ਗੂਗਲ ਨੇ ਆਪਣੀ ਫੋਟੋ ਐਪ ’ਚ ਕੀਤਾ ਅਹਿਮ ਬਦਲਾਅ

12/13/2018 10:47:45 AM

ਗੈਜੇਟ ਡੈਸਕ– ਗੂਗਲ ਨੇ ਆਪਣੀ ਫੋਟੋ ਐਪ ‘ਗੂਗਲ ਫੋਟੋ’ ’ਚ ਕੁਝ ਬਦਲਾਅ ਕੀਤੇ ਹਨ। ਖਬਰ ਹੈ ਕਿ ਗੂਗਲ ਫੋਟੋਜ਼ ਐਪ ’ਤੇ ਜਦੋਂ ਕੁਝ ਖਾਸ ਫਾਰਮੈਟਸ ਵਾਲੀਆਂ ਵੀਡੀਓਜ਼ ਸੇਵ ਨਹੀਂ ਕੀਤੀਆਂ ਜਾ ਸਕਣਗੀਆਂ। ਗੂਗਲ ਨੇ ਆਪਣੀ ਗੂਗਲ ਫੋਟੋਜ਼ ਐਪ ਦੇ ਸਪੋਰਟ ਪੇਜ ’ਤੇ ਕਿਹਾ ਕਿ 6 ਦਸੰਬਰ 2018 ਤੋਂ ਬਾਅਦ ਅਨਸਪੋਰਟਿਡ ਵੀਡੀਓ ਅਪਡੇਟ ਯੂਜ਼ਰ ਦੇ ਗੂਗਲ ਅਕਾਊਂਟ ਤੋਂ ਸਪੇਸ ਲਵੇਗੀ। ਦੱਸ ਦੇਈਏ ਕਿ ਗੂਗਲ ਦੇ ਇਸ ਐਲਾਨ ਤੋਂ ਪਹਿਲਾਂ ਯੂਜ਼ਰਜ਼ ਗੂਗਲ ਫੋਟੋ ਐਪ ’ਚ ਮੌਜੂਦ ਸਾਰੀਆਂ ਵੀਡੀਓਜ਼ ਅਤੇ ਫੋਟੋਜ਼ ਨੂੰ ਮੁਫਤ ’ਚ ਕਲਾਊਡ ’ਤੇ ਅਪਲੋਡ ਕਰ ਸਕਦੇ ਸਨ ਜਿਸ ਨਾਲ ਉਨ੍ਹਾਂ ਦੇ ਸਮਾਰਟਫੋਨ ਦੀ ਸਟੋਰੇਜ ਖਰਚ ਨਹੀਂ ਹੁੰਦੀ ਸੀ। ਇੰਨਾ ਹੀ ਨਹੀਂ ਗੂਗਲ ਦੀ ਕਲਾਊਡ ਸਟੋਰੇਜ ’ਤੇ ਹੁਣ ਯੂਜ਼ਰਜ਼ 10 ਜੀ.ਬੀ. ਤੋਂ ਜ਼ਿਆਦਾ ਸਾਈਜ਼ ਵਾਲੀਆਂ ਵੀਡੀਓਜ਼ ਨੂੰ ਵੀ ਸੇਵ ਨਹੀਂ ਕਰ ਸਕਣਗੇ।

ਗੂਗਲ ਦੇ ਇਸ ਕਦਮ ਤੋਂ ਬਾਅਦ ਯੂਜ਼ਰਜ਼ ਕਲਾਊਡ ’ਤੇ ਸੇਵ ਆਪਣੀਆਂ ਵੀਡੀਓਜ਼ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗੂਗਲ ਫੋਟੋਜ਼ ਦੀ ਸੈਟਿੰਗ ’ਚ ਜਾਣਾ ਹੋਵੇਗਾ। ਇਥੇ ਯੂਜ਼ਰਜ਼ ਨੂੰ ‘Unsupported Videos' ਦਾ ਇਕ ਆਪਸ਼ਨ ਦਿਸੇਗਾ ਜਿਸ ਨਾਲ ਯੂਜ਼ਰਜ਼ ਜਾਣ ਸਕਣਗੇ ਕਿ ਉਨ੍ਹਾਂ ਦੁਆਰਾ ਅਪਲੋਡ ਕੀਤੀ ਗਈ ਕਿਹੜੇ ਵੀਡੀਓ ਫਾਰਮੇਟ ਨੂੰ ਗੂਗਲ ਸਪੋਰਟ ਨਹੀਂ ਕਰ ਰਿਹਾ। ਯੂਜ਼ਰਜ਼ ਨੂੰ ਜੇਕਰ ਉਨ੍ਹਾਂ ਦੇ ਗੂਗਲ ਫੋਟੋਜ਼ ਐਪ ਦੇ ਸਟੋਰੇਜ ਕੁਝ ਅਨਸਪੋਰਟਿਡ ਵੀਡੀਓ ਮਿਲਦੀਆਂ ਹਨ ਤਾਂ ਉਹ ਉਸ ਨੂੰ ਉਥੋਂ ਡਿਲੀਟ ਕਰ ਸਕਦੇ ਹਨ। ਜੇਕਰ ਯੂਜ਼ਰਜ਼ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਨਾ ਚਾਹੁੰਦੇ ਤਾਂ ਉਹ ਉਸ ਵੀਡੀਓ ਨੂੰ ਆਪਣੇ ਫੋਨ ਦੀ ਸਟੋਰੇਜ ’ਚ ਪਹਿਲਾਂ ਡਾਊਨਲੋਡ ਕਰ ਸਕਦੇ ਹਨ। ਫੋਨ ’ਚ ਵੀਡੀਓ ਦੇ ਡਾਊਨਲੋਡ ਹੋ ਜਾਣ ਤੋਂ ਬਾਅਦ ਉਸ ਨੂੰ ਕਲਾਊਡ ਸਟੋਰੇਜ ਤੋਂ ਡਿਲੀਟ ਕਰਨਾ ਹੋਵੇਗਾ।

ਜਿਨ੍ਹਾਂ ਵੀਡੀਓ ਫਾਰਮੈਟਸ ਨੂੰ ਗੂਗਲ ਹੁਣਸਪੋਰਟ ਨਹੀਂ ਕਰੇਗਾ ਉਨ੍ਹਾਂ ’ਚ MP4, MPG, MOD, MMV, TOD, ASF, DIVX, MOV, M4V, 3GP, 3G2, M2T, M2TS, MTS, MKV, AVI ਅਤੇ WMV ਸ਼ਾਮਲ ਹਨ। ਇਸ ਦੇ ਨਾਲ ਹੀ RAW ਅਤੇ VOD ਫਾਰਮੈਟ ਦੀ ਵੀਡੀਓ ਵੀ ਹੁਣ ਗੂਗਲ ਫੋਟੋਜ਼ ਸਪੋਰਟ ਨਹੀਂ ਕਰੇਗਾ ਕਿਉਂਕਿ ਇਹ ਵੀਡੀਓ ਫਾਰਮੈਟਸ ਅਨਕੰਪ੍ਰੈਸਡ ਹੁੰਦੇ ਹਨ। ਹਾਲਾਂਕਿ ਅਜਿਹਾ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਫੋਨਜ਼ RAW ਫਾਰਮੈਟ ਨੂੰ ਸਪੋਰਟ ਨਹੀਂ ਕਰਦੇ, ਇਸ ਲਈ ਗੂਗਲ ਦੇ ਇਨ੍ਹਾਂ ਬਦਲਾਵਾਂ ਨਾਲ ਯੂਜ਼ਰਜ਼ ਨੂੰ ਕੁਝ ਜ਼ਿਆਦਾ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।