Amazon ਨੂੰ ਟੱਕਰ ਦੇਣ ਲਈ ਗੂਗਲ ਨੇ ਫ੍ਰੀ ਕੀਤੀ ਪ੍ਰੋਡਕਟ ਲਿਸਟਿੰਗ

04/23/2020 2:26:42 AM

ਗੈਜੇਟ ਡੈਸਕ—ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਗੂਗਲ ਨੇ ਆਪਣੇ ਸ਼ਾਪਿੰਗ ਪਲੇਟਫਾਰਮ 'ਤੇ ਵਪਾਰੀਆਂ ਲਈ ਇਕ ਵੱਡਾ ਬਦਲਾਅ ਕੀਤਾ ਹੈ। ਗੂਗਲ ਨੇ ਆਪਣੇ ਸਰਚ ਇੰਜਣ 'ਤੇ ਵਪਾਰੀਆਂ ਲਈ ਪ੍ਰੋਡਕਟਸ ਦੀ ਲਿਸਟਿੰਗ ਫ੍ਰੀ ਕਰ ਦਿੱਤੀ ਹੈ। ਇਸ ਬਦਲਾਅ ਤੋਂ ਬਾਅਦ ਦੇਸ਼ ਭਰ ਦੇ ਵਪਾਰੀ ਗੂਗਲ 'ਤੇ ਆਪਣੇ ਪ੍ਰੋਡਕਟ ਨੂੰ ਫ੍ਰੀ ਲਿਸਟ ਕਰ ਸਕਣਗੇ। ਕੋਰੋਨਾ ਮਹਾਮਾਰੀ ਅਤੇ ਲਾਕਾਡਾਊਨ ਕਾਰਣ ਦੁਨੀਆਭਰ ਦਾ ਰਿਟੇਲ ਸੈਕਟਰ ਠੱਪ ਹੋ ਗਿਆ ਹੈ। ਵਪਾਰੀਆਂ ਕੋਲ ਆਨਲਾਈਨ ਸਾਮਾਨ ਵੇਚਣ ਦਾ ਇਕੋ ਇਕ ਆਪਸ਼ਨ ਹੈ। ਅਜਿਹੇ 'ਚ ਸੰਘਰਸ਼ ਵਪਾਰੀਆਂ ਲਈ ਇਕ ਮੌਕਾ ਸਾਬਤ ਹੋ ਸਕਦਾ ਹੈ।

ਉੱਥੇ ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਿ ਐਮਾਜ਼ੋਨ ਅਤੇ ਦੂਜੀਆਂ ਈ-ਕਾਮਰਸ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਗੂਗਲ ਨੇ ਇਹ ਬਦਲਾਅ ਕੀਤਾ ਹੈ। ਗੂਗਲ ਦਾ ਇਹ ਕਦਮ ਆਪਣੀ ਈ-ਕਾਮਰਸ ਸਰਵਿਸ ਨੂੰ ਮਜ਼ਬੂਤ ਕਰਨ ਲਈ ਗੂਗਲ ਨੇ ਇਹ ਬਦਲਾਅ ਕੀਤਾ ਹੈ। ਗੂਗਲ ਦਾ ਇਹ ਕਦਮ ਆਪਣੀ ਈ-ਕਾਮਰਸ ਸਰਵਿਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਜਿਸ 'ਤੇ ਅਜੇ ਜ਼ਿਆਦਾਤਰ ਐਮਾਜ਼ੋਨ ਦਾ ਕਬਜ਼ਾ ਹੈ।

ਹਾਲਾਂਕਿ ਗੂਗਲ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਣ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਕੰਪਨੀ ਆਪਣੇ ਸ਼ਾਪਿੰਗ ਪਲੇਟਫਾਰਮ 'ਤੇ ਪ੍ਰੋਡਕਟ ਦੀ ਲਿਸਟਿੰਗ ਫ੍ਰੀ ਕਰ ਰਹੀ ਹੈ। ਇਸ ਨਾਲ ਵਪਾਰੀਆਂ ਨੂੰ ਸਿੱਧੇ ਗਾਹਕਾਂ ਨਾਲ ਜੁੜਨ 'ਚ ਮਦਦ ਮਿਲੇਗੀ। ਗੂਗਲ ਦਾ ਦਾਅਵਾ ਹੈ ਕਿ ਰਿਟੇਲਰਸ ਉਨ੍ਹਾਂ ਲੱਖਾਂ ਲੋਕਾਂ ਤਕ ਫ੍ਰੀ 'ਚ ਪਹੁੰਚ ਸਕਦੇ ਹਨ ਜੋ ਖਰੀਦਦਾਰੀ ਲਈ ਰੋਜ਼ਾਨਾ ਉਨ੍ਹਾਂ ਦੇ ਸਰਚ ਇੰਜਣ 'ਤੇ ਆਉਂਦੇ ਹਨ।

ਇਸ ਤੋਂ ਪਹਿਲਾਂ ਗੂਗਲ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਨਿਊਜ਼ ਪਾਰਟਨਰਸ ਤੋਂ ਪੰਜ ਮਹੀਨਿਆਂ ਤਕ ਵਿਗਿਆਪਨ ਸੇਵਾ ਸ਼ੁਲਕ ਨਹੀਂ ਲਵੇਗੀ। ਦਰਅਸਲ ਦੁਨੀਆਭਰ ਦੇ ਕਈ ਨਿਊਜ਼ ਪਬਲੀਸ਼ਰ ਆਪਣੇ ਡਿਜ਼ੀਟਲ ਵਪਾਰ 'ਤੇ ਵਿਗਿਆਪਨ ਲਈ ਗੂਗਲ ਐਡ ਮੈਨੇਜਰ ਦੀ ਸਹਾਇਤਾ ਲੈਂਦੇ ਹਨ। ਇਸ ਲਈ ਇਸ ਸੰਕਟ ਦੀ ਘੜੀ 'ਚ ਗੂਗਲ ਨੇ ਉਨ੍ਹਾਂ ਨੂੰ ਰਾਹਤ ਦੇਣ ਦਾ ਫੈਸਲਾ ਲਿਆ ਹੈ।

ਗਲੋਬਲ ਪਾਰਟਨਰਸ਼ਿਪ ਨਿਊਜ਼ ਦੇ ਡਾਇਰੈਕਟਰ ਜੇਸ਼ਨ ਵਾਸ਼ਿੰਗ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਪੂਰੀ ਦੁਨੀਆ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ। ਅਜਿਹੇ 'ਚ ਗੂਗਲ ਨਿਊਜ਼ ਨੇ ਵਿੱਤੀ ਮਦਦ ਦੇਣ ਦੀ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਤਹਿਤ ਪੂਰੀ ਦੁਨੀਆ 'ਚ ਅਸਲ ਪੱਤਰਕਾਰੀ ਕਰਨ ਵਾਲੇ ਸਮਾਚਾਰ ਸੰਸਥਾਨਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।


Karan Kumar

Content Editor

Related News