ਗੂਗਲ ਨੇ ਲਾਂਚ ਕੀਤਾ Game Builder, ਬਿਨਾਂ ਕੋਡਿੰਗ ਬਣਾਓ 3D ਵੀਡੀਓ ਗੇਮ

06/15/2019 11:23:47 AM

ਗੈਜੇਟ ਡੈਸਕ– ਗੂਗਲ ਨੇ ਉਨ੍ਹਾਂ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਜੋ ਕੋਡਿੰਗ ਨਵੀਂ ਜਾਣਦੇ ਪਰ 3ਡੀ ਵੀਡੀਓ ਗੇਮ ਬਣਾਉਣਾ ਚਾਹੁੰਦੇ ਹਨ। ਗੂਗਲ ਨੇ Game Builder ਲਾਂਚ ਕੀਤਾ ਹੈ। Game Builder ਦੀ ਮਦਦ ਨਾਲ ਤੁਸੀਂ 3ਡੀ ਵੀਡੀਓ ਗੇਮ ਬਣਾ ਸਕਦੇ ਹਨ ਅਤੇ ਲੋਕਾਂ ਦੇ ਨਾਲ ਖੇਡ ਸਕਦੇ ਹਨ, ਹਾਲਾਂਕਿ ਗੂਗਲ ਨੇ ਇਸ ਨੂੰ ਪਿਛਲੇ ਸਾਲ ਨਵੰਬਰ ’ਚ ਹੀ ਪੇਸ਼ ਕੀਤਾ ਸੀ ਪਰ ਹੁਣ ਤਕ ਇਹ ਅੰਡਰ ਡਿਵੈੱਲਪਮੈਂਟ ਸੀ। ਗੂਗਲ ਨੇ Game Builder ਨੂੰ Area120 ਟੀਮ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। 

ਗੇਮ ਬਿਲਡਰ ਨੂੰ ਲੈ ਕੇ ਗੂਗਲ ਨੇ ਆਪਣੇ ਬਲਾਗ ਪੋਸਟ ’ਚ ਲਿਖਿਆ ਹੈ, ‘ਕੀ ਹੋਵੇਗਾ ਜਦੋਂ ਗੇਮ ਨੂੰ ਬਣਾਉਣਾ, ਗੇਮ ਨੂੰ ਖੇਡਣ ਜਿੰਨਾ ਆਸਾਨ ਹੋ ਜਾਵੇਗਾ? ਕੀ ਹੋਵੇਗਾ ਜਦੋਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਇਕ ਵਰਚੁਅਲ ਦੁਨੀਆ ’ਚ ਚਲੇ ਜਾਓ ਅਤੇ ਰੀਅਲ ਟਾਈਮ ’ਚ ਗੇਮ ਖੇਡ ਸਕੋ? ਏਰੀਆ 120 ਦੇ ਨਾਲ ਸਾਡੀ ਟੀਮ ਨੇ ਇਸ ਚੈਲੇਂਜ ਨੂੰ ਸਵੀਕਾਰ ਕੀਤਾ ਹੈ। ਸਾਡੇ ਪ੍ਰੋਟੋਟਾਈਪ ਨੂੰ ਗੇਮ ਬਿਲਡਰ ਕਿਹਾ ਜਾਵੇਗਾ।’

ਗੂਗਲ ਦਾ ਦਾਅਵਾ ਹੈ ਕਿ ਤੁਸੀਂ ਗੇਮ ਬਿਲਡਰ ਦੀ ਮਦਦ ਨਾਲ ਸਿਰਫ 10 ਮਿੰਟ ’ਚ ਕੋਈ ਵੀ ਸਾਧਾਰਣ 3ਡੀ ਗੇਮ ਬਣਾ ਸਕਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਗੇਮ ਬਿਲਡਰ ਨੂੰ ਹਰ ਤਰ੍ਹਾਂ ਦੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਪਹਿਲੀ ਵਾਰ ਵੀਡੀਓ ਗੇਮ ਬਣਾਉਣ ਵਾਲੀ ਗੇਮ ਬਣਾ ਸਕੇਗਾ ਅਤੇ ਐਕਸਪਰਟ ਵੀ ਇਸ ਦੀ ਮਦਦ ਲੈ ਸਕਣਗੇ। ਗੂਗਲ ਗੇਮ ਬਿਲਡਰ ਨੂੰ ਤੁਸੀਂ ਇਸ ਲਿੰਕ ’ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। 

ਗੂਗਲ ਗੇਮ ਬਿਲਡਰ ’ਚ ਤੁਸੀਂ ਕਰੈਕਟਰਸ ਨੂੰ ਡ੍ਰੈਗ ਐਂਡ ਡ੍ਰੋਪ ਕਰਦੇ ਖਾਲ੍ਹੀ ਥਾਵਾਂ ’ਤੇ ਰੱਖ ਸਕਦੇ ਹੋ ਅਤੇ ਆਪਣੇ ਹਿਸਾਬ ਨਾਲ ਇਕ ਨਵੀਂ ਗੇਮਿੰਗ ਦੀ ਦੁਨੀਆ ਬਣਾ ਸਕਦੇ ਹੋ। ਨਾਲ ਹੀ ਤੁਸੀਂ ਇਨ੍ਹਾਂ ਨੂੰ ਕਮਾਂਡ ਦੇ ਸਕਦੇ ਹੋ ਕਿ ਇਹ ਇਕ-ਦੂਜੇ ਕਰੈਕਟਰ ਦੇ ਨਾਲ ਕਿਹੋ ਜਿਹਾ ਵਿਵਹਾਰ ਕਰੋਗੇ। ਗੇਮ ਬਿਲਡਰ ’ਚ ਗੇਮ ਬਣਾਉਣ ਲਈ ਕੋਡਿੰਗ ਦੀ ਲੋੜ ਨਹੀਂ ਹੈ ਪਰ ਜੇਕਰ ਤੁਸੀਂ ਇਸ ਵਿਚ ਜਾਵਾ ਸਕ੍ਰਿਪਟ ਕੋਡ ਪਾਉਣਾ ਚਾਹੁੰਦੇ ਹੋ ਤਾਂ ਇਸ ਦੀ ਵੀ ਸੁਵਿਧਾ ਇਸ ਵਿਚ ਮਿਲੇਗੀ।