ਲਾਂਚ ਤੋਂ ਪਹਿਲਾਂ ਹੀ ਲੀਕ ਹੋਈ Google Pixel 4XL ਦੀ ਇਮੇਜ

09/25/2019 6:40:28 PM

ਗੈਜੇਟ ਡੈਸਕ—ਗੂਗਲ ਦੀ ਪ੍ਰੀਮੀਅਮ ਪਿਕਸਲ ਡਿਵਾਈਸ ਨੂੰ ਲਾਂਚ ਹੋਣ 'ਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਗੂਗਲ ਪਿਕਸਲ ਸਮਾਰਟਫੋਸ ਦੀ ਨਵੀਂ ਰੇਂਜ ਨੂੰ 15 ਅਕਤੂਬਰ ਨੂੰ ਨਿਊਯਾਰਕ 'ਚ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨਸ ਦੇ ਬਾਰੇ 'ਚ ਕਾਫੀ ਲੀਕਸ ਸਾਮਹਣੇ ਆ ਚੁੱਕੇ ਹਨ। ਗੂਗਲ Google Pixel 4 ਅਤੇ Google Pixel 4XL ਦੇ ਡਿਜ਼ਾਈਨ ਨੂੰ ਲੈ ਕੇ ਫੀਚਰਸ ਤਕ ਕਈ ਲੀਕਸ ਸਾਹਮਣੇ ਆ ਚੁੱਕੇ ਹਨ।

ਨੌਚ ਲੈੱਸ ਡਿਸਪਲੇਅ
ਨਵੀਂ ਇਮੇਜ ਤੋਂ ਪਤਾ ਚੱਲਦਾ ਹੈ ਕਿ ਗੂਗਲ ਪਿਕਸਲ 4 ਐਕਸ.ਐੱਲ. 'ਚ ਕੋਈ ਨੌਚ ਨਹੀਂ ਹੈ ਭਾਵ ਇਹ ਫੋਨ ਨੌਚਨਲੈੱਸ ਡਿਸਪਲੇਅ ਨਾਲ ਆ ਸਕਦਾ ਹੈ। ਡਿਸਪਲੇਅ ਦੀ ਟਾਪ 'ਤੇ ਫਰੰਟ ਕੈਮਰਾ ਨਜ਼ਰ ਆਉਂਦਾ ਹੈ। ਫੋਨ ਦੇ ਬਾਟਮ ਅਤੇ ਸਾਈਡ ਬੇਜਲਸ ਕਾਫੀ ਥਿਨ ਹਨ। Nextrift ਮੁਤਾਬਕ ਫੋਨ ਦੇ ਰੀਅਰ ਪੈਨਲ 'ਚ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ।

ਪਹਿਲਾਂ ਵੀ ਲੀਕ ਹੋਈ ਸੀ ਤਸਵੀਰ
ਇਸ ਤੋਂ ਪਹਿਲਾਂ ਲੀਕ ਹੋਏ ਰੈਂਡਰ 'ਚ ਗੂਗਲ ਪਿਕਸਲ 4 ਦਾ ਬਲੈਕ ਕਲਰ ਵੇਰੀਐਂਟ ਨਜ਼ਰ ਆਇਆ ਸੀ। ਇਸ ਦਾ ਮਤਲਬ ਹੈ ਕਿ ਕੰਪਨੀ ਆਪਣੇ 'ਜਸਟ ਬਲੈਕ' ਕਲਰ ਵੇਰੀਐਂਟ ਨੂੰ ਜਾਰੀ ਰੱਖੇਗੀ। ਹਾਲ ਹੀ 'ਚ ਇਸ ਡਿਵਾਈਸ ਦਾ ਇਕ ਮਿੰਟ ਗ੍ਰੀਨ ਕਲਰ ਰੈਂਡਰ ਵੀ ਦੇਖਣ ਨੂੰ ਮਿਲਿਆ ਸੀ, ਜੋ ਇਸ ਡਿਵਾਈਸ ਲਈ ਇਕ ਨਵਾਂ ਕਲਰ ਆਪਸ਼ਨ ਹੋ ਸਕਦਾ ਹੈ। ਹੁਣ ਸਭ ਤੋਂ ਲੇਟੈਸਟ ਲੀਕ 'ਚ ਪਿਕਸਲ 4 ਅਤੇ 4 ਐਕਸ.ਐੱਲ. ਦਾ ਬਲੂ ਕਲਰ ਵੇਰੀਐਂਟ ਦੇਖਣ ਨੂੰ ਮਿਲਿਆ ਹੈ।

ਗੂਗਲ ਨੇ ਵੀ ਸ਼ੇਅਰ ਕੀਤੀ ਸੀ ਫੋਟੋ
ਗੂਗਲ ਵੱਲੋਂ ਸ਼ੇਅਰ ਕੀਤੀ ਗਈ ਫੋਟੋ 'ਚ ਮੇਨ ਡਿਊਲ ਕੈਮਰਾ ਸੈਟਅਪ ਦੇ ਉੱਤੇ ਇਕ ਛੋਟਾ ਸੈਂਸਰ ਵੀ ਦਿਖ ਰਿਹਾ ਹੈ, ਜਿਸ ਦੇ ToF ਸੈਂਸਰ ਹੋਣ ਦੀ ਉਮੀਦ ਲਗਾਈ ਜਾ ਰਹੀ ਸੀ ਜਦਕਿ ਹੁਣ ਸਾਹਮਣੇ ਆਈ ਨਵੀਂ ਰੈਂਡਰ 'ਚ ਇਹ ਸੈਂਸਰ ਇਕ ਫਲੈਸ਼ ਦੀ ਤਰ੍ਹਾਂ ਲੱਗ ਰਿਹਾ ਹੈ। ਡਿਊਲ ਕੈਮਰਾ ਸੈਟਅਪ 'ਚ ਇਕ ਵੱਡੀ ਐੱਲ.ਈ.ਡੀ. ਫਲੈਸ਼ ਪਹਿਲਾਂ ਹੀ ਹੇਠਾਂ ਦਿੱਤੀ ਗਈ ਹੈ। ਗੂਗਲ ਆਪਣੇ ਡਿਵਾਈਸ 'ਚ ਬਿਹਤਰੀਨ ਕੈਮਰਾ ਸੈਟਅਪ ਤਾਂ ਦੇਵੇਗਾ ਹੀ, ਨਾਲ ਹੀ ਡਿਸਪਲੇਅ ਨੂੰ ਲੈ ਕੇ ਵੀ ਵੱਡੇ ਬਦਲਾਅ ਦੀ ਉਮੀਦ ਅਗਲੇ ਲਾਂਚ 'ਚ ਕੀਤੀ ਜਾ ਰਹੀ ਹੈ। ਗੂਗਲ ਆਪਣੇ ਡਿਵਾਈਸ ਇਸ ਸਾਲ ਦੇ ਆਖਿਰੀ ਤਿਮਾਹੀ 'ਚ ਲਾਂਚ ਕਰ ਸਕਦਾ ਹੈ।

Karan Kumar

This news is Content Editor Karan Kumar