਕ,  ਹਾਊਜ਼ ਐਂਡ ਹੋਮ ਅਤੇ ਪੇਰੈਂਟਿੰਗ ਕੈਟਗਰੀਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਟ੍ਰਾਂਸਪੋਰਟੇਸ਼ਨ ਕੈਟੇਗਰੀ ਨੂੰ ਮੈਪਸ ਐਂਡ ਨੈਵੀਗੇਸ਼ਨ ਨਾਂ ਦਿੱਤਾ ਜਾਵੇਗਾ ਜਦੋਂ ਕਿ ਮੀਡਿਆ ਐਂਡ ਵੀਡੀਓ ਕੈਟੇਗਰੀ ਨੂੰ ਹੁਣ ਵੀਡੀਓ ਪਲੇਅਰ ਐਂਡ ਐਡੀਟਰਜ਼ ਨਾਂ ਨਾਲ ਜਾਣਿਆ ਜਾਵੇਗਾ । 
 
ਗੂਗਲ ਨੇ ਐਲਾਨ ਕੀਤੀ ਹੈ ਕਿ ਗੂਗਲ ਪਲੇਅ ''ਚ ਇਹ ਬਦਲਾਅ 60 ਦਿਨ ਬਾਅਦ ਦਿਖਾਈ ਦੇਣੇ ਸ਼ੁਰੂ ਹੋਣਗੇ ਅਤੇ ਐਪ ਡਵੈਲਪਰਜ਼ ਨੂੰ ਆਪਣੇ ਐਪ ਨੂੰ ਇਸ ਨਵੀਂ ਕੈਟੇਗਰੀ ''ਚ ਸੈੱਟ ਕਰਨ ਦੀ ਲੋੜ ਹੋਵੇਗੀ ਤਾਂ ਜੋ ਯੂਜ਼ਰ ਉਨ੍ਹਾਂ ਨੂੰ ਹੋਰ ਆਸਾਨੀ ਨਾਲ ਲੱਭ ਸਕਣ। ਇਸ ਨਵੀਂ ਕੈਟੇਗਰੀ ਨੂੰ ਚੁਣਨ ਲਈ, ਐਪ ਡਵੈਲਪਰ ਨੂੰ ਆਪਣੇ ਗੂਗਲ ਪਲੇਅ ਡਵੈਲਪਰ ਕੰਸੋਲ ''ਚ ਸਾਇਨ ਇਨ ਕਰ ਕੇ ਆਪਣਾ ਐਪ ਸਲੈਕਟ ਕਰਨਾ ਹੋਵੇਗਾ । ਇਸ ਤੋਂ ਬਾਅਦ ਸਟੋਰ ਲਿਸਟਿੰਗ ਮੈਨਿਊ ਆਪਸ਼ਨ ''ਚ ਜਾ ਕੇ ਕੈਟੇਗਰੀ ਸਲੈਕਟ ਕਰਨੀ ਹੋਵੇਗੀ ਅਤੇ ਫਿਰ ਨਵੀਂ ਐਪਲੀਕੇਸ਼ਨ ਟਾਈਪ ਅਤੇ ਕੈਟੇਗਰੀ ਨੂੰ ਚੁਣਨਾ ਹੋਵੇਗਾ ।  ਇਸ ਪੂਰੇ ਪ੍ਰੋਸੈਸ ਲਈ ਤੁਹਾਨੂੰ ਗੂਗਲ ਸਪੋਰਟ ਪੇਜ਼ ''ਤੇ ਜਾਣਕਾਰੀ ਮਿਲ ਜਾਵੇਗੀ ।