UK ਯੂਜ਼ਰਸ ਹੁਣ Google Pay ਤੋਂ ਨਹੀਂ ਕਰ ਸਕਣਗੇ ਮਨੀ ਟ੍ਰਾਂਸਫਰ

06/17/2019 12:27:52 AM

ਗੈਜੇਟ ਡੈਸਕ—ਜੇਕਰ ਤੁਸੀਂ ਦੋਸਤਾਂ  ਨੂੰ ਪੈਸੇ ਭੇਜਣ ਲਈ ਗੂਗਲ ਪਲੇਅ ਸਰਵਿਸ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਗੂਗਲ ਨੇ ਯੂਜ਼ਰਸ ਨੂੰ ਈ-ਮੇਲ ਰਾਹੀਂ ਸੂਚਿਤ ਕਰਦੇ ਹੋਏ ਦੱਸਿਆ ਕਿ ਗੂਗਲ ਪੇਅ ਸਰਵਿਸ ਨੂੰ ਯੂ.ਕੇ. 'ਚ ਜਲਦ ਬੰਦ ਕਰ ਦਿੱਤਾ ਜਾਵੇਗਾ। ਗੂਗਲ ਪੇਅ ਦਾ ਇਹ ਖਾਸ ਸੈਂਡ ਪੀਰ-ਟੂ-ਪੀਰ ਮਨੀ ਟ੍ਰਾਂਸਫਰ ਫੀਚਰ 6 ਸਤੰਬਰ ਤੋਂ ਯੂਨਾਈਟੇਡ ਕਿੰਗਡਮ 'ਚ ਬੰਦ ਹੋ ਜਾਵੇਗਾ।

ਯੂ.ਕੇ. 'ਚ ਮੌਜੂਦ ਗੂਗਲ ਪੇਅ ਦੇ ਯੂਜ਼ਰਸ 6 ਸਤੰਬਰ ਤੋਂ ਇਸ ਐਪ ਰਾਹੀਂ ਨਾ ਹੀ ਕਿਸੇ ਨੂੰ ਪੈਸੇ ਭੇਜ ਸਕੋਗੇ ਅਤੇ ਨਾ ਹੀ ਪੈਸੇ ਮੰਗਵਾਉਣ ਦੀ ਰਿਕਵੈਸਟ ਕਰ ਸਕੋਗੇ। ਫਿਲਹਾਲ ਇਹ ਫੀਚਰ ਕੰਮ ਕਰ ਰਿਹਾ ਹੈ।

ਗੂਗਲ ਨੇ ਯੂਜ਼ਰਸ ਨੂੰ ਦਿੱਤੀ ਸਲਾਹ
ਗੂਗਲ ਨੇ ਯੂਜ਼ਰਸ ਨੂੰ ਸਲਾਹ ਦਿੰਦੇ ਹੋਏ ਇਸ ਫੀਚਰ ਨੂੰ ਬੰਦ ਹੋਣ ਤੋਂ ਪਹਿਲਾਂ ਆਪਣੇ ਖਾਤੇ 'ਚ ਬਕਾਇਆ ਰਾਸ਼ੀ ਸਥਾਨਾਂਤਰਿਤ ਕਰਨ ਲਈ ਕਿਹਾ ਹੈ। ਫਿਲਹਾਲ ਯੂ.ਕੇ. 'ਚ ਗੂਗਲ ਪੇਅ ਸਰਵਿਸ ਲਗਾਤਾਰ ਪੇਮੈਂਟ ਕਰਨ ਲਈ ਰਿਟੇਲਰਸ ਅਤੇ ਆਨਲਾਈਨ ਸਟੋਰਸ 'ਤੇ ਕਾਫੀ ਮਾਤਰਾ 'ਚ ਯੂਜ਼ ਹੋ ਰਹੀ ਹੈ।


Karan Kumar

Content Editor

Related News