ਗੂਗਲ ਦੀ ਯੂਜ਼ਰਜ਼ ਨੂੰ ਸਲਾਹ, ਜਲਦ ਅਪਡੇਟ ਕਰੋ ਕ੍ਰੋਮ ਬ੍ਰਾਊਜ਼ਰ

11/04/2019 11:14:18 AM

ਗੈਜੇਟ ਡੈਸਕ– ਗੂਗਲ ਕ੍ਰੋਮ ਦੇ ਦੁਨੀਆ ਭਰ ’ਚ ਕਰੋੜਾਂ ਯੂਜ਼ਰਜ਼ ਹਨ। ਜੇਕਰ ਤੁਸੀਂ ਵੀ ਗੂਗਲ ਕ੍ਰੋਮ ਬ੍ਰਾਊਜ਼ਰ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜ਼ਰ ਲਈ ਇਕ ਫਿਕਸ ਰੋਲ ਆਊਟ ਕੀਤਾ ਹੈ ਜੋ ਇਸ ਨੂੰ ਹੈਕਿੰਗ ਤੋਂ ਬਚਾਏਗਾ। ਬ੍ਰਾਊਜ਼ਰ ਅਪਡੇਟ ਨਾ ਕਰਨ ’ਤੇ ਹੈਕਰਾਂ ਦੁਆਰਾ ਤੁਹਾਨੂੰ ਡਿਵਾਈਸ ਨੂੰ ਹੈਕ ਕਰਨ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਇਸੇ ਲਈ ਹੁਣ ਇਕ ਅਪਡੇਟ ਰਾਹੀਂ ਇਸ ਫਿਕਸ ਨੂੰ ਤੁਹਾਡੇ ਤਕ ਪਹੁੰਚਾਇਆ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਗੂਗਲ ਕ੍ਰੋਮ ਦੀ ਇਹ ਅਪਡੇਟ ਦੋ ਜ਼ੀਰੋ ਡੇਅ ਦੀ ਖਾਮੀ ਨੂੰ ਠੀਕ ਕਰਦੀ ਹੈ। 

ਯੂਜ਼ਰਜ਼ ਨੂੰ ਜਲਦੀ ਮਿਲੇਗਾ ਇਹ ਫਿਕਸ
ਗੂਗਲ ਦਾ ਕਹਿਣਾ ਹੈ ਕਿ ਇਸ ਫਿਕਸ ਨੂੰ ਰੋਲ ਆਊਟ ਕਰ ਦਿੱਤਾ ਗਿਆ ਹੈ ਜੋ ਆਉਮ ਵਾਲੇ ਦਿਨਾਂ ’ਚ ਯੂਜ਼ਰਜ਼ ਨੂੰ ਮਿਲ ਜਾਵੇਗਾ। ਤੁਸੀਂ ਇਸ ਅਪਡੇਟ ਨੂੰ ਮੈਨੁਅਲੀ ਵੀ ਚੈੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕ੍ਰੋਮ ਬ੍ਰਾਊਜ਼ਰ ’ਚ ਸੱਜੇ ਪਾਸੇ ਦਿੱਤੇ ਗਏ ਤਿੰਨ ਡਾਟ ’ਤੇ ਕਲਿੱਕ ਕਰਕੇ 'Help' ’ਚ ਜਾ ਕੇ 'About Google Chrome' ’ਚ ਜਾਣਾ ਹੋਵੇਗਾ। ਇਥੇ ਤੁਹਾਨੂੰ ਇਹ ਅਪਡੇਟ ਮਿਲ ਜਾਵੇਗੀ।