pH ਸਕੇਲ ਦੇ ਨਿਰਮਾਤਾ ਐੱਸ. ਪੀ. ਐੱਲ. ਸੋਰੇਨਸਨ ਨੂੰ ਗੂਗਲ ਨੇ ਡੂਡਲ ਬਣਾ ਕੇ ਕੀਤਾ ਯਾਦ

05/29/2018 10:33:28 AM

ਜਲੰਧਰ-ਗੂਗਲ ਸਮੇਂ-ਸਮੇਂ 'ਤੇ ਆਪਣੇ ਡੂਡਲ ਦੇ ਰਾਹੀਂ ਮਹਾਨ ਲੋਕਾਂ ਨੂੰ ਯਾਦ ਕਰਦਾ ਰਹਿੰਦਾ ਹੈ। ਗੂਗਲ ਨੇ ਅੱਜ ਆਪਣੇ ਡੂਡਲ ਨੂੰ ਰਸਾਇਣ ਖੇਤਰ 'ਚ ਮਹੱਤਵਪੂਰਨ ਖੋਜ ਕਰਨ ਵਾਲੇ ਡੈਨਿਸ਼ ਵਿਗਿਆਨੀ ਐਸ. ਪੀ. ਐੱਲ. ਸੋਰੇਨਸਨ (SPL Sorenson) ਨੂੰ ਸਮਰਪਿਤ ਕੀਤਾ ਹੈ। 

 

ਅੱਜ ਦੇ ਡੂਡਲ ਦੀ ਖਾਸੀਅਤ-
ਡੂਡਲ 'ਤੇ ਪਲੇਅ ਦਾ ਇਕ ਆਪਸ਼ਨ ਦਿੱਤਾ ਗਿਆ ਹੈ, ਜਿਸ ਨੂੰ ਪਲੇਅ ਕਰਨ 'ਤੇ ਤੁਹਾਨੂੰ ਸੋਰੇਨਸਨ ਦੀ ਇਕ ਕਾਰਟੂਨ ਤਸਵੀਰ ਦਿਖਾਈ ਦੇਵੇਗੀ। ਪਲੇਅ ਕਰਨ 'ਤੇ ਇਕ ਐਨੀਮੇਸ਼ਨ ਚੱਲਦਾ ਹੈ ਅਤੇ ਇਹ ਡੂਡਲ ਵੱਖਰੇ-ਵੱਖਰੇ ਪਦਾਰਥਾਂ ਦੀ ਪੀ. ਐੱਚ. (pH) ਵੈਲਿਊ ਦਿਖਾਉਂਦਾ ਹੈ। ਸੋਰੇਨਸਨ ਨੇ ਰਸਾਇਣ ਖੇਤਰ 'ਚ ਪੀ. ਐੱਚ. ਸਕੇਲ ਦੀ ਖੋਜ ਕੀਤੀ ਸੀ। ਇਸ ਨਾਲ ਕਿਸੇ ਪਦਾਰਥ ਦੀ ਐਸਡਿਕ ਮਾਤਰਾ ਨੂੰ ਮਾਪਿਆ ਜਾਂਦਾ ਹੈ।

spl-sorenson-google-doodle-animated

 

ਐੱਸ. ਪੀ. ਐੱਲ. ਸੋਰੇਨਸਨ ਦਾ ਜੀਵਨ-
ਐੱਸ. ਪੀ. ਐੱਲ. ਸੋਰੇਨਸਨ ਦਾ ਜਨਮ 9 ਜਨਵਰੀ 1868 ਨੂੰ ਡੈਨਮਾਰਕ ਦੇ ਹੈਵਰਬਰਗ ਸ਼ਹਿਰ 'ਚ ਹੋਇਆ ਸੀ। ਐੱਸ. ਪੀ. ਐੱਲ. ਸੋਰੇਨਸਨ ਦਾ ਪੂਰਾ ਨਾਂ ਸਾਰੇਨ ਪੇਡਰ ਲੋਰਿਟਜ਼ ਸੋਰੇਨਸਨ ਹੈ। ਉਨ੍ਹਾਂ ਦੀ 12 ਫਰਵਰੀ 1939 ਨੂੰ ਮੌਤ ਹੋ ਗਈ ਸੀ।

 

ਪੀ. ਐੱਚ. ਸਕੇਲ- 
ਪੀ ਐੱਚ ਸਕੇਲ ਇਕ ਯੂਨੀਵਰਸਲ ਇੰਡੀਕੇਟਰ ਹੁੰਦਾ ਹੈ, ਜੋ ਕਿਸੇ ਪਦਾਰਥ ਦੀ ਪੀ. ਐੱਚ. ਵੈਲਿਊ ਨੂੰ ਦੱਸਦਾ ਹੈ। ਕਿਸੇ ਪਦਾਰਥ ਦੀ ਪੀ. ਐੱਚ. ਵੈਲਿਊ 0 ਤੋਂ 14 ਤੱਕ ਹੋ ਸਕਦੀ ਹੈ। ਜੇਕਰ ਕਿਸੇ ਪਦਾਰਥ ਦੀ ਵੈਲਿਊ 0 ਤੋਂ 7 'ਚ ਹੁੰਦੀ ਹੈ ਤਾਂ ਉਸ ਨੂੰ ਐਸਡਿਕ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਉੱਪਰ ਦੀ ਵੈਲਿਊ 'ਤੇ ਇਸ ਅਲਕੋਲੇਨ ਮੰਨਿਆ ਜਾਂਦਾ ਹੈ। 7 ਪੀ. ਐੱਚ. ਵੈਲਿਊ ਵਾਲੇ ਪਦਾਰਥ ਨੂੰ ਨਿਊਟਲ ਮੰਨਿਆ ਜਾਂਦਾ ਹੈ।
 


Related News