ਆਵਾਜ਼ ਦੇ ਨਾਲ ਚਿਹਰਾ ਪਛਾਣਨ ਲਈ ਗੂਗਲ ਲਿਆ ਰਹੀ ਹੈ ਨਵੀਂ ਤਕਨੀਕ

07/04/2018 5:52:43 PM

ਜਲੰਧਰ— ਮੋਬਾਇਲ ਡਿਵਾਈਸਿਜ਼ ਅਤੇ ਐਪਲੀਕੇਸ਼ਨ 'ਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਫੇਸ ਰਿਕੋਗਨੀਸ਼ਨ ਫੀਚਰ ਸਭ ਤੋਂ ਅਹਿਮ ਹੁੰਦਾ ਜਾ ਰਿਹਾ ਹੈ। ਇਸ ਨੂੰ ਫਿੰਗਰਪ੍ਰਿੰਟ ਰਿਕੋਗਨੀਸ਼ਨ ਤੋਂ ਜ਼ਿਆਦਾ ਤਵੱਜੋ ਮਿਲ ਰਹੀ ਹੈ। ਪਰ ਗੂਗਲ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਨਵਾਂ ਤਰੀਕਾ ਲਿਆ ਰਹੀ ਹੈ। ਗੂਗਲ ਫੇਸ ਅਤੇ ਵੁਆਇਸ ਨੂੰ ਮੈਚ ਕਰਨ ਲਈ ਨਵਾਂ ਫੀਚਰ ਲਿਆ ਰਹੀ ਹੈ। ਇਸ ਰਾਹੀਂ ਕਿਸੇ ਵੀ ਵੀਡੀਓ 'ਚ ਮਲਟੀਪਲ ਚਿਹਰਿਆਂ ਅਤੇ ਅਵਾਜ਼ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇਗੀ। 
ਦੱਸ ਦਈਏ ਕਿ ਗੂਗਲ ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਣ ਕੰਪਨੀ ਹੈ। ਜੇਕਰ ਗੂਗਲ ਇਹ ਨਵਾਂ ਫੀਚਰ ਲਿਆਉਂਦੀ ਹੈ ਤਾਂ ਇਹ ਕ੍ਰਾਂਤੀਕਾਰੀ ਬਦਲਾਅ ਹੋਵੇਗਾ। ਹਾਲਾਂਕਿ ਅਜੇ ਇਸ ਨਵੀਂ ਤਕਨੀਕ ਲਈ ਗੂਗਲ ਨੇ ਸਿਰਫ ਪੇਟੈਂਟ ਫਾਈਲ ਕੀਤਾ ਹੈ। ਕੰਪਨੀ ਨੇ ਵਰਲਡ ਇੰਟਰਲੈਕਚੁਅਲ ਪ੍ਰਾਪਰਟੀ ਆਰਗਨਾਈਜੇਸ਼ਨ 'ਚ ਇਸ ਤਕਨੀਕ ਲਈ ਪੇਟੈਂਟ ਫਾਈਲ ਕੀਤਾ ਹੋਇਆ ਹੈ। 
ਇਸ ਪੇਟੈਂਟ ਐਪਲੀਕੇਸ਼ਨ 'ਚ ਇਸ ਤਕਨੀਕ ਬਾਰੇ ਦੱਸਿਆ ਗਿਆ ਹੈ। ਇਸ ਤਕਨੀਕ ਰਾਹੀਂ ਕਿਸੇ ਦੀ ਆਵਾਜ਼ ਅਤੇ ਉਸ ਦੇ ਚਿਹਰੇ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਵਿਚ ਅਜਿਹਾ ਫੀਚਰ ਦਿੱਤਾ ਜਾਵੇਗਾ ਕਿ ਇਸ ਰਾਹੀਂ ਕਿੰਨੇ ਵੀ ਰੌਲੇ 'ਚ ਕਿਸੇ ਦੀ ਵੀ ਸੁਣੀ ਜਾ ਸਕੇਗੀ। ਇਨਡਵਿਜ਼ੁਅਲ ਵੁਆਇਸਿਜ਼ ਦੀ ਪਛਾਣ ਹੋ ਸਕੇਗੀ। 
ਇਸ ਫੀਚਰ ਰਾਹੀਂ ਆਵਾਜ਼ ਦੇ ਨਾਲ ਚਿਹਰੇ ਦੀ ਪਛਾਣ ਕੀਤੀ ਜਾ ਸਕੇਗੀ। ਮਤਲਬ ਕਿ ਇਸ ਤਕਨੀਕ ਰਾਹੀਂ ਇਹ ਪਛਾਣ ਲਿਆ ਜਾਵੇਗਾ ਕਿ ਕੌਣ ਬੋਲ ਰਿਹਾ ਹੈ ਅਤੇ ਕੀ ਬੋਲ ਰਿਹਾ ਹੈ?