ਗੂਗਲ ਨੇ ਪੇਸ਼ ਕੀਤਾ ਨਵਾਂ ਫੀਚਰ, ਮਿਲੇਗੀ ਇਹ ਖਾਸ ਸੁਵਿਧਾ

02/04/2020 8:00:24 PM

ਗੈਜੇਟ ਡੈਸਕ-ਗੂਗਲ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਖੁਸ਼ਖਬਰੀ ਹੈ। ਗੂਗਲ, ਪ੍ਰੀਪੇਡ ਯੂਜ਼ਰਸ ਲਈ ਸਰਚ ਰਾਹੀਂ ਮੋਬਾਇਲ ਰਿਚਾਰਜ ਦੀ ਸੁਵਿਧਾ ਲੈ ਕੇ ਆਇਆ ਹੈ। ਗੂਗਲ ਦਾ ਇਹ ਨਵਾਂ ਫੀਚਰ ਯੂਜ਼ਰਸ ਨੂੰ ਉਨ੍ਹਾਂ ਦੇ ਐਂਡ੍ਰਾਇਡ ਫੋਨ 'ਤੇ ਪ੍ਰੀਪੇਡ ਮੋਬਾਇਲ ਰਿਚਾਰਜ ਪੈਕਸ ਸਰਚ ਅਤੇ ਕੰਪੇਅਰ ਕਰਨ ਦੀ ਸਹੂਲਤ ਦਿੰਦਾ ਹੈ। ਨਾਲ ਹੀ, ਯੂਜ਼ਰਸ ਗੂਗਲ ਸਰਚ ਨਾਲ ਆਪਣਾ ਮੋਬਾਇਲ ਵੀ ਰਿਚਾਰਜ ਕਰਵਾ ਸਕਦੇ ਹੋ। ਫਿਲਹਾਲ, ਇਹ ਫੀਚਰ ਸਾਈਨਡ-ਇਨ-ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੈ। ਇਸ 'ਚ ਏਅਰਟੈੱਲ, ਵੋਡਾਫੋਨ-ਆਈਡੀਆ, ਰਿਲਾਇੰਸ ਜਿਓ ਅਤੇ ਬੀ.ਐੱਸ.ਐੱਨ.ਐੱਲ.  ਦੇ ਪ੍ਰੀਪੇਡ ਪਲਾਨਸ ਨੂੰ ਸ਼ਾਮਲ ਕੀਤਾ ਗਿਆ ਹੈ।

ਦੂਜਿਆਂ ਦਾ ਵੀ ਫੋਨ ਕਰ ਸਕਦੇ ਹੋ ਰਿਚਾਰਜ
ਗੂਗਲ ਦਾ ਇਹ ਨਵਾਂ ਸਰਚ ਫੀਚਰ ਯੂਜ਼ਰਸ ਨੂੰ ਗੂਗਲ ਸਰਚ ਦਾ ਇਸਤੇਮਾਲ ਕਰਦੇ ਹੋਏ ਪ੍ਰੀਪੇਡ ਮੋਬਾਇਲ ਪਲਾਨਸ ਲੱਭਣ, ਕੰਪੇਅਰ ਕਰਨ ਅਤੇ ਰਿਚਾਰਜ ਕਰਵਾਉਣ ਦੀ ਸੁਵਿਧਾ ਦਿੰਦਾ ਹੈ। ਗੂਗਲ ਦੇ ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨਾ ਸਿਰਫ ਆਪਣਾ ਨੰਬਰ ਰਿਚਾਰਜ ਕਰ ਸਕਦੇ ਹੋ ਬਲਕਿ ਇਹ ਤੁਹਾਨੂੰ ਕਿਸੇ ਦੂਜੇ ਦਾ ਵੀ ਨੰਬਰ ਰਿਚਾਰਜ ਕਰਨ ਦੀ ਸਹੂਲਤ ਦਿੰਦਾ ਹੈ।

PunjabKesari

ਗੂਗਲ ਸਰਚ ਤੋਂ ਇੰਝ ਰਿਚਾਰਜ ਕਰੋ ਆਪਣਾ ਮੋਬਾਇਲ ਨੰਬਰ
ਗੂਗਲ ਦੇ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਆਪਣੇ ਐਂਡ੍ਰਾਇਡ ਫੋਨ 'ਚ prepaid Mobile recharge, Sim recharge ਜਾਂ recharge ਵਰਗੇ ਸ਼ਬਦ ਭਰ ਕੇ ਸਰਚ ਕਰਨਾ ਹੋਵੇਗਾ। ਇਸ ਤੋਂ ਬਾਅਦ ਸਰਚ ਰਿਜ਼ਲਟ ਤੁਹਾਨੂੰ ਮੋਬਾਇਲ ਰਿਚਾਰਜ ਸੈਕਸ਼ਨ (Mobile recharge Section) ਦਿਖਾਵੇਗਾ। ਜਿਥੇ ਯੂਜ਼ਰਸ ਨੂੰ ਆਪਣਾ ਮੋਬਾਇਲ ਨੰਬਰ, ਟੈਲੀਕਾਮ ਆਪਰੇਟਰ ਅਤੇ ਸਰਕਲ ਵਰਗੇ ਆਪਸ਼ਨ ਭਰਨੇ ਹੋਣਗੇ। ਕੁਝ ਯੂਜ਼ਰਸ ਨੂੰ ਸਰਚ 'ਚ ਸਾਰੀ ਡੀਟੇਲਸ ਭਰੀ ਹੋਈ ਮਿਲ ਸਕਦੀ ਹੈ। ਇਸ ਤੋਂ ਬਾਅਦ ਯੂਜ਼ਰਸ ਨੂੰ ਬ੍ਰਾਊਜ ਪਲਾਨਸ (Browse Plans) 'ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਗੂਗਲ ਤੁਹਾਨੂੰ ਉਸ ਟੈਲੀਕਾਮ ਆਪਰੇਟਰ ਦੇ ਸਾਰੇ ਉਪਲੱਬਧ ਪ੍ਰੀਪੇਡ ਪਲਾਨਸ ਦਿਖਾਵੇਗਾ। ਹੁਣ ਤੁਸੀਂ ਲਿਸਟ 'ਚੋਂ ਆਪਣਾ ਪਸੰਦੀਦਾ ਰਿਚਾਰਜ ਦੀ ਚੋਣ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਪਲਾਨ ਸਲੈਕਟ ਕਰਦੇ ਹੋ ਤੁਹਾਡੇ ਸਾਹਮਣੇ ਵੈਲਿਡ ਆਫਰਸ ਦੀ ਲਿਸਟ ਆ ਜਾਂਦੀ ਹੈ। ਇਸ ਤੋਂ ਬਾਅਦ ਯੂਜ਼ਰਸ ਆਫਰ ਪ੍ਰੋਵਾਇਡਰਸ ਨੂੰ ਟੈਪ ਕਰ ਸਕਦੇ ਹਨ। ਫਿਲਹਾਲ Freecharge, MobiKwik, Google Pay  ਅਤੇ Paytm ਵਰਗੇ ਪ੍ਰੋਵਾਇਡਰਸ ਲਿਸਟਡ ਹਨ। ਜਦ ਕੋਈ ਯੂਜ਼ਰ ਟ੍ਰਾਂਜੈਕਸ਼ਨ ਕੰਪਲੀਟ ਕਰ ਲੈਂਦਾ ਹੈ ਤਾਂ ਪ੍ਰੋਵਾਈਡਰਸ ਦੇ ਕੰਫਰਮੇਸ਼ਨ ਪੇਜ਼ 'ਤੇ Back to Google ਬਟਨ ਦਿੱਤਾ ਗਿਆ ਹੈ, ਜੋ ਕਿ ਯੂਜ਼ਰ ਨੂੰ ਵਾਪਸ ਸਰਚ 'ਤੇ ਲੈ ਆਉਂਦਾ ਹੈ। ਕੰਫਰਮੇਸ਼ਨ ਪੇਜ਼ 'ਤੇ ਯੂਜ਼ਰਸ ਨੂੰ ਰਿਚਾਰਜ ਨੂੰ ਲੈ ਕੇ ਕਸਟਮਰ ਸਪੋਰਟ ਇਨਫਾਰਮੇਸ਼ਨ ਦਾ ਐਕਸੈੱਸ ਦਿੱਤਾ ਜਾਂਦਾ ਹੈ।


Karan Kumar

Content Editor

Related News