ਨਵੀਂ ਅਪਡੇਟ ਨਾਲ ਗੂਗਲ ਪੇਅ (Tez) 'ਤੇ ਪਹਿਲਾਂ ਤੋਂ ਆਸਾਨ ਹੋਇਆ ਪੇਮੈਂਟ ਪ੍ਰੋਸੈਸ

09/24/2018 2:40:46 PM

ਜਲੰਧਰ-ਗੂਗਲ ਨੇ ਪਿਛਲੇ ਸਾਲ 2017 ਸਤੰਬਰ ਮਹੀਨੇ 'ਚ ਸਪੈਸ਼ਲ ਡਿਜੀਟਲ ਪੇਮੈਂਟ ਐਪ 'ਤੇਜ਼' (Payment App Tez) ਪੇਸ਼ ਕੀਤੀ ਗਈ ਸੀ। ਕੰਪਨੀ ਨੇ ਹਾਲ ਹੀ 'ਚ ਆਪਣੀ ਗੂਗਲ ਤੇਜ਼ ਐਪ ਨੂੰ 'ਗੂਗਲ ਪੇਅ' (Google Pay) 'ਚ ਇੰਟੀਗ੍ਰੇਟ ਕਰ ਦਿੱਤੀ ਹੈ। ਇਹ ਐਪ ਯੂਜ਼ਰਸ ਨੂੰ ਭਾਰਤ 'ਚ ਨੈਸ਼ਨਲ ਪੇਮੈਂਟਸ ਕਾਰਪੋਰਏਸ਼ਨ ਦੁਆਰਾ ਬਣਾਏ ਯੂ. ਪੀ. ਆਈ. (UPI) 'ਤੇ ਬੈਂਕ ਅਕਾਊਂਟ ਲਿੰਕ ਕਰਨ ਅਤੇ ਡਿਜੀਟਲ ਪੇਮੈਂਟ ਕਰਨ ਦੀ ਸਹੂਲਤ ਦਿੰਦੀ ਹੈ। ਹੁਣ ਇਸ ਐਪ ਨੂੰ ਨਵੀਂ ਅਪਡੇਟ ਮਿਲੀ ਹੈ।

ਅਪਡੇਟ ਤੋਂ ਮਿਲੇ ਇਹ ਖਾਸ ਫੀਚਰਸ-
ਅਪਡੇਟ ਤੋਂ ਬਾਅਦ ਗੂਗਲ ਪੇਅ ਤੋਂ ਪੇਮੈਂਟ ਕਰਨ ਦਾ ਪ੍ਰੋਸੈਸ ਹੋਰ ਵੀ ਆਸਾਨ ਹੋ ਗਿਆ ਹੈ। ਇਸ ਲੇਟੈਸਟ ਅਪਡੇਟ 'ਚ ਕਈ ਨਵੇਂ ਫੀਚਰਸ ਮਿਲੇ ਹਨ, ਜਿਵੇਂ ਕਿ ਟਰਾਂਜੰਕਸ਼ਨ ਹਿਸਟਰੀ 'ਚ ਜ਼ਿਆਦਾ ਵਿਜੀਬਿਲਿਟੀ ਦੇਖਣ ਨੂੰ ਮਿਲੇਗੀ। ਹੁਣ ਗੂਗਲ ਪੇਅ ਅਕਾਊਂਟ ਅਤੇ ਲਿੰਕ ਬੈਂਕ ਅਕਾਊਂਟ ਨੂੰ ਆਸਾਨੀ ਨਾਲ ਮੈਨੇਜ ਕਰਨ ਦਾ ਆਪਸ਼ਨ ਵੀ ਮਿਲੇਗਾ। ਹੁਣ ਤੁਸੀਂ ਐਪਸ ਨੂੰ ਸਵਿੱਚ ਕੀਤੇ ਬਿਨਾਂ ਪਾਰਟਨਰ ਐਪਸ 'ਤੇ ਗੂਗਲ ਪੇਅ ਦੇ ਨਾਲ ਵੀ ਪੇਮੈਂਟ ਕਰ ਸਕਦੇ ਹੋ। ਐਪ ਦਾ ਇੰਟਰਫੇਸ ਥੋੜਾ ਬਦਲ ਦਿੱਤਾ ਗਿਆ ਹੈ ਪਰ ਹੁਣ ਵੀ ਪਹਿਲਾਂ ਵਾਂਗ ਇਹ ਆਸਾਨੀ ਨਾਲ ਕੰਮ ਕਰਦਾ ਹੈ।

ਹੁਣ ਤੱਕ ਡਾਊਨਲੋਡ ਕੀਤੀ ਗੂਗਲ ਪੇਅ (Tez) ਐਪ -
ਇਸ ਤੋਂ ਇਲਾਵਾ ਪਿਛਲੇ ਸਾਲ ਲਾਂਚ ਹੋਣ ਤੋਂ ਬਾਅਦ ਗੂਗਲ Tez ਐਪ ਲਗਾਤਰ ਮਸ਼ਹੂਰ ਹੋ ਰਹੀ ਹੈ। ਕੁਝ ਸਮਾਂ ਪਹਿਲਾ ਸਾਹਮਣੇ ਆਈ ਰਿਪੋਰਟ ਮੁਤਾਬਕ ਗੂਗਲ ਪੇਅ (Tez) ਨੂੰ 50 ਮਿਲੀਅਨ (5 ਕਰੋੜ) ਤੋਂ ਜ਼ਿਆਦਾ ਯੂਜ਼ਰਸ ਨੇ ਡਾਊਨਲੋਡ ਕੀਤੀ ਸੀ ਅਤੇ 13.5 ਮਿਲੀਅਨ 1 ਕਰੋੜ 35 ਲੱਖ ਤੋਂ ਜ਼ਿਆਦਾ ਮਹੀਨੇਵਾਰ ਐਕਟਿਵ ਯੂਜ਼ਰਸ ਇਕ ਮਹੀਨੇ 'ਚ 25 ਕਰੋੜ ਤੋਂ ਜ਼ਿਆਦਾ ਟਰਾਂਜੰਕਸ਼ਨ ਕਰਦੇ ਹੋ। ਇਹ ਪੇਮੈਂਟ ਪਲੇਟਫਾਰਮ ਐੱਸ. ਬੀ. ਆਈ (SBI), ਐੱਚ. ਡੀ. ਐੱਫ. ਸੀ. (HDFC) ਅਤੇ ਆਈ. ਸੀ. ਆਈ. ਸੀ. ਆਈ. (ICICI) ਅਤੇ ਐਕਸਿਸ (Axis) ਸਮੇਤ 70 ਤੋਂ ਜ਼ਿਆਦਾ ਬੈਕਸ ਦੇ ਨਾਲ ਕੰਮ ਕਰਦੀ ਹੈ।