ਗੂਗਲ ਜੀ ਬੋਰਡ ਹੁਣ AI ਦੀ ਮਦਦ ਨਾਲ ਸਜੇਸਟ ਕਰੇਗਾ GIFs, Emojis ਤੇ ਸਟਿੱਕਰਸ

11/14/2018 4:13:48 PM

ਗੈਜੇਟ ਡੈਸਕ- ਗੂਗਲ Gboard ਹੁਣ ਤੁਹਾਨੂੰ ਤੁਹਾਡੀ ਚੈਟ ਦੇ ਹਿਸਾਬ  ਨਾਲ Gifs, Emoji ਤੇ ਸਟਿੱਕਰ ਸਜੇਸਟ ਕਰੇਗਾ, ਇਸ ਲਈ ਹੁਣ ਤੁਹਾਨੂੰ ਸਟਿੱਕਰ ਤੇ Gifs ਜਾਂ emoji ਨੂੰ ਸਰਚ ਕਰਨ 'ਚ ਸਮੇਂ ਬਰਬਾਦ ਨਹੀਂ ਕਰਨਾ ਪਵੇਗਾ। ਤੁਹਾਨੂੰ ਬਸ Gif ਆਇਕਾਨ 'ਤੇ ਕਲਿਕ ਕਰਨਾ ਹੈ ਤੇ ਤੁਹਾਨੂੰ ਤੁਰੰਤ ਸਜੇਸਟਿਡ Gifs ਮਿਲ ਜਾਵੇਗੀ। ਹੁਣ ਗੂਗਲ ਤੁਹਾਨੂੰ ਬੈਸਟ ਸਜੇਸ਼ਨ ਦੇਣ ਲਈ AI ਦਾ ਯੂਜ਼ ਕਰਨ ਜਾ ਰਿਹਾ ਹੈ। AI ਟੈਕਨਾਲੌਜੀ ਨਾਲ Gboard ਤੁਹਾਨੂੰ ਬੈਸਟ ਸਜੇਸ਼ਨ ਦੇ ਸਕੇਗਾ। 

ਇਹ ਸਜੇਸ਼ਨ ਯੂਜ਼ਰ ਨੂੰ ਜਲਦ ਤੋਂ ਜਲਦ ਮਿਲਣ ਤੇ ਖਾਸ ਗੱਲ ਇਹ ਹੈ ਕਿ ਇਹ ਘੱਟ ਬੈਟਰੀ ਕੰਜਪਸ਼ਨ ਕਰਣਗੇ ਤੇ ਯੂਜ਼ਰ ਦੇ ਕੁਝ ਸਟੈਪਸ ਨੂੰ ਬਚਾ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਟੈਕਨਾਲੌਜੀ ਤੁਹਾਡੀ ਚੈਟ 'ਚੋਂ ਕੀ-ਵਰਡ ਨੂੰ ਇਕੱਠਾ ਕਰ ਲਵੇਗੀ ਤੇ ਤੁਹਾਨੂੰ ਉਸ ਦੇ ਹਿਸਾਬ ਨਾਲ GIFs, Emoji ਤੇ Stickers ਨੂੰ ਸਜੇਸਟ ਕਰੇਗੀ। ਇਸ ਲਈ ਇਹ ਸਜੇਸ਼ਨ ਸਿਰਫ ਤੁਹਾਡੀ ਉਸ ਸਮੇਂ ਚੱਲ ਰਹੀਆਂ ਗੱਲਾਂ ਦੇ ਹਿਸਾਬ ਨਾਲ ਦਿੱਤੇ ਜਾਣਗੇਂ ਤੇ ਟੌਪਿਕ ਜਾਂ ਚੈਟ ਬਦਲਨ ਤੋਂ ਬਾਅਦ ਇਹ ਸਜੇਸ਼ਨ ਵੀ ਬਦਲਦੇ ਜਾਣਗੇ।
ਐਪਲ ਵੀ ਆਪਣੇ iOS ਯੂਜ਼ਰਸ ਨੂੰ ਇਸੇ ਤਰ੍ਹਾਂ ਦਾ ਫੀਚਰ ਪ੍ਰੋਵਾਇਡ ਕਰਦਾ ਹੈ। iOS ਯੂਜ਼ਰਸ ਵੀ ਆਪਣੀ ਚੈਟ ਦੇ ਦੌਰਾਨ ਇਸ ਤਰ੍ਹਾਂ ਦੇ ਸਜੇਸ਼ਨ ਪਾ ਸਕਦੇ ਹਨ। ਜਦ ਵੀ ਯੂਜ਼ਰ Happy Anniversary ਜਾਂ birthday ਲਿੱਖਣਗੇ, ਤਾਂ ਉਨ੍ਹਾਂ ਨੂੰ bouquet ਅਤੇ cake ਦੀ ਈਮੋਜੀ ਵਿਖਾਈ ਦੇਵੇਗੀ।

ਗੂਗਲ ਨੇ ਦਾਅਵਾ ਕੀਤਾ ਹੈ ਕਿ AI ਦੇ ਰਾਹੀਂ ਮਿਲੇ ਸਜੇਸ਼ਨ ਐਂਡ੍ਰਾਇਡ ਤੇ iOS 'ਚ Gboard ਲਈ ਉਪਲੱਬਧ ਹੋਣਗੇ। ਫਿਲਹਾਲ ਇਹ ਫੀਚਰ ਗਲੋਬਲੀ ਇੰਗਲਿਸ਼ ਲਈ ਉਪਲੱਬਧ ਹੋਵੇਗਾ ਅਤੇ ਗੂਗਲ ਐਪ 'ਚ ਤੇ ਜ਼ਿਆਦਾ ਕੰਟੈਂਟ ਦੇ ਨਾਲ ਤੇ ਜ਼ਿਆਦਾ ਭਾਸ਼ਾਵਾਂ 'ਚ ਉਪਲੱਬਧ ਕਰਾਉਣ ਦਾ ਪਲਾਨ ਕਰ ਰਿਹਾ ਹੈ।