Google Maps ’ਚ ਆਇਆ ਨਵਾਂ ਫੀਚਰ, ਪਸੰਦੀਦਾ ਥਾਂ ਲੱਭਣਾ ਹੋਇਆ ਆਸਾਨ
Wednesday, Nov 28, 2018 - 05:53 PM (IST)
ਗੈਜੇਟ ਡੈਸਕ– ਗੂਗਲ ਨੇ ਆਪਣੀ ਮੈਪਸ ਸੇਵਾ ’ਚ ਹੈਸ਼ਟੈਗ ਫੀਚਰ ਐਡ ਕੀਤਾ ਹੈ। ਇਸ ਨਾਲ ਲੋਕਾਂ ਨੂੰ ਆਪਣੀ ਮੰਨ-ਪਸੰਦ ਥਾਂ ਲੱਭਣ ’ਚ ਆਸਾਨੀ ਹੋਵੇਗੀ। ਇਕ ਰਿਪੋਰਟ ਮੁਤਾਬਕ, ਗੂਗਲ ਨੇ ਇਹ ਨਵਾਂ ਫੀਚਰ 1 ਹਫਤਾ ਪਹਿਲਾਂ ਐਂਡਰਾਇਡ ਪਲੇਟਫਾਰਮ ’ਤੇ ਜੋੜਿਆ ਸੀ। ਖਬਰਾਂ ਹਨ ਕਿ ਇਸ ਫੀਚਰ ਨੂੰ ਕੰਪਨੀ ਨੇ ਗੂਗਲ ਮੈਪਸ ਲੋਕਲ ਗਾਈਡ ਮੈਂਬਰਜ਼ ਫਾਰਮ ’ਤੇ ਐਲਾਨ ਕੀਤਾ ਸੀ। ਹੁਣ ਗੂਗਲ ਮੈਪਸ ’ਤੇ ਯੂਜ਼ਰਜ਼ ਆਪਣੇ ਰਿਵਿਊ ਦੇ ਹੇਠਾਂ 5 ਹੈਸ਼ਟੈਗ ਲਗਾ ਸਕਣਗੇ।
ਇਸ ਤੋਂ ਇਲਾਵਾ ਆਪਣੇ ਪੁਰਾਣੇ ਰਿਵਿਊਜ਼ ’ਚ ਵੀ ਹੈਸ਼ਟੈਗ ਜੋੜ ਸਕੋਗੇ। ਹਾਲਾਂਕਿ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਨਵੇਂ ਫੀਚਰ ਨੂੰ ਆਈ.ਓ.ਐੱਸ. ਪਲੇਟਫਾਰਮ ਅਤੇ ਵੈੱਬ ਲਈ ਕਦੋਂ ਲਾਂਚ ਕੀਤਾ ਜਾਵੇਗਾ। ਟੈੱਕ ਕਰੰਚ ਦੀ ਇਕ ਰਿਪੋਰਟ ਮੁਤਾਬਕ ਗੂਗਲ ਮੈਪਸ ਹੁਣ ਹੈਸ਼ਟੈਗ ਰਿਵਿਊ ਸਪਾਰਟ ਕਰਨਗੇ। ਇਸ ਨਾਲ ਯੂਜ਼ਰਜ਼ ਨੂੰ ਪਸੰਦੀਦਾ ਥਾਂ ਬਾਰੇ ਜਾਣਨਾ ਹੋਰ ਵੀ ਆਸਾਨ ਹੋ ਜਾਵੇਗਾ। ਖਬਰ ਹੈ ਕਿ ਗੂਗਲ ਨੇ ਇਸ ਨੂੰ ਸਾਰੇ ਐਂਡਰਾਇਡ ਯੂਜ਼ਰਜ਼ ਲਈ ਲਾਗੂ ਕਰ ਦਿੱਤਾ ਹੈ। ਇਸ ਦੇ ਨਾਲ ਗੂਗਲ ਮੈਪਸ ਲੋਕਲ ਗਾਈਡ ਆਪਣੇ ਪੁਰਾਣੇ ਰਿਵਿਊਜ਼ ’ਚ ਵੀ ਹੈਸ਼ਟੈਗ ਜੋੜ ਸਕਦੇ ਹਨ। ਗੂਗਲ ਨੇ ਦੱਸਿਆ ਕਿ ਕੁਝ ਥਾਵਾਂ ਲਈ ਖਾਸ ਹੈਸ਼ਟੈਗ ਬਣਾਏ ਜਾਣਗੇ ਕਿਉਂਕਿ ਆਮ ਹੈਸ਼ਟੈਗ #love, #food ਜ਼ਿਆਦਾ ਮਦਦਗਾਰ ਨਹੀਂ ਹੁੰਦੇ।
ਲਾਈਵ ਲੋਕੇਸ਼ਨ ਦੇ ਨਾਲ ਸ਼ੇਅਰ ਕਰੋ ਆਪਣਾ ਬੱਸ-ਟ੍ਰੇਨ ETA
ਇਸ ਤੋਂ ਇਲਾਵਾ ਗੂਗਲ ਮੈਪਸ ਨੂੰ ਮਿਲੀ ਨਵੀਂ ਅਪਡੇਟ ’ਚ ਆਪਣੀ ਲਾਈਵ ਲੋਕੇਸ਼ਨ ਅਤੇ ਬੱਸ-ਟ੍ਰੇਨ ਯਾਤਰਾ ਲਈ ETA (ਲੱਗਣ ਵਾਲਾ ਸਮਾਂ) ਸ਼ੇਅਰ ਕਰਨ ਦਾ ਆਪਸ਼ਨ ਆ ਗਿਆ ਹੈ। ਨਵੀਂ ਅਪਡੇਟ ਮੈਪਸ ਦੇ ਪੁਰਾਣੇ ਸ਼ੇਅਰ ਲੋਕੇਸ਼ਨ ਫੀਚਰ ਦਾ ਅਪਗ੍ਰੇਡਿਡ ਵਰਜਨ ਹੈ। ਅਜੇ ਇਹ ਫੀਚਰ ਕੁਝ ਲੋਕਾਂ ਲਈ ਹੀ ਹੈ। ਉਮੀਦ ਹੈ ਕਿ ਜਲਦੀ ਹੀ ਇਸ ਨੂੰ ਆਈ.ਓ.ਐੱਸ. ਲਈ ਵੀ ਸ਼ੁਰੂ ਕੀਤਾ ਜਾਵੇਗਾ। ਨਵੀਂ ਅਪਡੇਟ ਤੋਂ ਬਾਅਦ ਤੁਸੀਂ ਆਪਣੀ ਬੱਸ ਅਤੇ ਟ੍ਰੇਨ ਯਾਤਰਾ ਦੀ ਲਾਈਵ ਲੋਕੇਸ਼ਨ ਸ਼ੇਅਰ ਕਰ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਸਫਰ ’ਚ ਕਿੰਨਾ ਟਾਈਮ ਲੱਗੇਗਾ, ਇਸ ਜਾਣਕਾਰੀ ਨੂੰ ਵੀ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸ਼ੇਅਰ ਕਰ ਸਕੋਗੇ।
ਜਾਣਕਾਰੀ ਨੂੰ ਤੁਸੀਂ ਨਾ ਸਿਰਫ ਗੂਗਲ ਕਾਨਟੈਕਟਸ ਸਗੋਂ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਵਰਗੇ ਥਰਡ ਪਾਰਟੀ ਐਪਸ ’ਤੇ ਵੀ ਸ਼ੇਅਰ ਕਰ ਸਕਦੇ ਹੋ। ਸ਼ੇਅਰ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਮੈਪ ’ਚ ਆਪਣੀ ਟ੍ਰਿਪ ਸੈੱਟ ਕਰਨ ਤੋਂ ਬਾਅਦ ਟ੍ਰਾਂਜਿਟ ’ਚ ਜਾ ਕੇ ਹੇਠਾਂ ਦਿੱਤੇ ਗਏ ਸ਼ੇਅਰ ਟ੍ਰਿਪ ਆਪਸ਼ਨ ’ਤੇ ਕਲਿੱਕ ਕਰੋ। ਇਥੇ ਤੁਹਾਨੂੰ ਸ਼ੇਅਰਿੰਗ ਲਈ ਇਕ ਲਿਸਟ ਦਿਖਾਈ ਦੇਵੇਗੀ ਜਿਥੋਂ ਤੁਸੀਂ ਮੈਸੇਂਜਰ ਅਤੇ ਵਟਸਐਪ ਨੂੰ ਵੀ ਚੁਣ ਸਕਦੇ ਹੋ। ਗੂਗਲ ਮੈਪਸ ’ਤੇ ਲੋਕੇਸ਼ਨ ਸ਼ੇਅਰ ਕਰਨ ਦਾ ਆਪਸ਼ਨ ਪਿਛਲੇ ਸਾਲ ਮਾਰਚ ’ਚ ਜੋੜਿਆ ਗਿਆ ਸੀ।
