Google Maps ’ਚ ਆਏ 3 ਕਮਾਲ ਦੇ ਫੀਚਰਜ਼

07/13/2019 1:13:26 PM

ਗੈਜੇਟ ਡੈਸਕ– ਭਾਰਤ ’ਚ ਗੂਗਲ ਮੈਪਸ ਦੇ ਯੂਜ਼ਰਜ਼ ਲਈ 3 ਨਵੇਂ ਫੀਚਰਜ਼ ਲਾਂਚ ਕੀਤੇ ਗਏ ਹਨ। ਇਨ੍ਹਾਂ ਨਵੇਂ ਫੀਚਰਜ਼ ’ਚ ਰੀਡਿਜ਼ਾਈਨ ਐਕਸਪਲੋਰ ਟੈਬ, ਫਾਰ ਯੂ ਐਕਸਪੀਰੀਅੰਸ ਅਤੇ ਡਾਈਨਿੰਗ ਆਫਰਜ਼ ਸ਼ਾਮਲ ਹਨ। ਨਵੀਂ ਅਪਡੇਟ ਤਹਿਤ ਐਕਸਪਲੋਰ ਟੈਬ ’ਚ 7 ਨਵੇਂ ਸ਼ਾਰਟਕਟਸ ਜੋੜੇ ਗਏ ਹਨ। ਇਸ ਰਾਹੀਂ ਤੁਸੀਂ ਇਕ ਕਲਿੱਕ ਕਰਕੇ ਆਪਣੇ ਆਲੇ-ਦੁਆਲੇ ਦੇ ਰੈਸਟੋਰੈਂਟਸ, ਪੈਟਰੋਲ ਪੰਪ, ਏ.ਟੀ.ਐੱਮ., ਆਫਰਜ਼, ਸ਼ਾਪਿੰਗ, ਹੋਟਲਸ ਅਤੇ ਕੈਮਿਸਟ ਦੀ ਜਾਣਕਾਰੀ ਲੈ ਸਕੋਗੇ। 

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਹੋਵੇਗਾ ਕਿਵੇਂ? ਤਾਂ ਦੱਸ ਦੇਈਏ ਕਿ ਗੂਗਲ ਮੈਪਸ ਇਸ ਲਈ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਕੇ ਟਾਪ ਸੁਝਾਵਾਂ ਨੂੰ ਆਟੋਮੈਟਿਕਲੀ ਪਛਾਣ ਲਵੇਗਾ। ਯੂਜ਼ਰਜ਼ ਇਸ ਰਾਹੀਂ ਆਪਣੇ ਸ਼ਹਿਰ ਦੀਆਂ ਮਸ਼ਹੂਰ ਥਾਵਾਂ ਨੂੰ ਐਕਸਪਲੋਰ ਕਰ ਸਕਣਗੇ, ਇਸ ਲਈ ਉਨ੍ਹਾਂ ਨੂੰ ‘ਐਕਸਪਲੋਰ ਨਿਅਰਬਾਈ’ ਦੇ ਨਾਲ ਨਜ਼ਰ ਆ ਰਹੇ ਐਰੋ ’ਤੇ ਟੈਪ ਕਰਨਾ ਹੋਵੇਗਾ। ਆਪਣੇ ਸ਼ਹਿਰ ਨੂੰ ਐਕਸਪਲੋਰ ਕਰਨ ਤੋਂ ਇਲਾਵਾ ਯੂਜ਼ਰਜ਼ ਭਾਰਤ ਦੇ ਦੂਜੇ ਸ਼ਹਿਰਾਂ ਬਾਰੇ ਵੀ ਨਾਮ ਨਾਲ ਸਰਚ ਕਰਕੇ ਪਤਾ ਲਗਾ ਸਕਣਗੇ। 

ਕਿਥੇ ਹੈ ਚੰਗਾ ਰੈਸਟੋਰੈਂਟ, ‘ਫਾਰ ਯੂ’ ਟੈਬ ਤੋਂ ਜਾਣੋ
ਹੁਣ ਗੱਲ ਕਰਦੇ ਹਾਂ ‘ਫਾਰ ਯੂ’ ਟੈਬ ਦੀ, ਜੋ ਯੂਜ਼ਰਜ਼ ਨੂੰ ਗੂਗਲ ਮੈਪਸ ’ਤੇ ਅਜਿਹੇ ਨਵੇਂ ਰੈਸਟੋਰੈਂਟ ਅਤੇ ਟ੍ਰੈਂਡਿੰਗ ਥਾਵਾਂ ਬਾਰੇ ਦੱਸੇਗਾ ਜੋ ਯੂਜ਼ਰਜ਼ ਨੂੰ ਪਸੰਦ ਆ ਸਕਦੇ ਹਨ। ਇਹ ਫੀਚਰ ‘ਯੋਰ ਮੈਚ’ ਸਕੋਰ ਨੂੰ ਵੀ ਯੂਜ਼ ਕਰਦਾ ਹੈ, ਜੋ ਕਿ ਥਾਵਾਂ ਬਾਰੇ ਸੁਝਾਅ ਦੇਣ ਲਈ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਦਾ ਹੈ। ਯੂਜ਼ਰਜ਼ ਇਸ ਫੀਚਰ ਨੂੰ ਓਪਨ ਕਰਕੇ ਆਪਣੇ ਮਨ-ਮੁਤਾਬਕ ਏਰੀਆ ਜਾਂ ਲੋਕੈਲਿਟੀ ਸਿਲੈਕਟ ਕਰ ਸਕਣਗੇ। ਇਸ ਫੀਚਰ ਰਾਹੀਂ ਯੂਜ਼ਰਜ਼ ਕਿਸੇ ਬਿਜ਼ਨੈੱਸ ਨੂੰ ਵੀ ਫਾਲੋ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਰਿਲੇਵੈਂਟ ਅਪਡੇਟਸ ਅਤੇ ਨਿਊਜ਼ ਮਿਲਦੀਆਂ ਰਹਿਣਗੀਆਂ। ਇਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਫਾਰ ਯੂ ਟੈਬ ਯੂਜ਼ਰਜ਼ ਨੂੰ ਇਕ ਸਿੰਗਲ ਟੈਬ ਰਾਹੀਂ ਆਪਣੇ ਸ਼ਹਿਰ ਨੂੰ ਐਕਸਪਲੋਰ ਕਰਨ ਦਾ ਆਸਾਨ ਜ਼ਰੀਆ ਹੈ। 

ਜਾਣੋ ‘ਆਫਰਜ਼’ ਸੈਕਸ਼ਨ ’ਚ ਕੀ ਹੈ ਖਾਸ
ਗੂਗਲ ਮੈਪਸ ਨੇ ਇਸ ਤੋਂ ਇਲਾਵਾ ਇਕ ‘ਆਫਰਜ਼’ ਸੈਕਸ਼ਨ ਵੀ ਲਾਂਚ ਕੀਤਾ ਹੈ, ਜਿਸ ਵਿਚ ਯੂਜ਼ਰਜ਼ ਭਾਰਤ ਦੇ 11 ਸ਼ਹਿਰਾਂ ਦੇ ਰੈਸਟੋਰੈਂਟ ’ਚ ਮਲ ਰਹੇ ਡੀਲਸ ਬਾਰੇ ਪਤਾ ਲਗਾ ਕੇ ਉਸ ਨੂੰ ਕਲੇਮ ਕਰਕੇ ਆਫਰਜ਼ ਦਾ ਫਾਇਦਾ ਚੁੱਕ ਸਕਣਗੇ। ਇਨ੍ਹਾਂ 11 ਸ਼ਹਿਰਾਂ ’ਚ ਦਿੱਲੀ, ਮੁੰਬਈ, ਬੈਂਗਲੁਰੂ, ਪੁਣੇ, ਚੇਨਈ, ਕੋਲਕਾਤਾ, ਗੋਆ, ਅਹਿਮਦਾਬਾਦ, ਜੈਅਪੁਰ, ਚੰਡੀਗੜ੍ਹ ਅਤੇ ਹੈਦਰਾਬਾਦ ਸ਼ਾਮਲ ਹਨ। 

ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ ਐਕਸਪਲੋਰ ਟੈਬ ’ਚ ਨਜ਼ਰ ਆ ਰਹੇ ‘ਆਫਰਜ਼’ ਸ਼ਾਰਟਕਟ ਜਾਂ ਫਿਰ ਆਫਰਜ਼ ਵਾਲੇ ਰੈਸਟੋਰੈਂਟ ਲਈ ਫਿਲਟਰਜ਼ ’ਤੇ ਟੈਪ ਕਰਨਾ ਹੋਵੇਗਾ। ਇਸ ਆਫਰ ਫੀਚਰ ਨੂੰ ਇਜ਼ੀਡਿਨਰ ਦੇ ਨਾਲ ਸਾਂਝੇਦਾਰੀ ਤਹਿਤ ਲਾਂਚ ਕੀਤਾ ਗਿਆ ਹੈ, ਜਿਸ ਵਿਚ ਯੂਜ਼ਰਜ਼ 4,000 ਰੈਸਟੋਰੈਂਟਸ ’ਚ ਮਿਲ ਰਹੇ ਆਫਰਜ਼ ਬਾਰੇ ਜਾਣ ਸਕਣਗੇ। ਜਲਦੀ ਹੀ ਇਸ ਵਿਚ ਹੋਰ ਕੈਟਾਗਿਰੀ ਅਤੇ ਪਾਰਟਨਰਸ ਜੋੜੇ ਜਾਣਗੇ।

ਗੂਗਲ ਮੈਪਸ ਦੇ ਯੂਜ਼ਰਜ਼ ਨੂੰ 15 ਦਿਨਾਂ ਲਈ ਭਾਰਤ ਦੇ 1500 ਤੋਂ ਜ਼ਿਆਦਾ ਰੈਟੋਰੈਂਟਸ ਲਈ ਇਜ਼ੀਡਿਨਰ ਪ੍ਰਾਈਮ ਆਫਰਜ਼ ਦਾ ਐਕਸਕਲੂਜ਼ਿਵ ਐਕਸੈਸ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਘੱਟੋ-ਘੱਟ 25 ਫੀਸਦੀ ਦੀ ਛੋਟ ਵੀ ਮਿਲੇਗੀ। ਇਸ ਆਫਰ ਦਾ ਫਾਇਦਾ ਚੁੱਕਣ ਲਈ ਯੂਜ਼ਰਜ਼ ਨੂੰ ‘ਆਫਰਜ਼’ ਫੀਚਰਜ਼ ਨੂੰ ਐਕਸਪਲੋਰ ਕਰਦੇ ਸਮੇਂ ‘ਐਕਸਕਲੂਜ਼ਿਵ’ ਟੈਗ ਦਾ ਇਸਤੇਮਾਲ ਕਰਨਾ ਹੋਵੇਗਾ।