Google Nest Hub ਭਾਰਤ ’ਚ ਲਾਂਚ, 20 ਕਰੋੜ ਤੋਂ ਜ਼ਿਆਦਾ ਡਿਵਾਈਸ ਨਾਲ ਕਰੇਗਾ ਕੰਮ

08/28/2019 12:56:10 PM

ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ ਆਪਣੀ ਤੀਜ਼ੀ ਸਮਾਰਟ ਡਿਵਾਈਸ ਗੂਗਲ ਨੈਸਟ ਹਬ ਲਾਂਚ ਕਰ ਦਿੱਤੀ ਹੈ। ਇਸ ਡਿਵਾਈਸ ਨੂੰ ਗੂਗਲ ਦੀ ਨੈਸਟ ਸੀਰੀਜ਼ ਤਹਿਤ ਲਾਂਚ ਕੀਤਾ ਗਿਆ ਹੈ। ਭਾਰਤ ’ਚ ਨੈਸਟ ਸੀਰੀਜ਼ ਦੀ ਇਹ ਪਹਿਲੀ ਡਿਵਾਈਸ ਹੈ। ਇਹ ਡਿਵਾਈਸ ਗੂਗਲ ਅਸਿਸਟੈਂਟ ਨਾਲ ਲੈਸ ਹੈ। ਯੂ.ਐੱਸ. ਸਮੇਤ ਕਈ ਹੋਰ ਦੇਸ਼ਾਂ ’ਚ ਇਹ ਡਿਵਾਈਸ ਕਾਫੀ ਸਮੇਂ ਤੋਂ ਉਪਲੱਬਧ ਹੈ। 

ਕੀਮਤ ’ਤੇ ਉਪਲੱਬਧਤਾ
ਭਾਰਤ ’ਚ ਇਸ ਡਿਵਾਈਸ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਸ ਨੂੰ ਫਲਿਪਕਾਰਟ, ਕ੍ਰੋਮਾ, ਰਿਲਾਇੰਸ ਅਤੇ ਟਾਟਾ ਕਲਿੱਕ ਤੋਂ ਖਰੀਦਿਆ ਜਾ ਸਕਦਾ ਹੈ। ਬਾਹਰ ਦੇ ਦੇਸ਼ਾਂ ’ਚ ਇਹ ਡਿਵਾਈਸ 4 ਕਲਰ ਆਪਸ਼ੰਸ ਦੇ ਨਾਲ ਆਉਂਦੀ ਹੈ ਪਰ ਭਾਰਤ ’ਚ ਇਹ ਸਿਰਫ ਚਾਕ ਵਾਈਟ ਅਤੇ ਚਾਰਕੋਲ ਬਲੈਕ ਕਲਰ ’ਚ ਮਿਲੇਗੀ। 

ਫੀਚਰਜ਼
ਗੂਗਲ ਦੀ ਇਹ ਸਮਾਰਟ ਡਿਵਾਈਸ 200 ਮਿਲੀਅਨ ਡਿਵਾਈਸ ਦੇ ਨਾਲ ਕੰਪੈਟਿਬਲ ਹੈ। ਡਿਵਾਈਸ 3,500 ਤੋਂ ਜ਼ਿਆਦਾ ਬ੍ਰਾਂਡਸ ਦੇ ਡਿਵਾਈਸਾਂ ਨੂੰ ਸਪਰਟ ਕਰਦਾ ਹੈ। ਇਸ ਡਿਵਾਈਸ ’ਚ 7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਡਿਵਾਈਸ ਦੀ ਬਾਡੀ ’ਚ ਫਾਈਬਰ ਕੋਟਿੰਗ ਦਿੱਤੀ ਗਈ ਹੈ। ਡਿਵਾਈਸ ’ਚ ਇਨਬਿਲਟ ਸਪੀਕਰ ਦਿੱਤੇ ਗਏ ਹਨ। ਇਸ ਡਿਵਾਈਸ ਨਾਲ ਯੂਜ਼ਰ ਆਡੀਓ ਕਾਲ ਕਰ ਸਕਦੇ ਹਨ ਨਾਲ ਹੀ ਕਈਅਪਲਾਇਸ ਜਿਵੇਂ- ਟੀਵੀ, ਏਸੀ, ਸਮਾਰਟ ਸਪੀਕਜ਼, ਸਕਿਓਰਿਟੀ ਕੈਮਰਾ ਵੀ ਕੰਟਰੋਲ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰ ਇਸ ਡਿਵਾਈਸ ਨਾਲ ਮੈਪਸ ਰਾਹੀਂ ਟ੍ਰੈਫਿਕ ਦੀ ਜਾਣਕਾਰੀ ਵੀ ਲੈ ਸਕਦੇ ਹਨ। ਡਿਵਾਈਸ ’ਚ ਕਲੰਡਰ ਈਵੈਂਟ ਦੀ ਲਿਸਟ, ਸਮਾਰਟ ਬਲੱਸ ਬ੍ਰਾਈਟਨੈੱਸ ਲੈਵਲ ਅਤੇ ਥਰਮੋਸਟੇਟ ਟੈਂਪਰੇਚਰ ਦੀ ਵੀ ਜਾਣਕਾਰੀ ਲੈ ਸਕਦੇ ਹਨ। 

ਯੂਜ਼ਰ ਦੀ ਪ੍ਰਾਈਵੇਸੀ ਲਈ ਮਾਈਕ੍ਰੋਫੋਨ ਨੂੰ ਟਾਗਲ ਕਰਨ ਲਈ ਡੈਡੀਕੇਟਿਡ, ਫਿਜ਼ੀਕਲ ਸਵਿੱਚ ਵੀ ਦਿੱਤਾ ਗਿਆ ਹੈ। ਇਹ ਸਵਿੱਚ ਟੱਚਸਕਰੀਨ ਦੇ ਪਿੱਛੇ ਦਿੱਤਾ ਗਿਆ ਹੈ। ਹਾਲਾਂਕਿ, ਇਸ ਡਿਵਾਈਸ ’ਚ ਕੈਮਰਾ ਨਹੀਂ ਦਿੱਤਾ ਗਿਆ ਜਿਸ ਕਾਰਨ ਤੁਸੀਂ ਵੀਡੀਓ ਕਾਲਿੰਗ ਨਹੀਂ ਕਰ ਸਕੋਗੇ। ਇਸ ਤੋਂ ਇਲਾਵਾ ਡਿਵਾਈਸ ’ਚ ਬੈਟਰੀ ਵੀ ਨਹੀਂ ਦਿੱਤੀ ਗਈ ਯਾਨੀ ਇਸ ਨੂੰ ਆਨ ਰੱਖਣ ਲਈ ਤੁਹਾਨੂੰ ਇਸ ਨੂੰ ਹਮੇਸ਼ਾ ਪਾਵਰ ਸੋਰਸ ਨਾਲ ਜੋੜ ਕੇ ਰੱਖਣਾ ਹੋਵੇਗਾ। ਆਪਣੇ ਐਂਡਰਾਇਡ ਜਾਂ ਆਈ.ਓ.ਐੱਸ. ਡਿਵਾਈਸ ’ਚ ਗੂਗਲ ਹੋਮ ਡਾਊਨਲੋਡ ਕਰਕੇ ਇਸ ਨੂੰ ਕੰਟਰੋਲ ਕਰ ਸਕਦੇ ਹੋ।