ਗੂਗਲ ਨੇ ਸ਼ੁਰੂ ਕੀਤੀ AR ਨੈਵੀਗੇਸ਼ਨ ਸਿਸਟਮ ਦੀ ਟੈਸਟਿੰਗ, ਹੋਣਗੇ ਇਹ ਬਦਲਾਅ

02/11/2019 1:53:54 PM

ਗੈਜੇਟ ਡੈਸਕ– ਬੀਤੇ ਸਾਲ ਗੂਗਲ ਨੇ ਏ.ਆਰ. ਪਾਵਰਡ ਨੈਵੀਗੇਸ਼ਨ ਸਿਸਟਮ ਦਾ ਪ੍ਰੀਵਿਊ ਕੀਤਾ ਸੀ। ਗੂਗਲ ਨੇ ਹੁਣ ਇਸ ਨੈਵੀਗੇਸ਼ਨ ਸਿਸਟਮ ਦੀ ਟੈਸਟਿੰਗ ਰੀਅਲ ਯੂਜ਼ਰਜ਼ ਦੇ ਨਾਲ ਸ਼ੁਰੂ ਕਰ ਦਿੱਤੀ ਹੈ। ਟੈਸਟਿੰਗ ’ਚ ਕੁਝ ਲੋਕਲ ਗਾਈਡਸ ਨੂੰ ਸ਼ਾਮਲ ਕੀਤਾ ਗਿਆ ਹੈ। ਗੂਗਲ ਮੈਪਸ ਦਾ ਨਵਾਂ ਨੈਵੀਗੇਸ਼ਨ ਸਿਸਟਮ AR ਦਾ ਇਸਤੇਮਾਲ ਕਰਦਾ ਹੈ। ਸਿਸਟਮ ਫੋਨ ਦੇ ਕੈਮਰੇ ਦਾ ਇਸਤੇਮਾਲ ਕਰਕੇ ਯੂਜ਼ਰ ਨੂੰ ਡਾਇਰੈਕਸ਼ਨ ਦਿੰਦਾ ਹੈ। 

AR ਨੈਵੀਗੇਸ਼ਨ ਸਿਸਟਮ ’ਚ ਕੀ ਹੈ ਨਵਾਂ
ਇਸ ਫੀਚਰ ਦੇ ਇਸਤੇਮਾਲ ਲਈ ਤੁਹਾਨੂੰ ਆਪਣੇ ਫੋਨ ’ਤੇ ਗੂਗਲ ਮੈਪਸ ਓਪਨ ਕਰਕੇ ਏ.ਆਰ. ’ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਸ ਨਵੇਂ ਨੈਵੀਗੇਸ਼ਨ ਸਿਸਟਮ ਦਾ ਇਸਤੇਮਾਲ ਕਰ ਸਕੋਗੇ। ਇਸ ਤੋਂ ਬਾਅਦ ਸਿਸਟਮ ਤੁਹਾਨੂੰ ਤੁਹਾਡੇ ਸਮਾਰਟਫੋਨ ਨੂੰ ਪੈਨ ਕਰਨ ਲਈ ਕਹੇਗਾ ਜਿਸ ਨਾਲ ਸਿਸਟਮ ਡਾਇਰੈਕਸ਼ਨ ਸੈਂਸ ਕਰ ਸਕੇ। ਇਸ ਤੋਂ ਬਾਅਦ ਗੂਗਲ ਮੈਪਸ ਰਾਹੀਂ ਤੁਸੀਂ ਡਾਇਰੈਕਸ਼ਨ ਪਾ ਸਕੋਗੇ। ਇੰਨਾ ਹੀ ਨਹੀਂ ਵਾਕ ਜਾਂ ਡਰਾਈਵ ਕਰਦੇ ਸਮੇਂ ਸਿਸਟਮ ਤੁਹਾਨੂੰ ਆਪਣਾ ਫੋਨ ਇਸਤੇਮਾਲ ਨਾ ਕਰਨ ਦੇ ਵੀ ਨਿਰਦੇਸ਼ ਦਿੰਦਾ ਹੈ। ਯਾਨੀ ਯਾਤਰਾ ਦੌਰਾਨ ਅਗਲੇ ਚਰਣ ਤਕ ਪਹੁੰਚਣ ਤਕ ਤੁਹਾਨੂੰ ਫੋਨ ਇਸਤੇਮਾ ਕਰਨ ਦੀ ਲੋੜ ਨਹੀਂ ਹੈ। ਇਸ ਫੀਚਰ ਨਾਲ ਤੁਸੀਂ ਆਪਣੇ ਫੋਨ ਦੀ ਬੈਟਰੀ ਵੀ ਬਚਾ ਸਕਦੇ ਹੋ। 

ਗੂਗਲ ਮੈਪਸ ’ਚ ਜੁੜ ਚੁੱਕੇ ਹਨ ਇਹ ਫੀਚਰ
ਗੂਗਲ ਦੇ ਇਸ ਨਵੇਂ ਫੀਚਰ ਨਾਲ ਨੈਵੀਗੇਸ਼ਨ ਪਹਿਲਾਂ ਦੇ ਮੁਕਾਬਲੇ ਕਾਫੀ ਆਸਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਗੂਗਲ ਮੈਪਸ ਹਾਲ ਹੀ ’ਚ ‘ਪਬਲਿਕ ਟ੍ਰਾਂਸਪੋਰਟ’ ਅਤੇ ‘ਕੈਬ’ ਮੋਡ ਦਾ ਫੀਚਰ ਲਿਆਇਆ ਸੀ। ਗੂਗਲ ਨੇ ਹਾਲ ਹੀ ’ਚ ਇਕ ਅਪਡੇਟ ਰਾਹੀਂ ਆਪਣਾ ਲਾਈਵ ਲੋਕੇਸ਼ਨ ਅਤੇ ਬੱਸ-ਟ੍ਰੇਨ ਯਾਤਰਾ ਲਈ ETA (ਲੱਗਣ ਵਾਲਾ ਸਮਾਂ) ਸ਼ੇਅਰ ਕਰਨ ਦਾ ਆਪਸ਼ਨ ਦਿੱਤਾ ਸੀ। ਇਸ ਤੋਂ ਬਾਅਦ ਤੁਸੀਂ ਆਪਣੀ ਬੱਸ ਅਤੇ ਟ੍ਰੇਨ ਯਾਤਰਾ ਦੀ ਲਾਈਵ ਲੋਕੇਸ਼ਨ ਸ਼ੇਅਰ ਕਰ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਸਫਰ ’ਚ ਕਿੰਨਾ ਸਮਾਂ ਲੱਗੇਗਾ, ਇਸ ਜਾਣਕਾਰੀ ਨੂੰ ਵੀ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ੇਅਰ ਕਰ ਸਕਦੇ ਹੋ।