Google I/O 2017: ਗੂਗਲ ਪਲੇਅ ਪ੍ਰੋਟੈਕਟ ਅਤੇ ਫਾਈਂਡ ਮਾਏ ਡਿਵਾਈਸ ਐਪ ਪੇਸ਼

05/18/2017 2:32:39 PM

ਜਲੰਧਰ- ਗੂਗਲ ਆਈ/ਓ ਡਿਵੈਲਪਰ ਕੰਫਰਨਸ ''ਚ ਕਈ ਐਲਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਚੋਂ ਐਂਡ੍ਰਾਇਡ ਓ ਪਬਲਿਕ ਬੀਟਾ, ਐਂਡ੍ਰਾਇਡ ਗੋ. ਓ. ਐੱਸ ਅਤੇ ਆਈਫੋਨ ''ਤੇ ਗੂਗਲ ਅਸਿਸਟੇਂਟ ਸਭ ਤੋਂ ਅਹਿਮ ਹਨ। ਇਸ ਸਭ ਦੇ ਨਾਲ ਗੂਗਲ ਨੇ ਗੂਲ ਪਲੇ ਪ੍ਰੋਟੈਕਟ ਨੂੰ ਵੀ ਪੇਸ਼ ਕੀਤਾ ਹੈ। ਇਹ ਮਾਲਵੇਅਰ ਸਕੈਨਿੰਗ ਫੀਚਰ ਹੈ ਜਿਸ ਦੇ ਨਾਲ ਡਿਵਾਇਸ ਦੀ ਸਕਿਓਰਿਟੀ ਅਤੇ ਮਜ਼ਬੂਤ ਹੋਵੇਗੀ। ਨਵੇਂ ਫਾਇੰਡ ਮਾਏ ਡਿਵਾਇਸ ਐਪ ਨੂੰ ਵੀ ਪੇਸ਼ ਕੀਤਾ ਗਿਆ ਹੈ ਜੋ ਸਹੀ ''ਚ ਐਂਡ੍ਰਾਇਡ ਡਿਵਾਇਸ ਮੈਨੇਜਰ ਦਾ ਨਵਾਂ ਅਵਤਾਰ ਹੈ। ਇਹ ਹਰ ਦਿਨ ਐਪ ਨੂੰ ਸਕੈਨ ਕਰੇਗਾ ਅਤੇ ਖਤਰੇ ਦੀ ਹਾਲਤ ''ਚ ਯੂਜ਼ਰ ਨੂੰ ਨੋਟੀਫਾਈ ਕਰੇਗਾ। ਇਹ ਅੱਜ ਦੀ ਤਰੀਕ ''ਚ ਐਂਡ੍ਰਾਇਡ ਡਿਵਾਇਸ ''ਤੇ ਮੌਜੂਦ ਆਮ ਸਕੈਨ ਤਕਨੀਕ ਦਾ ਨਵਾਂ ਰੂਪ ਹੈ। ਇਸ ਨੂੰ ਗੂਗਲ ਨੇ ਜ਼ਿਆਦਾ ਬਿਹਤਰ ਬਰਾਂਡਿੰਗ ਦੇ ਦਿੱਤੀ ਹੈ।

ਕੰਪਨੀ ਨੇ ਇਕ ਬਲਾਗ ਪੋਸਟ ''ਚ ਜਾਣਕਾਰੀ ਦਿੱਤੀ ਹੈ ਕਿ ਗੂਗਲ ਪਲੇ ਪ੍ਰੋਟੈਕਟ ਸਾਰੀਆਂ ਡਿਵਾਈਸਿਸ ਲਈ ਉਪਲੱਬਧ ਹੋਵੇਗਾ। ਇਸ ਨੂੰ ਗੂਗਲ ਪਲੇ ਦਾ ਐਕਸੇਸ ਦਿੱਤਾ ਜਾਵੇਗਾ। ਗੂਗਲ ਪਲੇ ਪ੍ਰੋਟੈਕਟ ਨੂੰ ਸਾਰੀਆਂ ਡਿਵਾਈਸ ਦੇ ਆਉਣ ਵਾਲੇ ਹਫਤੇ ''ਚ ਰਿਲੀਜ ਕਰ ਦਿੱਤਾ ਜਾਵੇਗਾ। ਇਹ ਗੂਗਲ ਪਲੇਅ ਰਾਹੀਂ ਮਿਲੇਗਾ। ਗੂਗਲ ਦਾ ਦਾਅਵਾ ਹੈ ਕਿ ਗੂਗਲ ਪਲੇ ਪ੍ਰੋਟੈਕਟ ਹਰ ਦਿਨ 50 ਬਿਲੀਅਨ ਐਪ ਦਾ ਸਕੈਨ ਹੋਵੇਗਾ। ਇਸ ਦਾ ਕੰਮ ਖਤਰੇ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਐਪ ਨੂੰ ਲੱਭਣਾ ਹੋਵੇਗਾ ਜੋ ਤੁਹਾਡੇ ਡਿਵਾਇਸ ਲਈ ਖਤਰਨਾਕ ਹਨ।

ਇਸ ਤੋਂ ਇਲਾਵਾ ਗੂਗਲ ਨੇ ਐਂਡ੍ਰਾਇਡ ਡਿਵਾਈਸ ਮੈਨੇਜਰ ਨੂੰ ਨਵਾਂ ਨਾਮ ਦੇ ਦਿੱਤਾ ਹੈ। ਇਸ ਨੂੰ ਫਾਇੰਡ ਮਾਏ ਡਿਵਾਇਸ ਦਾ ਨਾਮ ਦਿੱਤਾ ਗਿਆ ਹੈ। ਇਸ ''ਚ ਸਾਰੇ ਡਿਵਾਇਸ ਟਾਪ ''ਤੇ ਦਿੱਖਣਗੇ ਤਾਂ ਕਿ ਯੂਜ਼ਰ ਨੂੰ ਉਨ੍ਹਾਂ ਦੇ ''ਚ ਸਵਿੱਚ ਕਰਨ ''ਚ ਮੁਸ਼ਕਿਲ ਨਾ ਹੋ। ਇਹ ਪਹਿਲਾਂ ਦੀ ਤਰ੍ਹਾਂ ਤੁਹਾਡੇ ਡਿਵਾਈਸ ਦੀ ਲੋਕੇਸ਼ਨ ਦੱਸਣ, ਰਿੰਗ ਕਰਨ, ਲਾਕ ਕਰਨ ਅਤੇ ਡਾਟਾ ਨੂੰ ਪੂਰੀ ਤਰ੍ਹਾਂ ਨਾਲ ਗਾਇਬ ਕਰਨ ਦਾ ਕੰਮ ਕਰੇਗਾ। ਇਹ ਐਪ ਸਾਰੇ ਐਂਡ੍ਰਾਇਡ ਸਮਾਰਟਫੋਨ ਅਤੇ ਟੈਬਲੇਟ ਦੇ ਨਾਲ ਸਮਾਰਟਵਾਚ ਲਈ ਵੀ ਕੰਮ ਕਰੇਗਾ। ਫਾਇੰਡ ਮਾਏ ਡਿਵਾਇਸ ਨੂੰ ਗੂਗਲ ਪਲੇ ''ਤੇ ਉਪਲੱਬਧ ਕਰਾ ਦਿੱਤਾ ਗਿਆ ਹੈ।