ਰਿਲਾਇੰਸ ਜਿਓ ''ਤੇ Pixel ਅਤੇ Pixel XL''ਚ ਕੰਮ ਕਰੇਗਾ ਵਾਈ-ਫਾਈ ਕਾਲਿੰਗ ਫੀਚਰ

04/13/2017 9:57:22 AM

ਜਲੰਧਰ- ਪਿਛਲੇ ਸਾਲ ਗੂਗਲ ਨੇ ਆਪਣੇ ਪਿਕਸਲ ਅਤੇ ਪਿਕਸਲ ਐਕਸ. ਐੱਲ. ਸਮਾਰਟਫੋਨ ''ਚ ਇਨਹਾਂਸਡ 4ਜੀ ਐੱਲ. ਟੀ. ਈ. ਮੋਡ ਦੇ ਰਾਹੀ 4ਜੀ ਵਾਇਸ ਓਵਰ ਐੱਲ. ਟੀ. ਈ। ਕਾਲਿੰਗ ਫੀਚਰ ਜੋੜਿਆ ਸੀ। ਇਸ ਨੂੰ ਐਂਡਰਾਇਡ 7.1.1 ਨੂਗਾ ਅਪਡੇਟ ਨਾਲ ਜਾਰੀ ਕੀਤਾ ਗਿਆ ਸੀ। ਇਸ ਫੀਚਰ ਦੇ ਆਉਣ ਤੋਂ ਬਾਅਦ ਰਿਲਾਇੰਸ ਜਿਓ ਨੈੱਟਵਰਕ ''ਤੇ ਬੀ. ਓ. ਐੱਲ. ਟੀ. ਈ. ਕਾਲ ਕਰਨਾ ਸੰਭਵ ਹੋ ਗਿਆ ਸੀ। ਗੂਗਲ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਰਿਲਾਇੰਸ ਜਿਓ ਨੈੱਟਵਰਕ ''ਤੇ ਚੱਲ ਰਹੇ ਪਿਕਸਲ ਅਤੇ ਪਿਕਸਲ ਐਕਸ. ਐੱਲ. ਸਮਾਰਟਫੋਨ ''ਚ ਜਲਦ ਹੀ ਵਾਈ-ਫਾਈ ਕਾਲਿੰਗ ਫੀਚਰ ਵੀ ਆਵੇਗਾ। ਇਸ ਫੀਚਰ ਨੂੰ ਅਗਲੇ ਨੂਗਾ ਅਪਡੇਟ ਨਾਲ ਦਿੱਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਕਮਜ਼ੋਰ ਮੋਬਾਇਲ ਨੈੱਟਵਰਕ ਵਾਲੇ ਇਲਾਕਿਆਂ ''ਚ ਵੀ ਕਾਲ ਕਰ ਸਕੋਗੇ, ਬਸ ਫੋਨ ਵਾਈ-ਫਾਈ ਨੈੱਟਵਰਕ ਨਾਲ ਜੁੜਿਆ ਹੋਣਾ ਚਾਹੀਦਾ। ਉਮੀਦ ਹੈ ਕਿ ਇਸ ਫੀਚਰ ਨੂੰ ਪਿਕਸਲ ਸਮਾਰਟਫੋਨ ਲਈ ਨੂਗਾ ਅਪਡੇਟ ਨਾਲ ਜਾਰੀ ਕਰ ਦਿੱਤਾ ਜਾਵੇਗਾ।
ਗੂਗਲ ਇੰਡੀਆ ਨੇ ਟਵਿੱਟਰ ''ਤੇ ਐਲਾਨ ਕੀਤਾ ਹੈ ਕਿ ਰਿਲਾਇੰਸ ਜਿਓ ਨੈੱਟਵਰਕ ''ਤੇ ਚੱਲ ਰਹੇ ਪਿਕਸਲ ਅਤੇ ਪਿਕਸਲ ਇਕ ਸਮਾਰਟਫਓਨ ''ਚ ਵਾਈ-ਫਾਈ ਕਾਲਿੰਗ ਦੀ ਸੁਵਿਧਾ ਮੁਹੱਈਆ ਕਰਵੇਗੀ। ਇਹ ਸੁਵਿਧਾ ਵੀ. ਓ. ਐੱਲ. ਟੀ. ਈ. ਸਪੋਰਟ ਤੋਂ ਇਲਾਵਾ ਹੋਵੇਗੀ। ਗੂਗਲ ਨੇ ਦੱਸਿਆ ਹੈ ਕਿ ਇਸ ਫੀਚਰ ਨੂੰ ਅਗਲੇ ਨੂਗਾ ਅਪਡੇਟ ਨਾਲ ਉਪਲੱਬਧ ਹੋ ਜਾਣ ਦੀ ਉਮੀਦ ਹੈ। ਕੰਪਨੀ ਐਂਡਰਾਇਡ 7.1.2 ਨੂਗਾ ਅਪਡੇਟ ਦੀ ਗੱਲ ਕਰ ਰਹੀ ਹੈ, ਜਿਸ ਦੇ ਰੋਲ ਆਊਟ ਦੀ ਪ੍ਰਕਿਰਿਆ ਪਿਛਲੇ ਹਫਤੇ ਸ਼ੁਰੂ ਹੋਈ ਸੀ, ਜਦਕਿ ਹੁਣ ਕੰਪਨੀ ਨੇ ਨੈਕਸਸ ਡਿਵਾਈਸ ''ਚ ਇਸ ਸਪੋਰਟ ਦੇ ਸੰਬੰਧ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਨੈੱਟਵਰਕ ''ਤੇ ਵਾਇਸ ਕਾਲ ਕਰਨਾ ਬਿਲਕੁਲ ਫਰੀ ਹੈ। ਇਸ ਤੋਂ ਇਲਾਵਾ ਤੁਹਾਡੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ''ਤੇ ਵੀ ਕੁਝ ਚਾਰਜ ਲਾਏ ਜਾਣਗੇ।
ਮਜ਼ੇਦਾਰ ਗੱਲ ਇਹ ਹੈ ਕਿ ਗੂਗਲ ਪਿਕਸਲ ਐਕਸ. ਐੱਲ. ਭਾਰਤ ''ਚ ਵਾਈ-ਫਾਈ ਕਾਲਿੰਗ ਫੀਚਰ ਪਾਉਣ ਵਾਲਾ ਪਿਹਲਾ ਸਮਾਰਟਫੋਨ ਨਹੀਂ ਹੈ। ਇਸ ਤੋਂ ਪਹਿਲਾਂ ਸੈਮਸੰਗ ਨੇ ਫੀਚਰ ਨੂੰ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐਜ ਲਈ ਰਿਲੀਜ਼ ਕੀਤਾ ਸੀ, ਜਦਕਿ ਇਹ ਫੀਚਰ ਕਾਫੀ ਦਿਨਾਂ ਤੱਕ ਕਿਸੇ ਕੰਮ ਦਾ ਨਹੀਂ ਸੀ, ਕਿਉਂਕਿ ਕੋਈ ਵੀ ਟੈਲੀਕਾਮ ਕੰਪਨੀ ਵਾਈ-ਫਾਈ ਕਾਲਿੰਗ ਦੀ ਸੁਵਿਧਾ ਨਹੀਂ ਦਿੰਦੀ ਸੀ। ਹੁਣ ਜਦੋਂ ਰਿਲਾਇੰਸ ਜਿਓ ਨੇ ਭਾਰਤੀ ਟੈਲੀਕਾਮ ਮਾਰਕੀਟ ''ਚ ਆਪਣੇ ਲਈ ਇਕ ਖਾਸ ਜਗ੍ਹਾ ਬਣਾ ਲਈ ਹੈ ਤਾਂ ਅਸੀਂ ਇਸ ਫੀਚਰ ਨੂੰ ਜਲਦ ਹੀ ਹੋਰ ਸਮਾਰਟਫੋਨ ''ਚ ਉਪਲੱਬਧ ਕਰਾਏ ਜਾਣ ਦੀ ਉਮੀਦ ਕਰ ਸਕਦੇ ਹੋ।