ਗੂਗਲ ਦਾ ਨਵਾਂ ਫੀਚਰ, ਆਪਣੇ-ਆਪ ਡਿਲੀਟ ਹੋ ਜਾਵੇਗਾ ਲੋਕੇਸ਼ਨ ਡਾਟਾ

05/04/2019 4:02:06 PM

ਗੈਜੇਟ ਡੈਸਕ– ਗੂਗਲ ਨੇ ਕਿਹਾ ਹੈ ਕਿ ਉਹ ਜਲਦੀ ਹੀ ਆਪਣੇ ਯੂਜ਼ਰਜ਼ ਨੂੰ ਲੋਕੇਸ਼ਨ ਡਾਟਾ ਮੈਸੇਜ ਕਰਨ ਦੀ ਸੁਵਿਧਾ ਦੇਣ ਵਾਲੀ ਹੈ। ਇਸ ਸਰਵਿਸ ਦੇ ਆਉਣ ਨਾਲ ਯੂਜ਼ਰਜ਼ ਨੂੰ ਇਹ ਆਪਸ਼ਨ ਮਿਲ ਜਾਵੇਗਾ ਕਿ ਉਹ ਆਪਣੇ ਡਿਵਾਈਸ ’ਤੇ ਸਟੋਰ ਲੋਕੇਸ਼ਨ ਡਾਟਾ ਨੂੰ ਆਟੋਮੈਟਿਕਲੀ ਡਿਲੀਟ ਕਰ ਸਕਣਗੇ। ਗੂਗਲ ਚਾਹੁੰਦੀ ਹੈ ਕਿ ਉਹ ਆਪਣੇ ਯੂਜ਼ਰਜ਼ ਨੂੰ ਹੋਰ ਜ਼ਿਆਦਾ ਕੰਟਰੋਲ ਮੁਹੱਈਆ ਕਰਵਾਏ, ਜਿਸ ਨਾਲ ਉਹ ਆਪਣੀ ਲੋੜ ਮੁਤਾਬਕ, ਲੋਕੇਸ਼ਨ ਡਾਟਾ ਨੂੰ ਮੈਸੇਜ ਕਰ ਸਕਣ।

3 ਮੀਹੀਨੇ ਆਟੋਮੈਟਿਕਲੀ ਡਿਲੀਟ ਹੋਵੇਗਾ ਲੋਕੇਸ਼ਨ ਡਾਟਾ
ਗੂਗਲ ਦੇ ਨਵਾਂ ਆਟੋਮੈਟਿਕ ਡਾਟਾ ਡਿਲੀਸ਼ਨ ਟੂਲ ਨੂੰ ਯੂਜ਼ਰਜ਼ ਆਪਣੇ ਗੂਗਲ ਅਕਾਊਂਟ ਦੀ ਸੈਟਿੰਗ ’ਚ ਜਾ ਕੇ ਐਕਸੈਸ ਕਰ ਸਕਣਗੇ। ਇਥੇ ਯੂਜ਼ਰਜ਼ ਨੂੰ ਸਿਲੈਕਟ ਕਰਨਾ ਹੋਵੇਗਾ ਕਿ ਉਹ ਆਪਣੇ ਲੋਕੇਸ਼ਨ ਡਾਟਾ ਨੂੰ 3 ਮਹੀਨੇ ਜਾਂ 18 ਮਹੀਨਿਆਂ ’ਚ ਆਟੋਮੈਟਿਕਲੀ ਡਿਲੀਟ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਜੇਕਰ ਯੂਜ਼ਰ ਦੇ ਅਕਾਊਂਟ ’ਚ 18 ਮਹੀਨੇ ਤੋਂ ਪੁਰਾਣਾ ਕੋਈ ਲੋਕੇਸ਼ਨ ਡਾਟਾ ਮੌਜੂਦ ਹੈ ਤਾਂ ਉਹ ਵੀ ਆਟੋਮੈਟਿਕਲੀ ਡਿਲੀਟ ਹੋ ਜਾਵੇਗਾ। 

ਵੈੱਬ ਅਤੇ ਐਪ ਐਕਟੀਵਿਟੀ ਦਾ ਡਾਟਾ ਵੀ ਹੋਵੇਗਾ ਡਿਲੀਟ
ਗੂਗਲ ਨੇ ਇਸ ਸਰਵਿਸ ਬਾਰੇ ਡਿਟੇਲ ’ਚ ਦੱਸਦੇ ਹੋਏ ਕਿਹਾ ਹੈ ਕਿ ਇਹ ਫੀਚਰ ਲੋਕੇਸ਼ਨ ਹਿਸਟਰੀ, ਵੈੱਬ ਅਤੇ ਐਪ ਐਕਟੀਵਿਟੀ ਦੇ ਸਟੋਰਡ ਡਾਟਾ ਨੂੰ ਆਟੋਮੈਟਿਕਲੀ ਡਿਲੀਟ ਕਰ ਦੇਵੇਗਾ। ਇਸ ਦੇ ਨਾਲ ਹੀ ਇਹ ਰਿਅਲ ਟਾਈਮ ਡਿਵਾਈਸ ਟ੍ਰੈਕਿੰਗ ਨਾਲ ਸਟੋਰ ਹੋਈਆਂ ਗੂਗਲ ਸਾਈਟਸ, ਐਪਸ, ਗੂਗਲ ਸਰਚ, ਗੂਗਲ ਮੈਪਸ ਅਤੇ ਗੂਗਲ ਫੋਟੋਜ਼ ਦੇ ਡਾਟਾ ਨੂੰ ਵੀ ਆਟੋਮੈਟਿਕਲੀ ਡਿਲੀਟ ਕਰੇਗਾ।

ਸਾਰੇ ਗੂਗਲ ਯੂਜ਼ਰਜ਼ ਤਕ ਜਲਦੀ ਪਹੁੰਚੇਗਾ ਇਹ ਫੀਚਰ
ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਨੂੰ ਗੂਗਲ ਸੈਟਿੰਗ ’ਚ ਜਾ ਕੇ ਵਾਰ-ਵਾਰ ਲੋਕੇਸ਼ਨ ਹਿਸਟਰੀ ਅਤੇ ਡਾਟਾ ਨੂੰ ਡਿਲੀਟ ਕਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਫੀਚਰ ਤੋਂ ਬਾਅਦ ਵੀ ਗੂਗਲ ਆਪਣੇ ਯੂਜ਼ਰਜ਼ ਦੇ ਲੋਕੇਸ਼ਨ ਡਾਟਾ ਨੂੰ ਟ੍ਰੈਕ ਕਰਦਾ ਰਹੇਗਾ ਪਰ ਹੁਣ ਇਸ ਨੂੰ ਯੂਜ਼ਰਜ਼ ਗੂਗਲ ਦੁਆਰਾ ਤੈਅ ਕੀਤੀ ਗਈ ਸਮੇਂ ਸੀਮਾ ’ਤੇ ਡਿਲੀਟ ਵੀ ਕਰ ਸਕਣਗੇ। ਗੂਗਲ ਦਾ ਇਹ ਫੀਚਰ ਰੋਲ ਆਊਟ ਹੋਣਾ ਸ਼ੁਰੂ ਹੋ ਚੁੱਕਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਹਫਤਿਾਂ ’ਚ ਇਹ ਸਾਰੇ ਯੂਜ਼ਰਜ਼ ਤਕ ਪਹੁੰਚ ਜਾਵੇਗਾ।


Related News