ਭਾਰਤ ਦੀ ਪਹਿਲੀ ਪਾਇਲਟ ਬੀਬੀ ਨੂੰ ਗੂਗਲ ਨੇ ਕੀਤਾ ਯਾਦ, ਬਣਾਇਆ ਖਾਸ ਡੂਡਲ

08/08/2021 6:30:15 PM

ਗੈਜੇਟ ਡੈਸਕ– ਗੂਗਲ ਨੇ ਅੱਜ 8 ਅਗਸਤ ਨੂੰ ਭਾਰਤ ਦੀ ਪਹਿਲੀ ਪਾਇਲਟ ਬੀਬੀ ਸਰਲਾ ਠਕਰਾਲ ਦੇ 107ਵੇਂ ਜਨਮਦਿਨ ਮੌਕੇ ਖਸਾ ਡੂਡਲ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਇਸ ਡੂਡਲ ’ਚ ਇਕ ਜਨਾਨੀ ਨੂੰ ਦਰਸ਼ਾਇਆ ਗਿਆ ਹੈ, ਜੋ ਕਿ ਹਵਾਈ ਜਹਾਜ਼ ਉਡਾ ਰਹੀ ਹੈ। ਡੂਡਲ ’ਤੇ ਕਲਿੱਕ ਕਰਦੇ ਹੀ ਤੁਹਾਨੂੰ ਸਰਲਾ ਠਕਰਾਲ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ। ਇਸ ਡੂਡਲ ਨੂੰ ਗੈਸਟ ਆਰਟਿਸਟ ਵਰਿੰਦਾ ਝਾਵੇਰੀ ਨੇ ਡਿਜ਼ਾਇਨ ਕੀਤਾ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਸਰਲਾ ਠਕਰਾਲ ਭਾਰਤ ਦੀ ਪਹਿਲੀ ਪਾਇਲਟ ਬੀਬੀ ਸੀ, ਉਨ੍ਹਾਂ ਦਾ ਜਨਮ 1914 ’ਚ ਦਿੱਲੀ ’ਚ ਹੋਇਆ ਸੀ। ਉਨ੍ਹਾਂ ਦੇ ਪਤੀ ਏਅਰਮਿਲ ਪਾਇਲਟ ਸਨ। 21 ਸਾਲ ਦੀ ਉਮਰ ’ਚ ਸਰਲਾ ਠਕਰਾਲ ਨੇ ਇਕਲਿਆ ਹੀ ਛੋਟੇ ਡਬਲ ਵਿੰਗ ਜਹਾਜ਼ ਉਡਾਇਆ ਸੀ। ਇਸ ਤੋਂ ਬਾਅਦ ਉਹ ਖਬਰਾਂ ’ਚ ਛਾਅ ਗਈ। ਉਸ ਦੌਰਾਨ ਉਹ ਪਹਿਲੀ ਜਨਾਨੀ ਸੀ, ਜਿਸ ਨੇ ਜਹਾਜ਼ ਉਡਾਉਣ ਦਾ ਲਾਈਸੰਸ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਕਮਰਸ਼ੀਅਲ ਪਾਇਲਟ ਲਈ ਟ੍ਰੇਨਿੰਗ ਸ਼ੁਰੂ ਕੀਤੀ ਪਰ ਦੂਜੀ ਵਿਸ਼ਵ ਜੰਗ ਕਾਰਨ ਉਨ੍ਹਾਂ ਨੂੰ ਟ੍ਰੋਨਿੰਗ ਰੋਕਣੀ ਪਈ।

Rakesh

This news is Content Editor Rakesh