ਗੂਗਲ ਨੇ ਕੀਤਾ ਵੱਡਾ ਖੁਲਾਸਾ, ਲੁਕੇਸ਼ਨ ਬੰਦ ਹੋਣ ''ਤੇ ਵੀ ਯੂਜ਼ਰ ''ਤੇ ਰੱਖੀ ਜਾਂਦੀ ਹੈ ਨਜ਼ਰ

08/21/2018 11:59:21 AM

ਜਲੰਧਰ- ਹਫਤੇ ਭਰ ਪਹਿਲਾਂ ਇਕ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਫੋਨ ਦੀ ਲੁਕੇਸ਼ਨ ਬੰਦ ਰੱਖਣ ਤੋਂ ਬਾਅਦ ਵੀ Google ਦੀਆਂ ਐਪਸ ਯੂਜ਼ਰਸ ਦੀ ਲੁਕੇਸ਼ਨ ਨੂੰ ਟ੍ਰੈਕ ਕਰਦੀਆਂ ਹਨ। ਹੁਣ ਗੂਗਲ ਨੇ ਇਸ ਗੱਲ ਨੂੰ ਮੰਨਦੇ ਹੋਏ ਹੋਏ ਵੈੱਬਸਾਈਟ 'ਤੇ ਲੁਕੇਸ਼ਨ ਸਰਵਿਸ ਪਾਲਿਸੀ ਨੂੰ ਅਪਡੇਟ ਕਰ ਦਿੱਤੀ ਹੈ। ਸਾਈਟ 'ਤੇ ਗੂਗਲ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਯੂਜ਼ਰ ਦੀ ਲੁਕੇਸ਼ਨ ਨੂੰ ਟ੍ਰੈਕ ਕਰਨਾ ਜਾਰੀ ਰੱਖੇਗਾ ਭਲੇ ਹੀ ਯੂਜ਼ਰ ਨੇ ਆਪਣੀ ਲੁਕੇਸ਼ਨ ਬੰਦ ਕਿਉਂ ਨਾ ਕਰ ਰੱਖੀ ਹੋਵੇ।

ਸਪਾਰਟ ਪੇਜ 'ਤੇ ਗੂਗਲ ਨੇ ਲਿਖਿਆ ਕਿ ਆਪਣੇ ਫੋਨ ਦੀ ਲੁਕੇਸ਼ਨ ਸੈਟਿੰਗ ਨੂੰ ਬੰਦ ਕਰਨਾ ਤੁਹਾਡੇ ਫੋਨ ਦੀ ਫਾਇੰਡ ਮਾਈ ਡਿਵਾਈਸ, ਗੂਗਲ ਲੁਕੇਸ਼ਨ ਸਰਵੀਸਿਜ਼ ਵਰਗੀਆਂ ਹੋਰ ਲੁਕੇਸ਼ਨ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਅੱਗੇ ਕੰਪਨੀ ਨੇ ਲਿਖਿਆ  ਕਿ ਫੋਨ 'ਤੇ ਸਰਚ ਤੇ ਮੈਪਸ ਵਰਗੀਆਂ ਸੇਵਾਵਾਂ 'ਤੇ ਤੁਹਾਡੀ ਐਕਟੀਵਿਟੀਜ਼ ਦੇ ਕਾਰਨ ਤੁਹਾਡੀ ਲੁਕੇਸ਼ਨ ਦਾ ਕੁਝ ਡਾਟਾ ਗੂਗਲ ਦੇ ਕੋਲ ਸੇਵ ਹੋ ਜਾਂਦਾ ਹੈ। ਜਦੋਂ ਤੁਸੀਂ ਗੂਗਲ ਅਕਾਊਂਟ ਦੀ ਲੁਕੇਸ਼ਨ ਹਿਸਟਰੀ ਨੂੰ ਆਫ ਕਰ ਦਿੰਦੇ ਹੋ ਤਾਂ ਇਹ ਉਸ ਗੂਗਲ ਅਕਾਊਂਟ ਤੋਂ ਜੁੜੇ ਸਾਰੇ ਡਿਵਾਈਸਿਜ਼ ਲਈ ਬੰਦ ਹੋ ਜਾਂਦੀ ਹੈ।  
ਦੱਸ ਦੇਈਏ ਅਪਡੇਟ ਹੋਣ ਤੋਂ ਪਹਿਲਾਂ ਦੀ ਸੈਟਿੰਗ 'ਚ ਗੂਗਲ ਨੇ ਕਿਹਾ, ਕਿ ਲੁਕੇਸ਼ਨ ਹਿਸਟਰੀ ਨੂੰ ਬੰਦ ਕਰਨ 'ਤੇ ਜਿਸ ਵੀ ਥਾਂ 'ਤੇ ਤੁਸੀਂ ਗਏ ਹੋ ਉਸਦਾ ਡਾਟਾ ਸੇਵ ਨਹੀਂ ਰਹਿੰਦਾ ਹੈ। ਹੁਣ ਗੂਗਲ ਨੇ ਇਸ ਗੱਲ ਨੂੰ ਬਦਲ ਕੇ ਇਕ ਵੱਡੀ ਅਪਡੇਟ ਦਿੱਤੀ ਹੈ। ਦੱਸ ਦੇਈਏ ਕੁਝ ਹਫਤੇ ਪਹਿਲਾਂ ਰਿਸਰਚਰ ਨੇ ਪਾਇਆ ਸੀ ਕਿ ਫੋਨ ਦੀ ਲੁਕੇਸ਼ਨ ਫੀਚਰ ਨੂੰ ਬੰਦ ਰੱਖਣ 'ਤੇ ਵੀ ਗੂਗਲ ਦੇ ਕੁਝ ਐਪਸ ਬਿਨਾਂ ਪਰਮਿਸ਼ਨ ਦੇ ਹੀ ਯੂਜ਼ਰ ਦੀ ਲੋਕੇਸ਼ਨ ਨੂੰ ਸੇਵ ਕਰ ਲੈਂਦੇ ਹੋ। 

ਗੂਗਲ ਨੇ ਕਿਹਾ ਕਿ ਜੇਕਰ ਤੁਸੀਂ ਸਿਰਫ ਮੈਪਸ ਐਪ ਖੋਲ੍ਹਦੇ ਹੋ ਜਾਂ ਫਿਰ ਕੁਝ ਸਰਚ ਕਰਦੇ ਹੋ, ਤੱਦ ਵੀ ਤੁਹਾਡੀ ਕਰੰਟ ਜਾਂ ਮੌਜੂਦਾ ਲੁਕੇਸ਼ਨ ਦੀ ਸਨੈਪਸ਼ਾਟ ਸਟੋਰ ਹੋ ਜਾਂਦੀ ਹੈ। ਕੰਪਨੀ ਨੇ ਸਮਾਚਾਰ ਏਜੰਸੀ AP ਨੂੰ ਦੱਸਿਆ ਕਿ ਅਸੀਂ ਆਪਣੇ ਸਾਰੇ ਪਲੇਟਫਾਰਮਸ ਤੇ ਹੈਲਪ ਸੈਂਟਰਸ 'ਤੇ ਆਪਣੀ ਲੁਕੇਸ਼ਨ ਸੇਵ ਦੇ ਬਾਰੇ 'ਚ ਵਿਸਥਾਰ ਨਾਲ ਦੱਸ ਦਿੱਤਾ ਹੈ, ਤਾਂ ਕਿ ਲੋਕ ਇਸ ਨੂੰ ਹੋਰ ਜ਼ਿਆਦਾ ਸਟੀਕਤਾ ਨਾਲ ਸਮਝ ਸਕਣ।