ਐਂਡਰਾਇਡ ਉਪਭੋਗਤਾਵਾਂ ਲਈ ਵੱਡੀ ਖ਼ਬਰ, ਗੂਗਲ ਲਿਆ ਰਹੀ SHAREit ਵਰਗਾ ਫੀਚਰ

07/06/2020 1:38:13 PM

ਗੈਜੇਟ ਡੈਸਕ– ਜੇਕਰ ਤੁਸੀਂ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਜੁੜੀ ਹੈ। ਹਾਲ ਹੀ ’ਚ ਭਾਰਤ ਸਰਕਾਰ ਨੇ 59 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ’ਚ SHAREit ਐਪ ਵੀ ਸ਼ਾਮਲ ਸੀ। ਭਾਰਤ ’ਚ ਕਾਫੀ ਲੋਕ ਡਾਟਾ ਟ੍ਰਾਂਸਫਰ ਲਈ SHAREit ਦੀ ਵਰਤੋਂ ਕਰ ਰਹੇ ਸਨ। ਜਿਹੜੇ ਉਪਭੋਗਤਾ ਅਜਿਹੀ ਫਾਇਲ ਸ਼ੇਅਰਿੰਗ ਫੀਚਰਸ ਵਾਲੀ ਦੂਜੀ ਐਪ ਦੀ ਭਾਲ ਕਰ ਰਹੇ ਹਨ ਉਨ੍ਹਾਂ ਲਈ ਗੂਗਲ ਰਾਹਤ ਦੀ ਖ਼ਬਰ ਲੈ ਕੇ ਆਈ ਹੈ। ਗੂਗਲ ਇਕ ਨਵੇਂ ਫੀਚਰ ਦਾ ਪ੍ਰੀਖਣ ਕਰ ਰਹੀ ਹੈ, ਜਿਸ ਦੀ ਮਦਦ ਨਾਲ ਵੱਡੀਆਂ ਫਾਇਲਾਂ ਕੁਝ ਹੀ ਸਕਿੰਟਾਂ ’ਚ ਇਕ ਐਂਡਰਾਇਡ ਫੋਨ ’ਚੋਂ  ਦੂਜੇ ਫੋਨ ’ਚ ਸ਼ੇਅਰ ਕੀਤੀਆਂ ਜਾ ਸਕਣਗੀਆਂ।

PunjabKesari

ਗੂਗਲ ਨੇ ਕੀਤੀ ਪੁਸ਼ਟੀ
ਗੂਗਲ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ Nearby Share ਫੀਚਰ ਜਲਦੀ ਹੀ ਆਉਣ ਵਾਲੇ ਹੈ। ਇਹ ਫੀਚਰ ਐਪਲ ਦੇ AirDrop ਫੀਚਰ ਦੀ ਤਰ੍ਹਾਂ ਕੰਮ ਕਰੇਗਾ। ਇਸ ਦੀ ਮਦਦ ਨਾਲ ਐਂਡਰਾਇਡ ਯੂਜ਼ਰਸ ਇਕ ਤੋਂ ਦੂਜੇ ਡਿਵਾਈਸ ’ਚ ਵਾਇਰਲੈੱਸ ਡਾਟਾ ਟ੍ਰਾਂਸਫਰ ਬਹੁਤ ਹੀ ਘੱਟ ਸਮੇਂ ਕਰ ਸਕਣਗੇ। ਕੰਪਨੀ ਨੇ ਇਸ ਫੀਚਰ ਦੇ ਬੀਟਾ ਵਰਜ਼ਨ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਨਵਾਂ ਫੀਚਰ ਐਂਡਰਾਇਡ 6 ਅਤੇ ਇਸ ਤੋਂ ਉਪਰ ਦੇ ਵਰਜ਼ਨ ’ਤੇ ਕੰਮ ਕਰ ਰਹੇ ਸਾਰੇ ਡਿਵਾਈਸਿਜ਼ ਲਈ ਉਪਲੱਬਧ ਕੀਤਾ ਜਾਵੇਗਾ। 


Rakesh

Content Editor

Related News