ਭਾਰਤੀ ਯੂਜ਼ਰਸ ਲਈ ਗੂਗਲ ਨੇ ਲਾਂਚ ਕੀਤਾ ਨਵਾਂ ਐਪ

09/27/2016 3:37:10 PM

ਜਲੰਧਰ: ਗੂਗਲ ਨੇ ਖਾਸ ਤੌਰ ''ਤੇ ਭਾਰਤੀ ਲੋਕਾਂ ਨੂੰ ਧਿਆਨ ''ਚ ਰੱਖਦੇ ਹੋਏ "ਯੂਟਿਊਬ ਗੋ ਐਪ" ਨੂੰ ਲਾਂਚ ਕੀਤਾ ਹੈ। ਇਸ ਨੂੰ ਅਗਲੇ ਸਾਲ ਆਮ ਯੂਜ਼ਰ ਲਈ ਰੋਲ ਆਉਟ ਕੀਤਾ ਜਾਵੇਗਾ। ਯੂਟਿਊਬ ਗੋ ਐਪ ਲਈ ਗੂਗਲ ਨੇ ਮਜ਼ੇ ਲੈਣ ਲਈ ਡਾਟਾ ਨਹੀਂ ਟੈਗਲਾਇਨ ਦਾ ਇਸਤੇਮਾਲ ਕੀਤਾ ਹੈ। ਇਸ ਐਪ ''ਚ ਯੂਜ਼ਰ ਯੂਟਿਊਬ ਵੀਡੀਓ ਦੇਖਣ ਦੇ ਨਾਲ ਉੁਨ੍ਹਾਂ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਸਕਣਗੇ।
 
 
ਕੰਪਨੀ ਦੁਆਰਾ ਮਿਲੀ ਜਾਣਕਾਰੀ  ਦੇ ਮੁਕਾਬਕ, ਇਸ ਐਪ ਨੂੰ ਭਾਰਤ ''ਚ ਇੰਟਰਨੈੱਟ ਕੁਨੈੱਕਟੀਵਿਟੀ ਦੀ ਸਮੱਸਿਆ ਨੂੰ ਧਿਆਨ ''ਚ ਰੱਖਦੇ ਹੋਏ ਬਣਾਇਆ ਗਿਆ ਹੈ। ਇਸ ਦੇ ਨਾਲ ਪਾਰਦਰਸ਼ਤਾ ਦਾ ਖਿਆਲ ਰੱਖਿਆ ਗਿਆ ਹੈ ਅਤੇ ਯੂਜ਼ਰ ਨੂੰ ਡਾਟਾ ਖਪਤ ਕੰਟਰੋਲ ਕਰਨ ਦਾ ਵੀ ਆਧਿਕਾਰ ਮਿਲੇਗਾ। ਐਪ ''ਚ ਇਕ ਨਵਾਂ ਫੀਚਰ ਹੋਵੇਗਾ ਜਿਸ ਦੀ ਮਦਦ ਨਾਲ ਯੂਜ਼ਰ ਬਿਨਾਂ ਡਾਟਾ ਖਪਤ ਕੀਤੇ ਕਿਸੇ ਵੀ ਵੀਡੀਓ ਨੂੰ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਲੋਕਾਂ ਦੇ ਨਾਲ ਸ਼ੇਅਰ ਕਰ ਸਕਣਗੇ।
 
 
ਚੰਗੀ ਗੱਲ ਇਹ ਹੈ ਕਿ ਯੂਜ਼ਰ ਵੀਡੀਓ ਨੂੰ ਦੇਖਣ ਜਾਂ ਸੇਵ ਕਰਨ ਤੋਂ ਪਹਿਲਾਂ ਪ੍ਰਿਵਿਊ ਵੀਡੀਓ ਵੇਖ ਸਕਣਗੇ। ਇਸ ਦੇ ਇਲਾਵਾ ਵੀਡੀਓ ਐੱਮ. ਬੀ ਸਾਇਜ਼ ਤੈਅ ਕਰ ਕੇ ਡਾਟਾ ਖਪਤ ਨੂੰ ਵੀ ਕੰਟਰੋਲ ਕਰ ਸਕਣਗੇ। ਇਸ ਐਪ ''ਚ ਵੀ ਸੇਵ ਐਂਡ ਵਾਚ ਵਾਲਾ ਫੀਚਰ ਹੋਵੇਗਾ।