ਵਨਪਲੱਸ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਅਸਿਸਟੈਂਟ ਦੇ ਅੰਦਰ ਮਿਲਿਆ ਗੂਗਲ ਲੈੱਜ਼ ਇੰਟੀਗ੍ਰੇਸ਼ਨ
Monday, May 07, 2018 - 12:20 PM (IST)

ਜਲੰਧਰ-ਗੂਗਲ ਲੈੱਜ਼ ਜਿਸ ਨਾਲ ਕੋਈ ਵੀ ਜਰੂਰੀ ਜਾਣਕਾਰੀ ਤਸਵੀਰਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨੂੰ ਲਗਭਗ ਬਾਜ਼ਾਰ 'ਚ ਇਕ ਸਾਲ ਪਹਿਲਾਂ I/O 2017 'ਚ ਪੇਸ਼ ਕੀਤਾ ਗਿਆ ਸੀ। ਹੁਣ ਇਸ ਨੂੰ ਗੂਗਲ ਅਸਿਸਟੈਂਟ ਨਾਲ ਮਰਜ ਕਰ ਦਿੱਤਾ ਗਿਆ ਹੈ। ਇਹ ਫੀਚਰ ਗੂਗਲ ਦੇ ਆਪਣੇ ਪਿਕਸਲ ਅਤੇ ਨੈਕਸਸ ਸਮਾਰਟਫੋਨਜ਼ 'ਤੇ ਉਪਲੱਬਧ ਸੀ ਪਰ ਹੁਣ ਇਸ ਨੂੰ ਹੋਰ ਮਾਡਲਾਂ 'ਤੇ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ।
ਹੁਣ ਇਸ ਫੀਚਰ ਨੂੰ ਗੂਗਲ ਅਸਿਸਟੈਂਟ ਦੇ ਅੰਦਰ ਹੀ ਇੰਟੀਗ੍ਰੇਟ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਇਹ ਫੀਚਰ ਜਾਂ ਗੂਗਲ ਲੈੱਜ਼, ਗੂਗਲ ਅਸਿਸਟੈਂਟ ਦੇ ਅੰਦਰ ਹੀ ਮੌਜੂਦ ਹੋਵੇਗਾ। ਇਸ ਦੇ ਨਾਲ ਹੁਣ ਇਸ ਫੀਚਰ ਨੂੰ ਵਨਪਲੱਸ 3, ਵਨਪਲੱਸ 3T , ਵਨਪਲੱਸ 5 ਅਤੇ ਵਨਪਲੱਸ 5T ਸਮਾਰਟਫੋਨਜ਼ ਦੇ ਨਾਲ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਫੀਚਰ ਨੂੰ ਸਭ ਤੋਂ ਪਹਿਲਾਂ ਇਕ ਰੇਡਿਟ ਯੂਜ਼ਰ ਦੁਆਰਾ ਸਾਹਮਣੇ ਲਿਆਂਦਾ ਗਿਆ ਹੈ।
ਇਸ ਇੰਟੀਗ੍ਰੇਸ਼ਨ ਤੋਂ ਬਾਅਦ ਗੂਗਲ ਅਸਿਸਟੈਂਟ ਦੇ ਬਾਟਮ ਕਾਰਨਰ 'ਤੇ ਤੁਹਾਨੂੰ ਗੂਗਲ ਲੈੱਜ਼ ਦਾ ਵੀ ਇਕ ਆਈਕਾਨ ਨਜ਼ਰ ਆਉਣ ਵਾਲਾ ਹੈ। ਇਸ ਆਈਕਾਨ 'ਤੇ ਟੈਪ ਕਰਨ ਤੋਂ ਬਾਅਦ ਤੁਹਾਡਾ ਕੈਮਰਾ ਓਪਨ ਹੋ ਜਾਵੇਗਾ। ਇਸ ਤੋਂ ਬਾਅਦ ਜਿਸ ਵੀ ਚੀਜ਼ 'ਤੇ ਲੈ ਜਾਂਦੇ ਹੋ ਤਾਂ ਤੁਹਾਨੂੰ ਇਸ ਦੀ ਜਾਣਕਾਰੀ ਮਿਲ ਜਾਵੇਗੀ।
ਹੁਣ ਗੂਗਲ ਇਸ ਆਬਜੈਕਟ ਦੀ ਪਹਿਚਾਣ ਕਰੇਗਾ ਅਤੇ ਤੁਹਾਨੂੰ ਇਸ ਨਾਲ ਸੰਬੰਧਿਤ ਨਤੀਜੇ ਦਿਖਾਉਣੇ ਸ਼ੁਰੂ ਕਰ ਦੇਣ ਵਾਲਾ ਹੈ। ਇਸ ਅਪਡੇਟ ਨੂੰ ਵਨਪਲੱਸ ਦੇ ਇਨ੍ਹਾਂ 4 ਸਮਾਰਟਫੋਨਜ਼ ਲਈ ਰਿਲੀਜ਼ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਯੂਜ਼ਰਸ ਨੂੰ ਆਪਣੇ ਡਿਵਾਈਸ 'ਚ ਇਸ ਫੀਚਰ ਨੂੰ ਵਰਤੋਂ ਕਰਨ ਲਈ ਆਪਣੇ ਫੋਨ ਦੀ ਭਾਸ਼ਾ ਨੂੰ ਅੰਗਰੇਜੀ 'ਚ ਕਰਨੀ ਹੋਵੇਗੀ।
ਇਸ ਅਪਡੇਟ 'ਚ ਸੈਮਸੰਗ ਗਲੈਕਸੀ S9 ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ S8 ਅਤੇ ਗਲੈਕਸੀ ਨੋਟ 8 ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੂਗਲ ਦੁਆਰਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੋਰ ਸਮਾਰਟਫੋਨਜ਼ 'ਤੇ ਇਹ ਅਪਡੇਟ ਕਦੋਂ ਤੱਕ ਆ ਜਾਵੇਗੀ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਪਰ ਜੇਕਰ ਤੁਸੀਂ ਅਸਿਸਟੈਂਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਨਵਾਂ ਫੀਚਰ ਵਧੀਆ ਹੋ ਸਕਦਾ ਹੈ। ਇਸ ਨੂੰ ਵਰਤੋਂ ਕਰਕੇ ਤੁਹਾਨੂੰ ਕਾਫੀ ਚੰਗਾ ਐਕਸਪੀਰੀਅੰਸ ਮਿਲਣ ਵਾਲਾ ਹੈ।