ਗੂਗਲ ਨੇ ਬੰਦ ਕੀਤੀ ਆਪਣੀ ਇਹ ਐਪ

04/25/2020 10:46:03 PM

ਗੈਜੇਟ ਡੈਸਕ—ਗੂਗਲ ਨੇ 2019 'ਚ ਆਈ.ਓ.ਐੱਸ. ਅਤੇ ਐਂਡ੍ਰਾਇਡ ਪਲੇਟਫਾਰਮਸ 'ਤੇ ਆਪਣੀ AdSense ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਅਜੇ ਤਕ ਗੂਗਲ ਦੀ ਇਹ ਐਪ ਕੰਮ ਕਰ ਰਿਹਾ ਸੀ ਅਤੇ ਇਸ ਨੂੰ ਬੰਦ ਨਹੀਂ ਕੀਤਾ ਗਿਆ ਸੀ। ਹਾਲਾਂਕਿ ਹੁਣ 9to5Google ਦੀ ਇਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਇਹ ਐਪ ਹੁਣ ਡਾਊਨਲੋਡ ਲਈ ਉਪਲੱਬਧ ਨਹੀਂ ਹੋਵੇਗੀ। ਗੂਗਲ ਨੇ 9 to5Googleਨਾਲ ਇਸ ਜਾਣਕਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ AdSense  ਮੋਬਾਇਲ ਐਪ ਗੂਗਲ ਐਪ ਪਲੇਅ ਅਤੇ ਐਪਲ ਐਪ ਸਟੋਰ 'ਤੇ ਡਾਊਨਲੋਡ ਕਰਨ ਲਈ ਉਪਲੱਬਧ ਨਹੀਂ ਹੈ। ਜੇਕਰ ਤੁਸੀਂ ਪਹਿਲਾਂ ਤੋਂ ਇਸ ਐਪ ਦੇ ਯੂਜ਼ਰ ਹੋ ਤਾਂ ਤੁਸੀਂ ਅਜੇ ਵੀ ਇਸ ਨੂੰ ਇਸਤੇਮਾਲ ਕਰ ਸਕਦਾ ਹੋ ਪਰ ਕੁਝ ਮਹੀਨਿਆਂ 'ਚ ਹੀ ਐਪ ਐਕਸਪੀਰੀਅੰਸ ਦੇ ਚੱਲਦੇ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਬੰਦ ਕਰ ਦਵੋਗੇ।

ਜੇਕਰ ਤੁਹਾਨੂੰ ਗੂਗਲ AdSense ਐਪ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਇਸ ਦੇ ਬਾਰੇ 'ਚ ਦੱਸਦੇ ਹਾਂ। ਗੂਗਲ ਮੁਤਾਬਕ AdSense ਰਾਹੀਂ ਭਰੋਸੇਮੰਦ ਐਡਵਰਾਈਜਰਸ ਤੁਹਾਡੀ ਸਾਈਟ 'ਤੇ ਐਡ ਦਿਖਾਉਂਦੀ ਹੈ, ਵਧੀਆ ਕਾਨਟੈਂਟ ਰੱਖਣ ਦੇ ਚੱਲਦੇ ਤੁਹਾਨੂੰ ਰੈਵਿਨਿਊ ਮਿਲਦਾ ਹੈ ਅਤੇ ਤੁਹਾਡਾ ਬਿਜ਼ਨੈੱਸ ਅੱਗੇ ਵਧਦਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਕਾਨਟੈਂਟ ਕ੍ਰਿਏਟਰਸ ਲਈ ਇਕ ਰੈਵਿਨਿਊ ਜਨਰੇਸ਼ਨ ਟੂਲ ਹੈ।

ਗੂਗਲ ਨੇ ਐਪ ਨੂੰ ਬੰਦ ਕਰਨ ਦੇ ਬਾਰੇ 'ਚ ਸਫਾਈ ਵੀ ਦਿੱਤੀ ਹੈ। ਪਿਛਲੇ ਸਾਲ ਪਬਲਿਸ਼ ਹੋਈ ਇਕ ਬਲਾਗ ਪੋਸਟ 'ਚ ਕੰਪਨੀ ਨੇ ਕਿਹਾ ਕਿ ਐਡਸੈਂਸ ਐਪ ਇਸਤੇਮਾਲ ਕਰਨਾ ਤੁਹਾਡੇ ਲਈ ਮਹਤੱਵਪੂਰਨ ਹੈ।नਸਾਡੇ ਇਕ ਤਿਹਾਈ ਤੋਂ ਜ਼ਿਆਦਾ ਯੂਜ਼ਰਸ घ) ਨੂੰ ਮੋਬਾਇਲ 'ਤੇ ਇਸਤੇਮਾਲ ਕਰਦੇ ਹਨ ਅਤੇ ਇਹ ਉਹ ਏਰੀਆ ਹੈ ਜਿਥੇ ਅਸੀਂ ਨਿਵੇਸ਼ ਕਰਦੇ ਰਹਾਂਗੇ।

ਇਸ ਬਲਾਗ ਪੋਸਟ 'ਚ ਗੂਗਲ ਨੇ ਸਪਸ਼ਟ ਕੀਤਾ ਸੀ ਕਿ ਕੰਪਨੀ AdSense  ਮੋਬਾਇਲ ਵੈੱਬ ਇੰਟਰਫੇਸ 'ਚ ਨਿਵੇਸ਼ ਕਰਦੀ ਰਹੇਗੀ। ਗੂਗਲ ਮੁਤਾਬਕ ਕੰਪਨੀ ਐਡਸੈਂਸ ਮੋਬਾਇਲ ਵੈੱਬ ਇੰਟਰਫੇਸ 'ਤੇ ਨਿਵੇਸ਼ ਕਰਨ 'ਚ ਧਿਆਨ ਦੇਵੇਗੀ ਅਤੇ ਮੌਜੂਦਾ ਆਈ.ਓ.ਐੱਸ. ਅਤੇ ਐਂਡ੍ਰਾਇਡ ਐਪਸ ਨੂੰ ਬੰਦ ਕਰ ਦੇਵੇਗੀ। ਸਾਰੇ ਪਲੇਟਫਾਰਮਸ ਲਈ ਇਕ ਕਾਮਨ ਵੈੱਬ ਐਪਲੀਕੇਸ਼ਨ ਸਪੋਰਟ ਲਿਆਇਆ ਜਾਵੇਗਾ ਤਾਂ ਕਿ ਅਸੀਂ ਮੋਬਾਇਲ ਲਈ ਅੱਜ ਤੋਂ ਵੀ ਜ਼ਿਆਦਾ ਬਿਹਤਰ ਆਪਟੀਮਾਈਜਡ ਐਡਸੈਂਸ ਫੀਚਰਸ ਦੇ ਸਕਾਂਗੇ।

ਐਡਸੈਂਸ ਜਿਥੇ ਆਈ.ਓ.ਐੱਸ. ਅਤੇ ਐਂਡ੍ਰਾਇਡ ਡਿਵਾਈਸੇਜ 'ਤੇ ਉਪਲੱਬਧ ਨਹੀਂ ਹੋਵੇਗੀ ਉੱਥੇ ਯੂਜ਼ਰਸ ਕ੍ਰੋਮ ਅਤੇ ਸਫਾਰੀ ਵਰਗੇ ਬ੍ਰਾਊਜਰਸ 'ਤੇ ਇਸ ਦਾ ਇਸਤੇਮਾਲ ਕਰ ਸਕਣਗੇ। ਹੋਮਸਕਰੀਨ 'ਤੇ ਵੀ ਐਪ ਨੂੰ ਐਡ ਕੀਤਾ ਜਾ ਸਕਦਾ ਹੈ।

Karan Kumar

This news is Content Editor Karan Kumar