ਗੂਗਲ ਪੇਅ ਹੁਣ ਵੈੱਬ ਆਈ. ਓ. ਐੱਸ. ਡਿਵਾਈਸਿਜ਼ ''ਤੇ ਵੀ ਉਪਲੱਬਧ

05/05/2018 11:39:31 AM

ਜਲੰਧਰ- ਟੈਕਨਾਲੌਜੀ ਦਿੱਗਜ਼ ਗੂਗਲ ਦਾ ਡਿਜੀਟਲ ਵਾਲੇਟ ਪਲੇਟਫਾਰਮ 'ਗੂਗਲ ਪੇਅ' ਦੀਆਂ ਸੇਵਾਵਾਂ ਹੁਣ ਆਈਫੋਨ, ਆਈਪੈਡ ਅਤੇ ਡੈਸਕਟਾਪ ਯੂਜ਼ਰਸ ਲਈ ਆਈ. ਓ. ਐੈੱਸ. ਅਤੇ ਵੈੱਬ 'ਤੇ ਵੀ ਉਪਲੱਬਧ ਹਨ। ਗੂਗਲ ਦੇ ਪ੍ਰੋਡਕਟ ਮੈਨੇਜਿੰਗ ਡਾਇਰੈਕਟਰ (ਗਾਹਕ ਭੁਗਤਾਨ) ਗੇਰਾਡਰੇ ਕੇਪਿਅਲ ਨੇ ਇਕ ਬਲਾਗ ਪੋਸਟ 'ਚ ਲਿੱਖਿਆ,“ਜੇਕਰ ਤੁਸੀਂ ਪਿਕਸਲਬੁੱਕ 'ਤੇ ਕੋਈ ਕਾਰਡ ਗੂਗਲ ਪੇ 'ਚ ਸੇਵ ਕਰਦੇ ਹੋ ਤਾਂ ਹੋਰ ਡਿਵਾਈਸਿਜ਼ 'ਤੇ ਵੀ ਵੈੱਬ 'ਤੇ ਇਹ ਇਸਤੇਮਾਲ ਲਈ ਉਪਲੱਬਧ ਹੋਵੇਗਾ।

ਐਂਡ੍ਰਾਇਡ ਪਲੇਟਫਾਰਮ ਲਈ 'ਗੂਗਲ ਪੇਅ' ਐਪ ਯੂਜ਼ਰਸ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਪ੍ਰਮੋਸ਼ਨਲ ਆਫਰ ਅਤੇ ਐਪ ਦੇ ਨਾਲ ਐਕਸਕਲੂਜ਼ਿੱਵ ਆਫਰ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਕਦਮ ਨਾਲ ਵਰਤਮਾਨ 'ਚ 20 ਦੇਸ਼ਾਂ 'ਚ ਸੰਚਾਲਿਤ ਕੀਤੇ ਜਾ ਰਹੇ ਗੂਗਲ ਪੇਅ ਨੂੰ ਆਪਣਾ ਯੂਜ਼ਰਸ ਬੇਸ ਵਧਾਉਣ 'ਚ ਮਦਦ ਮਿਲੇਗੀ।

ਗੂਗਲ ਦੇ ਇਸ ਕਦਮ ਨਾਲ ਐਪਲ ਪੇਅ ਅਤੇ ਹੋਰ ਮੋਬਾਇਲ ਪੇਮੈਂਟ ਸਰਵੀਸ ਨੂੰ ਚੁਣੌਤੀ ਮਿਲੇਗੀ, ਜੋ ਡੈਸਕਟਾਪ ਅਤੇ ਮੋਬਾਇਲ ਡਿਵਾਇਸ ਅਤੇ ਡੈਸਕਟਾਪ ਦੋਨਾਂ 'ਤੇ ਕੰਮ ਕਰਦੇ ਹਨ। ਗੂਗਲ ਦੇ ਇਸ ਕਦਮ ਨਾਲ ਬਾਕੀ ਪੇਮੈਂਟ ਕੰਪਨੀਆਂ ਨੂੰ ਹੁਣ ਕੜੀ ਟੱਕਰ ਮਿਲੇਗੀ।