ਜਲਦ ਹੀ ਭਾਰਤ 'ਚ ਲਾਂਚ ਹੋਵੇਗਾ google feed ਅਤੇ Smart Speaker-ਰਿਪੋਰਟ

08/10/2017 2:17:30 PM

ਜਲੰਧਰ- ਗੂਗਲ ਨੇ ਹਾਲ ਹੀ 'ਚ ਗੂਗਲ ਫੀਡ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਟ੍ਰੇਡਿਸ਼ਨਲ ਗੂਗਲ ਨਾਊ ਨੂੰ ਰਿਪਲੇਸ ਕਰੇਗਾ ਅਤੇ ਯੂਜ਼ਰਸ ਨਾਲ ਜੁੜੇ ਪਰਸਨਲਾਇਜ਼ਡ ਕੰਟੈਂਟ ਦਿਖਾਵੇਗਾ। ਹਾਲਾਂਕਿ ਤਦ ਇਸ ਨੂੰ ਭਾਰਤ ਲਈ ਲਾਂਚ ਨਹੀਂ ਕੀਤਾ ਗਿਆ। ਰਿਪੋਰਟ ਮੁਤਾਬਕ ਹੁਣ ਗੂਗਲ ਇਸ ਸਰਵਿਸ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਗੂਗਲ ਆਪਣਾ ਸਮਾਰਟ ਸਪੀਕਰ Google Home ਵੀ ਲਾਂਚ ਕਰੇਗੀ। ਗੂਗਲ ਹੋਮ ਆਰਟੀਫੀਸ਼ਿਅਲ ਇੰਟੈਲੀਜੰਸ ਬੈਸਡ ਸਪੀਕਰ ਹੈ ਜਿਸ 'ਚ ਇੰਬਿਲਟ ਸਰਚ ਸਿਸਟਮ ਦਿੱਤਾ ਗਿਆ ਹੈ। 

ਇਕਨਾਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਗੂਗਲ ਦੇ ਇਕ ਅਧਿਕਾਰੀ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੰਪਨੀ ਗੂਗਲ ਫੀਡ ਸਰਵਿਸ ਨੂੰ ਛੇਤੀ ਹੀ ਭਾਰਤ 'ਚ ਲਾਂਚ ਕਰੇਗੀ। ਹਾਲਾਂਕਿ ਗੂਗਲ ਹੋਮ ਅਗਲੇ ਸਾਲ ਲਾਂਚ ਹੋ ਸਕਦਾ ਹੈ। ਗੂਗਲ ਸਰਚ ਦੇ ਵਾਇਸ ਪ੍ਰੈਜ਼ੀਡੇਂਟ ਨੇ ET ਨੂੰ ਦੱਸਿਆ ਹੈ, 'ਭਾਰਤ ਸਾਡੇ ਲਈ ਖਾਸ ਹੈ, ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਨੂੰ ਕਿੰਨਾ ਜਲਦੀ ਲਾਂਚ ਕੀਤਾ ਜਾਵੇਗਾ, ਪਰ ਅਸੀਂ ਗੂਗਲ ਫੀਡ ਜਲਦ ਹੀ ਭਾਰਤ 'ਚ ਲਾਂਚ ਕਰਨਾ ਚਾਹੁੰਦੇ ਹਾਂ ' ਗੂਗਲ ਨੇ ਹਾਲ ਹੀ ਵਿੱਚ ਆਪਣੀ ਨਵੀਂ ਸਰਵਿਸ ਗੂਗਲ ਫੀਡ ਲਾਂਚ ਕੀਤਾ ਹੈ। ਇਸ ਨੂੰ ਐਂਡ੍ਰਾਇਡ ਅਤੇ iOS ਦੋਨਾਂ ਲਈ ਪੇਸ਼ ਕੀਤਾ ਗਿਆ ਹੈ। ਇਹ ਫੀਡ ਤੁਹਾਨੂੰ ਗੂਗਲ ਦੇ ਆਫੀਸ਼ਿਅਲ ਐਪ 'ਤੇ ਦਿਖੇਗੀ ਜੋ ਐਂਡ੍ਰਾਇਡ 'ਚ ਪਹਿਲਾਂ ਤੋਂ ਮੌਜੂਦ ਹੁੰਦਾ ਹੈ।

ਗੂਗਲ ਫੀਡ ਸਰਵਿਸ

ਇਸ ਨਵੀਂ ਗੂਗਲ ਫੀਡ ਸਰਵਿਸ 'ਚ ਤੁਹਾਡੀ ਸਰਚ ਹਿਸਟਰੀ ਦੇ ਆਧਾਰ 'ਤੇ ਟਾਪਿਕਸ ਦਿਖਾਏ ਜਾਣਗੇ। ਇਸ ਨਿਊਜ਼ ਫੀਡ 'ਚ ਮੁੱਖ ਤੌਰ 'ਤੇ ਆਰਟਿਕਲਸ, ਵੀਡੀਓਜ਼ ਅਤੇ ਦੂਜੇ ਕੰਟੈਂਟ ਮਿਲਣਗੇ। ਗੂਗਲ ਨੇ ਸਭ ਤੋਂ ਪਹਿਲਾਂ ਨਿਊਜ਼ ਫੀਡ ਦਾ ਪ੍ਰੀਵਿਊ ਦਸੰਬਰ 'ਚ ਵਿਖਾਇਆ ਸੀ।

ਗੂਗਲ ਹੋਮ ਸਮਾਰਟ ਸਪੀਕਰ ਅਤੇ ਇਸਦੀ ਕੀਮਤ
ਇਹ ਇਕ ਤਰ੍ਹਾਂ ਦਾ ਤੁਹਾਡੇ ਘਰ ਦਾ ਰੌਬੋਟ ਹੈ ਜਿਸ ਦੇ ਨਾਲ ਤੁਸੀਂ ਘਰ ਦੇ ਕੁਝ ਕੰਮ ਕਰਵਾ ਸਕਦੇ ਹੋ। ਹਾਲਾਂਕਿ ਇਹ ਚੱਲ-ਫਿਰ ਤਾਂ ਨਹੀਂ ਸਕਦਾ ਕਿਉਂਕਿ ਇਹ ਇੱਕ ਸਪੀਕਰ ਹੈ ਪਰ ਇਸ ਨੂੰ ਤੁਸੀਂ ਲਾਈਟ ਆਫ ਜਾਂ ਆਨ ਕਰਨਾ, ਗਾਣੇ ਪਲੇਅ ਕਰਨਾ, ਬਾਹਰ ਦਾ ਤਾਪਮਾਨ ਕਿੰਨਾ ਹੈ ਜਾਂ ਮੀਂਹ ਹੋਵੇਗੇ ਜਾਂ ਨਹੀਂ ਜਾਂ ਫਿਰ ਕੁਝ ਆਰਡਰ ਕਰਨ ਨੂੰ ਕਹੋਗੇ ਤਾਂ ਉਹ ਕਰ ਦੇਵੇਗਾ। ਮੀਟਿੰਗ ਲਈ ਰਿਮਾਇੰਡਰ ਲਗਾਉਣਾ ਹੋਵੇ ਜਾਂ ਫਿਰ ਟ੍ਰੈਫਿਕ ਦੀ ਹਾਲਤ ਦੇ ਬਾਰੇ 'ਚ ਜਾਨਣਾ ਹੋਵੇ ਗੂਗਲ ਹੋਮ ਤੁਹਾਡੀ ਮਦਦ ਕਰੇਗਾ। ਅਮਰੀਕਾ 'ਚ ਇਸ ਦੀ ਕੀਮਤ $129 (ਲਗਭਗ 8,590 ਰੁਪਏ) ਹੈ। ਭਾਰਤ 'ਚ ਇਸ ਦੀ ਕੀਮਤ 15,000 ਤੋਂ 20,000 ਰੁਪਏ ਤੱਕ ਹੋ ਸਕਦੀ ਹੈ।