ਗੂਗਲ ’ਚ ਜਲਦ ਆਉਣ ਵਾਲਾ ਹੈ ਇਹ ਸਕਿਓਰਿਟੀ ਫੀਚਰ, ਆਪਣੇ ਆਪ ਆਨ ਹੋਵੇਗਾ 2FA

05/07/2021 2:27:06 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਪਣੇ ਜੀਮੇਲ ਜਾਂ ਕਿਸੇ ਹੋਰ ਖਾਤੇ ਦਾ ਪਾਸਵਰਡ ‘123456’ ਜਾਂ ‘password’ ਰੱਖਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਗੂਗਲ ਹੁਣ ਤੁਹਾਨੂੰ ਅਜਿਹਾ ਨਹੀਂ ਕਰਨ ਦੇਵੇਗੀ। ਗੂਗਲ ਕੋਲ ਪਹਿਲਾਂ ਤੋਂ ਹੀ 2 ਫੈਕਟਰ ਆਥੈਂਟੀਕੇਸ਼ਨ (2FA) ਹੈ ਪਰ ਉਹ ਜ਼ਰੂਰੀ ਨਹੀਂ ਹੈ। ਹੁਣ ਗੂਗਲ 2FA ਨੂੰ ਆਟੋਮੈਟਿਕ ਕਰਨ ਜਾ ਰਿਹਾ ਹੈ ਜਿਸ ਤੋਂ ਬਾਅਦ ਗੂਗਲ ਅਕਾਊਂਟ ’ਚ 2FA ਆਟੋਮੈਟਿਕ ਲਾਗੂ ਹੋਵੇਗਾ। 

ਗੂਗਲ ਨੇ ਵਿਸ਼ਵ ਪਾਸਵਰਡ ਦਿਵਸ ਦੇ ਖਾਸ ਮੌਕੇ ’ਤੇ ਆਪਣੇ ਬਲਾਗ ’ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਗੂਗਲ ਨੇ ਬਲਾਗ ’ਚ ਲਿਖਿਆ ਹੈ ਕਿ ਸਾਲ 2020 ’ਚ “how strong is my password” ਨੂੰ ਲੈ ਕੇ 300 ਫੀਸਦੀ ਤਕ ਸਰਚ ਹੋਏ ਹਨ। ਗੂਗਲ ਨੇ ਕਿਹਾ ਹੈ ਕਿ ਕਈ ਲੋਕ ਲੰਬੇ ਅਤੇ ਮਜਬੂਤ ਪਾਸਵਰਡ ਦਾ ਇਸਤੇਮਾਲ ਕਰਦੇ ਹਨ ਪਰ ਉਹ ਕਾਫੀ ਨਹੀਂ ਹੈ। ਸਿੱਧੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਗੂਗਲ ਹੁਣ 2FA ਨੂੰ ਜ਼ਰੂਰੀ ਕਰਨ ਜਾ ਰਹੀ ਹੈ, ਹਾਲਾਂਕਿ ਇਸ ਦੀ ਸ਼ੁਰੂਆਤ ਕਦੋਂ ਹੋਵੇਗੀ, ਇਸ ਬਾਰੇ ਗੂਗਲ ਨੇ ਕੁਝ ਨਹੀਂ ਕਿਹਾ। 

ਗੂਗਲ ਦੇ ਪ੍ਰਬੰਧ, ਪਛਾਣ ਅਤੇ ਉਪਯੋਗਕਰਤਾ ਸੁਰੱਖਇਆ ਦੇ ਨਿਰਦੇਸ਼ਕ ਮਾਰਕ ਰਿਸ਼ਰ ਨੇ ਲਿਖਿਆ ਹੈ ਕਿ ਅਸੀਂ ਜਲਦ ਹੀ 2FA ਸ਼ੁਰੂ ਕਰਨ ਜਾ ਰਹੇ ਹਾਂ। ਯੂਜ਼ਰਸ ਆਪਣੇ ਮੋਬਾਇਲ ਨੰਬਰ ਰਾਹੀਂ ਆਪਣੇ ਅਕਾਊਂਟ ਨੂੰ 2FA ਨਾਲ ਸੁਰੱਖਿਅਤ ਰੱਖ ਸਕਣਗੇ। ਉਨ੍ਹਾਂ ਕ੍ਰੋਮ ਦੇ ਇਨਬਿਲਟ ਪਾਸਵਰਡ ਮੈਨੇਜਰ ਅਤੇ ਹਾਲ ਹੀ ’ਚ ਲਾਂਚ ਹੋਏ ਪਾਸਵਰਡ ਇੰਪੋਰਟ ਫੀਚਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਗੂਗਲ ਕ੍ਰੋਮ ਰਾਹੀਂ ਥਰਡ ਪਾਰਟੀ ਸਾਈਟ ਦੇ 1,000 ਪਾਸਵਰਡ ਨੂੰ ਗੂਗਲ ਪਾਸਵਰਡ ਮੈਨੇਜਰ ’ਚ ਮੁਫ਼ਤ ’ਚ ਅਪਲੋਡ ਕੀਤਾ ਜਾ ਸਕਦਾ ਹੈ। 


Rakesh

Content Editor

Related News