ਜਲਦ ਬੰਦ ਹੋਵੇਗਾ Google Jump ਵਰਚੁਅਲ ਰਿਏਲਟੀ ਪਲੇਟਫਾਰਮ

05/20/2019 1:44:50 AM

ਗੈਜੇਟ ਡੈਸਕ—ਗੂਗਲ ਆਪਣੇ ਜੰਪ ਵਰਚੁਅਲ ਰਿਏਲਟੀ ਪਲੇਟਫਾਰਮ ਨੂੰ ਬੰਦ ਕਰਨ ਵਾਲਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਯੂਜ਼ਰਸ ਦਾ ਘੱਟ ਹੋਣਾ ਸੀ। ਪਿਛਲੇ ਕੁਝ ਸਮੇਂ 'ਚ ਇਸ ਦੇ ਯੂਜ਼ਰਸ ਦੀ ਗਿਣਤੀ 'ਚ ਤੇਜ਼ੀ ਨਾਲ ਕਮੀ ਆਈ ਹੈ। ਯੂਜ਼ਰਸ ਦੇ ਘੱਟ ਹੋਣ ਨਾਲ ਗੂਗਲ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਉਹ ਇਸ ਸਾਲ ਜੂਨ ਦੇ ਆਖਿਰ ਤਕ ਇਸ ਸੇਵਾ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗੀ। ਐਨਗੈਜੇਟ ਦੀ ਰਿਪੋਟਰ ਮੁਤਾਬਕ ਗੂਗਲ ਇਸ ਵੀਡੀਓ ਸਟਿਚਿੰਗ ਪਲੇਟਫਾਰਮ ਦੇ ਬੰਦ ਹੋਣ ਨਾਲ ਪਹਿਲਾਂ ਯੂਜ਼ਰਸ ਨੂੰ ਡਾਟਾ ਡਾਊਨਲੋਡ ਕਰਨ ਲਈ ਕਹਿ ਰਿਹਾ ਹੈ। ਜੰਪ ਗੂਗਲ ਦਾ ਇਕ ਪ੍ਰੋਫੈਸ਼ਨਲ ਵੀ.ਆਰ. ਵੀਡੀਓ ਸਾਲੂਸ਼ਨ ਹੈ ਜਿਸ ਨੂੰ ਸਾਲ 2015 'ਚ ਲਾਂਚ ਕੀਤਾ ਗਿਆ ਸੀ। ਕਲਾਊਡ ਅਤੇ ਆਟੋਮੇਟੇਡ ਵੀਡੀਓ ਸਟਿਚਿੰਗ ਰਾਹੀਂ ਇਸ ਨਾਲ 3ਡੀ 360 ਡਿਗਰੀ ਵੀਡੀਓ ਬਣਾਇਆ ਜਾ ਸਕਦਾ ਹੈ।

ਗੂਗਲ ਨੇ ਆਪਣੀ ਇਸ ਸਰਵਿਸ ਦੇ ਬੰਦ ਹੋਣ ਦੀ ਜਾਣਕਾਰੀ ਯੂਜ਼ਰਸ ਨੂੰ ਈਮੇਲ ਭੇਜ ਕੇ ਦਿੱਤੀ ਹੈ। ਨਾਲ ਹੀ ਗੂਗਲ ਨੇ ਜੰਪ ਦੇ FAQ ਪੇਜ਼ 'ਤੇ ਵੀ ਇਕ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਜੰਪ ਪਲੇਟਫਾਰਮ 26 ਜੂਨ ਤੋਂ ਵੀਡੀਓ ਅਪਲੋਡ ਅਤੇ ਪ੍ਰੋਸੈਸਿੰਗ ਨੂੰ ਐਕਸੈਪਟ ਨਹੀਂ ਕਰੇਗਾ। ਇਸ ਦੇ ਨਾਲ ਹੀ ਯੂਜ਼ਰਸ ਨੂੰ ਭੇਜੇ ਗਏ ਈਮੇਲ 'ਚ ਗੂਗਲ ਨੇ ਕਿਹਾ ਕਿ ਯੂਜ਼ਰਸ 27 ਜੂਨ ਤਕ ਕਲਾਊਡ 'ਤੇ ਅਪਲੋਡ ਕੀਤੇ ਆਪਣੇ ਡਾਟਾ ਨੂੰ ਡਾਊਨਲੋਡ ਕਰ ਸਕਦੇ ਹਨ। 28 ਜੂਨ ਤੋਂ ਗੂਗਲ ਜੰਪ ਦੇ ਕਲਾਊਡ ਡਾਟਾ ਨਾਲ ਹੀ ਅਕਾਊਂਟਸ ਨੂੰ ਡਿਐਕਟੀਵੇਟ ਕਰਨਾ ਸ਼ੁਰੂ ਕਰ ਦੇਵੇਗਾ। ਇਸ ਸਰਵਿਸ ਨੂੰ ਬੰਦ ਕੀਤੇ ਜਾਣ ਦੇ ਬਾਰੇ 'ਚ ਗੱਲ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਗੂਗਲ ਨੇ ਪਿਛਲੇ ਕੁਝ ਸਮੇਂ 'ਚ ਕ੍ਰਿਏਟਰਸ ਲਈ ਨਵੇਂ-ਨਵੇਂ ਟੂਲਸ ਨੂੰ ਆਉਂਦੇ ਦੇਖਿਆ ਹੈ। ਨਾਲ ਹੀ ਨਵੇਂ ਕੈਮਰੇ, ਫਾਰਮੈਟ ਅਤੇ ਐਡੀਟਿੰਗ ਟੂਲ ਦੀ ਉਪਲੱਬਧਤਾ ਨਾਲ ਜੰਪ ਅਸੈਂਬਲਰ ਨੂੰ ਇਸਤੇਮਾਲ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ।

Karan Kumar

This news is Content Editor Karan Kumar