ਹੁਣ Google Pay ਤੋਂ ਵੀ ਬੁੱਕ ਕਰ ਸਕਦੇ ਹੋ ਰੇਲ ਟਿਕਟ, ਇਹ ਹੈ ਤਰੀਕਾ

03/20/2019 1:40:24 PM

ਗੈਜੇਟ ਡੈਸਕ– ਯੂ.ਪੀ.ਆਈ. ਆਧਾਰਿਤ ਪੇਮੈਂਟ ਐਪ ‘ਗੂਗਲ ਪੇਅ’ ’ਚ ਇਕ ਕੰਮ ਦਾ ਫੀਚਰ ਜੋੜ ਦਿੱਤਾ ਗਿਆ ਹੈ। ਗੂਗਲ ਪੇਅ ਦੀ ਮਦਦ ਨਾਲ ਹੁਣ ਤੁਸੀਂ ਆਸਾਨੀ ਨਾਲ ਰੇਲ ਟਿਕਟ ਬੁਕਿੰਗ ਕਰਵਾ ਸਕੋਗੇ। ਗੂਗਲ ਪੇਅ ਐਪ ’ਤੇ ਰੇਲ ਟਿਕਟ ਬੁਕਿੰਗ ਦੀ ਸੁਵਿਧਾ IRCTC ਰਾਹੀਂ ਦਿੱਤੀ ਜਾ ਰਹੀ ਹੈ। ਗੂਗਲ ਨੇ ਦੱਸਿਆ ਕਿ ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਯੂਜ਼ਰਜ਼ ਲਈ ਉਪਲੱਬਧ ਹੈ। ਐਪ ’ਚ ਬਿਜ਼ਨਲ ਸੈਕਸ਼ਨ ’ਚ ਤੁਹਾਨੂੰ ਰੇਲ ਦਾ ਆਪਸ਼ਨ ਮਿਲੇਗਾ। ਗੂਗਲ ਪੇਅ ’ਚ ਮਿਲ ਰਹੇ ਆਈ.ਆਰ.ਸੀ.ਟੀ.ਸੀ. ਟਿਕਟ ਬੁਕਿੰਗ ਸਪੋਰਟ ਦੀ ਮਦਦ ਨਾਲ ਯੂਜ਼ਰਜ਼ ਐਪ ਤੋਂ ਹੀ ਸਰਚ, ਬੁਕਿੰਗ ਅਤੇ ਟਿਕਟ ਕੈਂਸਲ ਕਰਵਾ ਸਕਣਗੇ। 

ਯੂਜ਼ਰ ਐਪ ’ਚ ਸੀਟ ਦੀ ਉਪਲੱਬਧਤਾ ਆਿਦ ਦੀ ਅਹਿਮ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੇ। ਟਿਕਟ ਬੁਕਿੰਗ ਫੀਚਰ ਨੂੰ ਐਕਸੈਸ ਕਰਨ ਲਈ ਯੂਜ਼ਰ ਨੂੰ ਆਪਣੇ ਆਈ.ਆਰ.ਸੀ.ਟੀ.ਸੀ. ਅਕਾਊਂਟ ਨੂੰ ਲਾਗ-ਇਨ ਕਰਨਾ ਹੋਵੇਗਾ। ਸਭ ਤੋਂ ਚੰਗੀ ਗੱਲ ਇਹ ਹੈ ਕਿ ਗੂਗਲ ਪੇਅ ਰਾਹੀਂ ਟਿਕਟ ਬੁਕਿੰਗ ਕਰਨ ’ਤੇ ਕੋਈ ਵੀ ਵਾਧੂ ਚਾਰਜ ਨਹੀਂ ਲੱਗੇਗ। 

Google Pay ਰਾਹੀਂ ਇੰਝ ਕਰੋ ਟਿਕਟ ਬੁੱਕ
1. ਸਭ ਤੋਂ ਪਹਿਲਾਂ ਗੂਗਲ ਪੇਅ ਐਪ ਨੂੰ ਖੋਲ੍ਹੋ, ਇਸ ਤੋਂ ਬਾਅਦ ਬਿਜ਼ਨਸ ਸੈਕਸ਼ਨ ’ਚ ਦਿਖਾਈ ਦੇ ਰਹੇ Trains ਆਪਸ਼ਨ ’ਤੇ ਕਲਿੱਕ ਕਰੋ।
2. ਇਸ ਤੋਂ ਬਾਅਦ ਬੁੱਕ ਟਰੇਨ ’ਤੇ ਕਲਿੱਕ ਕਰੋ। 
3. ਇਸ ਤੋਂ ਬਾਅਦ ਕਿਸ ਸਟੇਸ਼ਨ ਤੋਂ ਯਾਤਰਾ ਕਰਨੀ ਹੈ, ਡੈਸਟੀਨੇਸ਼ਨ ਅਤੇ ਤਰੀਕ ਆਦਿ ਦੀ ਜਾਣਕਾਰੀ ਦਰਜ ਕਰੋ।
4. ਇਸ ਤੋਂ ਬਾਅਦ ਤੁਹਾਡੇ ਸਾਹਮਣੇ ਟਰੇਨ ਅਤੇ ਉਸ ਨਾਲ ਜੁੜੀ ਜਾਣਕਾਰੀ ਆ ਜਾਵੇਗੀ, ਸੀਟ ਦੀ ਉਪਲੱਬਧਤਾ ਲਈ Check availability ’ਤੇ ਕਲਿੱਕ ਕਰੋ। 
5. ਇਸ ਤੋਂ ਬਾਅਦ ਜਿਸ ਵੀ ਕਲਾਸ ’ਚ ਤੁਸੀਂ ਸਫਰ ਕਰਨਾ ਚਾਹੁੰਦੇ ਹੋ, ਉਸ ’ਤੇ ਕਲਿੱਕ ਕਰੋ। 
6. ਅਗਲੇ ਸਟੈੱਪ ’ਤੇ ਤੁਹਾਨੂੰ ਆਪਣੇ IRCTC ਅਕਾਊਂਟ ਦੀ ਡਿਟੇਲ ਪਾਉਣੀ ਹੋਵੇਗੀ। ਜੇਕਰ ਤੁਹਾਡੇ ਕੋਲ ਅਕਾਊਂਟ ਨਹੀਂ ਹੈ ਤਾਂ ਇਥੇ ਅਕਾਊਂਟ ਕ੍ਰਿਏਟ ਕਰਨ ਦਾ ਆਪਸ਼ਨ ਵੀ ਮਿਲੇਗਾ 
7. ਇਸ ਤੋਂ ਬਾਅਦ ਪੈਸੇਂਜਰ ਦੀ ਜਾਣਕਾਰੀ ਦਰਜ ਕਰੋ।
8. ਬੁਕਿੰਗ ਨਾਲ ਸੰਬੰਧਿਤ ਜਾਣਕਾਰੀ ਕਨਫਰਮ ਕਰਨ ਤੋਂ ਬਾਅਦ Continue ’ਤੇ ਕਲਿੱਕ ਕਰੋ।
9. ਪੇਮੈਂਟ ਦੇ ਤਰੀਕੇ ਦੀ ਚੋਣ ਕਰੋ ਅਤੇ ਫਿਰ Proceed to continue ’ਤੇ ਕਲਿੱਕ ਕਰੋ।
10. ਇਸ ਤੋਂ ਬਾਅਦ ਆਪਣਾ ਯੂ.ਪੀ.ਆਈ. ਪਿਨ ਭਰੋ।
11. ਪਿਨ ਪਾਉਣ ਤੋਂ ਬਾਅਦ ਤੁਹਾਨੂੰ ਆਪਣਾ IRCTC ਪਾਸਵਰਡ ਅਤੇ ਕੈਪਚਾ ਕੋਡ ਪਾਉਣਾ ਹੋਵੇਗਾ। 
12. ਸਬਮਿਟ ਬਟਨ ’ਤੇ ਕਲਿੱਕ ਕਰੋ ਅਤੇ ਤੁਹਾਡੀ ਟਿਕਟ ਬੁੱਕ ਹੋ ਜਾਵੇਗੀ। ਇਸ ਤੋਂ ਬਾਅਦ ਤੁਹਾਨੂੰ ਕਨਫਰਮੇਸ਼ਨ ਸਕਰੀਨ ਵੀ ਦਿਖਾਈ ਦੇਵੇਗੀ।