ਗੂਗਲ ਨੇ ਚੁੱਕਿਆ ਨਵਾਂ ਕਦਮ, ਹੁਣ ਖੁਦ ਡਿਲੀਟ ਹੋ ਜਾਵੇਗੀ ਲੋਕੇਸ਼ਨ ਹਿਸਟਰੀ

06/27/2019 10:42:42 PM

ਸੈਨ ਫਰਾਂਸਿਸਕੋ— Google ਨੇ ਇਕ ਹੋਰ ਕਦਮ ਚੁੱਕਿਆ ਹੈ। ਕੰਪਨੀ ਨੇ ਐਂਡਰਾਇਡ ਤੇ IOS ਦੋਵਾਂ ਪਲੇਟਫਾਰਮ 'ਤੇ ਲੋਕੇਸ਼ਨ ਹਿਸਟਰੀ ਤੇ ਐਕਟਿਵਿਟੀ ਡਾਟਾ ਲਈ ਆਟੋ-ਡਿਲੀਟ ਕੰਟਰੋਲ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ ਯੂਜ਼ਰਸ ਵੱਲੋਂ ਤੈਅ ਸਮੇਂ ਤੋਂ ਬਾਅਦ ਹਿਸਟਰੀ ਤੇ ਹੋਰ ਐਕਟਿਵਿਟੀ ਡਾਟਾ ਖੁਦ ਮਿਟ ਜਾਵੇਗਾ। ਇਕ ਕਾਨਫਰੰਸ 'ਚ Google ਤੇ Apple ਨੇ ਕਿਹਾ ਸੀ ਕਿ ਇਸ ਸਬੰਧ 'ਚ ਉਹ ਨਵੇਂ ਟੂਲ ਤਿਆਰ ਕਰ ਰਹੀ ਹੈ।
ਇਨ੍ਹਾਂ ਦੀ ਮਦਦ ਨਾਲ ਯੂਜ਼ਰ ਦਾ ਇਸ ਗੱਲ 'ਤੇ ਪੂਰਾ ਕੰਟਰੋਲ ਹੋਵੇਗਾ ਕਿ ਕਿਸੇ ਥਰਡ ਪਾਰਟੀ ਐਪ ਨਾਲ ਯੂਜ਼ਰ ਆਪਣਾ ਕਿੰਨਾ ਡਾਟਾ ਸ਼ੇਅਰ ਕਰਨਾ ਚਾਹੁੰਦਾ ਹੈ। ਗੂਗਲ ਕਿਸੇ ਯੂਜ਼ਰ ਦੇ ਵੈੱਬ ਤੇ ਐਪ ਐਕਟਿਵਿਟੀ ਨਾਲ ਜੁੜਿਆ ਡਾਟਾ ਉਦੋਂ ਤਕ ਸੁਰੱਖਿਅਤ ਰੱਖਦਾ ਹੈ, ਜਦੋਂ ਤਕ ਯੂਜ਼ਰ ਖੁਦ ਡਿਲੀਟ ਨਾ ਕਰ ਦੇਵੇ। ਨਵੇਂ ਫੀਚਰ 'ਚ ਯੂਜ਼ਰ ਨੂੰ ਆਟੋ ਡਿਲੀਟ ਦਾ ਬਦਲ ਦਿੱਤਾ ਗਿਆ ਹੈ। ਇਸ 'ਚ ਯੂਜ਼ਰ ਤਿੰਨ ਮਹੀਨੇ ਜਾਂ 18 ਮਹੀਨੇ 'ਚ ਡਾਟਾ-ਡਿਲੀਟ ਦਾ ਬਦਲ ਚੁਣ ਸਕੇਗਾ।


Inder Prajapati

Content Editor

Related News