ਗੂਗਲ ਪੇਅ ਨੇ ਭਾਰਤ 'ਚ ਲਾਂਚ ਕੀਤਾ UPI ਲਾਈਟ, ਸਿੰਗਲ-ਕਲਿੱਕ 'ਚ ਕਰ ਸਕੋਗੇ ਪੇਮੈਂਟ, ਇੰਝ ਕਰੋ ਐਕਟੀਵੇਟ

07/14/2023 1:18:43 PM

ਗੈਜੇਟ ਡੈਸਕ- ਆਨਲਾਈਨ ਪੇਮੈਂਟ ਸਰਵਿਸ ਗੂਗਲ ਪੇਅ ਨੇ ਭਾਰਤ 'ਚ ਆਪਣੀ ਲਾਈਟ ਸਰਵਿਸ ਯੂ.ਪੀ.ਆਈ. ਲਾਈਟ (UPI LITE) ਨੂੰ ਲਾਂਚ ਕਰ ਦਿੱਤਾ ਹੈ। ਇਸ ਸੁਵਿਧਾ ਨੂੰ ਡਿਜੀਟਲ ਪੇਮੈਂਟ ਨੂੰ ਆਸਾਰ, ਫਾਸਟ ਅਤੇ ਭਰੋਸੇਮੰਦ ਬਣਾਉਂ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂ.ਪੀ.ਆਈ. ਲਾਈਟ ਯੂਜ਼ਰਜ਼ ਨੂੰ ਯੂ.ਪੀ.ਆਈ. ਪਿੰਨ ਦਰਜ ਕੀਤੇ ਬਿਨਾਂ ਤੇਜ ਅਤੇ ਸਿੰਗਲ-ਕਲਿੱਕ ਯੂ.ਪੀ.ਆਈ. ਪੇਮੈਂਟ ਕਰਨ 'ਚ ਸਮਰੱਥ ਬਣਾਉਂਦਾ ਹੈ।

ਯੂ.ਪੀ.ਆਈ. ਲਾਈਟ

ਕੰਪਨੀ ਦਾ ਕਹਿਣਾ ਹੈ ਕਿ ਲਾਈਟ ਅਕਾਊਂਟ ਯੂਜ਼ਰਜ਼ ਦੇ ਬੈਂਕ ਅਕਾਊਂਟ ਨਾਲ ਜੁੜੇ ਹੁੰਦੇ ਹਨ ਪਰ ਜਾਰੀਕਰਤਾ ਬੈਂਕ ਦੀ ਕੋਰ ਬੈਂਕਿੰਗ ਸਿਸਟਮ 'ਤੇ ਰੀਅਲ ਟਾਈਮ 'ਤੇ ਨਿਰਭਰ ਨਹੀਂ ਹੁੰਦਾ। ਯੂ.ਪੀ.ਆਈ. ਲਾਈਟ ਅਕਾਊਂਟ 'ਚ ਦਿਨ 'ਚ ਦੋ ਵਾਰ 2,000 ਰੁਪਏ ਤਕ ਲੋਡ ਕੀਤੇ ਜਾ ਸਕਦੇ ਹਨ ਅਤੇ ਇਹ ਯੂਜ਼ਰਜ਼ ਨੂੰ 200 ਰੁਪਏ ਤਕ ਦੀ ਇੰਸਟੈਂਟ ਯੂ.ਪੀ.ਆਈ. ਲੈਣ-ਦੇਣ ਕਰਨ ਦੀ ਮਨਜ਼ੂਰੀ ਦਿੰਦਾ ਹੈ। ਲੈਣ-ਦੇਣ ਪੂਰਾ ਕਰਨ ਲਈ ਯੂਜ਼ਰਜ਼ ਨੂੰ 'ਪੇਅ ਪਿੰਨ-ਫ੍ਰੀ' 'ਤੇ ਟੈਪ ਕਰਨਾ ਹੋਵੇਗਾ।

ਸਤੰਬਰ 2022 RBI ਨੇ ਕੀਤਾ ਸੀ ਲਾਂਚ

ਦੱਸ ਦੇਈਏ ਕਿ ਯੂ.ਪੀ.ਆਈ. ਲਾਈਟ ਸੁਵਿਧਾ ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਤੰਬਰ 2022 'ਚ ਆਨਲਾਈਨ ਪੇਮੈਂਟ ਪ੍ਰੋਸੈਸ ਨੂੰ ਆਸਾਨ ਬਣਾਉਣ ਲਈ ਲਾਂਚ ਕੀਤਾ ਗਿਆ ਸੀ ਅਤੇ ਇਸਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਅਨੇਬਲ ਕੀਤਾ ਗਿਆ ਸੀ। ਹੁਣ ਤਕ 15 ਬੈਂਕ ਯੂ.ਪੀ.ਆਈ. ਲਾਈਟ ਦਾ ਸਮਰਥਨ ਕਰਦੇ ਹਨ, ਆਉਣ ਵਾਲੇ ਮਹੀਨਿਆਂ 'ਚ ਹੋਰ ਵੀ ਬੈਂਕ ਇਸਦਾ ਸਮਰਥਨ ਕਰਨਗੇ। 

ਇੰਝ ਐਕਟੀਵੇਟ ਕਰੋ UPI LITE ਅਕਾਊਂਟ

- ਯੂ.ਪੀ.ਆਈ. ਲਾਈਟ ਅਕਾਊਂਟ ਐਕਟੀਵੇਟ ਕਰਨ ਲਈ ਗੂਗਲ ਪੇਅ ਐਪ ਨੂੰ ਓਪਨ ਕਰੋ ਅਤੇ ਪ੍ਰੋਫਾਈਲ ਪੇਜ ਤੋਂ ਐਕਟੀਵੇਟ ਯੂ.ਪੀ.ਆਈ. ਲਾਈਟ 'ਤੇ ਟਾਈਪ ਕਰੋ।
- ਹੁਣ ਕੰਟੀਨਿਊ 'ਤੇ ਟੈਪ ਕਰੋ ਅਤੇ ਬੈਂਕ ਸਿਲੈਕਟ ਕਰੇਕ ਓ.ਟੀ.ਪੀ. ਦੀ ਮਦਦ ਨਾਲ ਪ੍ਰੋਸੈਸ ਪੂਰਾ ਕਰੋ।
- ਲਿੰਕਿੰਗ ਪ੍ਰਕਿਰਿਆ ਪੂਰੀ ਹੋਣ 'ਤੇ ਯੂਜ਼ਰਜ਼ ਆਪਣੇ ਯੂ.ਪੀ.ਆਈ. ਲਾਈਟ ਅਕਾਊਂਟ 'ਤੇ 2000 ਰੁਪਏ ਤਕ ਦੀ ਧਨਰਾਸ਼ੀ ਜੋੜ ਸਕਣਗੇ। ਰੋਜ਼ਾਨਾ ਵੱਧ ਤੋਂ ਵੱਧ 4000 ਰੁਪਏ ਹੋਵੇਗੀ।
- ਯੂ.ਪੀ.ਆਈ. ਲਾਈਟ ਬੈਲੇਂਸ 'ਚ 200 ਰੁਪਏ ਤਕ ਦੀ ਰਾਸ਼ੀ ਨੂੰ ਡਿਫਾਲਟ ਰੂਪ ਨਾਲ ਐਡ ਕੀਤਾ ਜਾ ਸਕਦਾ ਹੈ।
- ਯੂ.ਪੀ.ਆਈ. ਲਾਈਟ ਲੈਣ-ਦੇਣ ਪੂਰਾ ਕਰਨ ਲਈ 'ਪੇਅ ਪਿੰਨ-ਫ੍ਰੀ' 'ਤੇ ਟੈਪ ਕੋਰ।

Rakesh

This news is Content Editor Rakesh