ਗੂਗਲ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਫੀਚਰ, ਇਸ ਤਰ੍ਹਾਂ ਕਰੇਗਾ ਕੰਮ

12/12/2017 10:57:33 AM

ਜਲੰਧਰ- ਯੂਜ਼ਰਸ ਨੂੰ ਮਸ਼ਹੂਰ ਹਸਤੀਆਂ ਅਤੇ ਆਰਗਨਾਈਜੇਸ਼ਨਸ ਦੇ ਵੈਰੀਫਾਈਡ ਅਕਾਊਂਟ ਤੋਂ ਸਿੱਧੇ ਅਪਡੇਟ ਮਹੁੱਈਆ ਕਰਾਉਣ ਲਈ ਗੂਗਲ ਨੇ ਸੋਮਵਾਰ ਨੂੰ ਭਾਰਤ 'ਚ 'ਪੋਸਟਸ' ਫੀਚਰ ਲਾਂਚ ਕਰਨ ਦਾ ਐਲਾਨ ਕੀਤਾ। 

ਇਸ ਫੀਚਰ ਨਾਲ ਜਦੋਂ ਯੂਜ਼ਰਸ ਕਿਸੇ ਵੀ ਕਿਵਅਰੀ ਨੂੰ ਸਰਚ ਕਰਨਗੇ, ਜਿਵੇਂ 'ਇੰਡੀਆ ਸੁਪਰ ਲੀਗ' ਜਾਂ 'ਟਾਈਗਰ ਜਿੰਦਾ ਹੈ', ਤਾਂ ਉਹ ਸਿੱਧੇ ਵੈਰੀਫਾਈਡ ਅਪਡੇਟਸ 'ਕਾਰਡਸ' ਦੇ ਕਲੈਕਸ਼ਨ ਦੇ ਰੂਪ 'ਚ ਦਿਖੋਗੇ, ਜੋ ਸਰਚ ਰਿਜ਼ਲਟ 'ਚ ਦਿਖੇਗਾ।

ਗੂਗਲ ਨੇ ਕਿਹਾ ਹੈ ਕਿ ਵੈਰੀਫਾਈਡ ਖਾਤਿਆਂ ਲਈ ਇਹ ਟੈਕਸਟ, ਇਮੇਜਜ਼, ਵੀਡੀਓਜ਼ ਅਤੇ ਈਵੈਂਟਸ ਪਬਲਿਸ਼ ਕਰਨ ਦਾ ਤੇਜ਼ ਅਤੇ ਸਰਲ ਤਰੀਕਾ ਹੈ, ਜੋ ਜਲਦ ਹੀ ਡੇਸਕਟਾਪ ਜਾਂ ਮੋਬਾਇਲ ਨਾਲ ਕੀਤੇ ਜਾਣ ਵਾਲੇ ਸਰਚ ਰਿਜ਼ਲਟ 'ਚ ਨਜ਼ਰ ਆਉਣ ਲੱਗੇਗਾ।

ਗੂਗਲ ਫਿਲਹਾਲ ਸਰਚ ਰਿਜ਼ਲਟ 'ਚ ਡਿਸਕ੍ਰਿਪਸ਼ਨ, ਨਿਊਜ਼, ਆਰਟੀਕਲਸ, ਟਵੀਟਸ ਅਤੇ ਲਿੰਕਸ ਦਿਖਾਉਂਦਾ ਹੈ। ਇਸ ਤੋਂ ਜ਼ਿਆਦਾ ਹੁਣ 'ਪੋਸਟਸ' ਫੀਚਰਸ ਨਾਲ ਯੂਜ਼ਰਸ ਨੂੰ ਸੰਬੰਧਿਤ ਵਿਅਕਤੀ ਜਾਂ ਆਰਗਨਾਈਜੇਸ਼ਨ ਵੱਲੋਂ ਡਾਈਰੈਕਟ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ, ਵੀਡੀਓਜ਼, ਜੀ. ਆਈ. ਐੱਫ. ਐੱਸ., ਈਵੈਂਟਸ ਅਤੇ ਪੋਲਸ ਦੇਖਣ ਨੂੰ ਮਿਲਣਗੇ।