ਗੂਗਲ ਭਾਰਤ ''ਚ ਨੌਕਰੀ ਕਰਨ ਲਈ ਸਭ ਤੋਂ ਬਿਹਤਰ ਕੰਪਨੀ : ਰਿਪੋਰਟ

04/27/2017 6:45:30 PM

ਜਲੰਧਰ- ਸਰਚ ਇੰਜਨ ਗੂਗਲ ਇੰਡੀਆ ਨੂੰ ਇਕ ਅਧਿਐਨ ''ਚ ਦੇਸ਼ ਦੀ ਸਭ ਤੋਂ ਆਕਰਸ਼ਕ ਕੰਪਨੀ ਦੱਸਿਆ ਹੈ। ਇਸ ਤੋਂ ਬਾਅਦ ਦੂਜੇ ਸਥਾਨ ''ਤੇ ਮਰਸਡੀਜ਼-ਬੈਂਜ਼ ਇੰਡੀਆ ਹੈ। ਰੈਂਡਸਟੈਡ ਐਂਪਲਾਇਰ ਬ੍ਰਾਂਡ ਰਿਸਰਚ-2017 ਮੁਤਾਬਕ ਖੇਤਰਾਂ ਦੇ ਆਧਾਰ ''ਤੇ ਈ-ਵਾਣਜਿਕ ''ਚ ਐਮਾਜ਼ਾਨ ਇੰਡੀਆ, ਰੋਜ਼ਾਨਾ ਦੇ ਗਾਹਕ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ (ਐੱਫ.ਐੱਮ.ਸੀ.ਜੀ.) ਦੇ ਖੇਤਰ ''ਚ ਆਈ.ਟੀ.ਸੀ. ਲਿਮਟਿਡ ਅਤੇ ਉਪਭੋਗਤਾ ਅਤੇ ਸਿਹਤ ਦੇਖਭਾਲ ਖੇਤਰ ''ਚ ਫਿਲਿਪਸ ਇੰਡੀਆ ਸਭ ਤੋਂ ਜ਼ਿਆਦਾ ਆਕਰਸ਼ਕ ਨਿਯੋਕਤਾ ਕੰਪਨੀਆਂ ਹਨ। 
ਇਹ ਰੈਂਕਿੰਗ ਵੱਖ-ਵੱਖ ਪਹਿਲੂਆਂ ਨੂੰ ਨੂੰ ਧਿਆਨ ''ਚ ਰੱਖ ਕੇ ਕੀਤੇ ਗਏ ਅਧਿਐਨ ਦੇ ਆਧਾਰ ''ਤੇ ਦਿੱਤੀ ਗਈ ਹੈ। ਇਨ੍ਹਾਂ ''ਚ ਨਿਯੋਕਤਾ ਦੀ ਚੋਣ ਲਈ ਪ੍ਰਤੀਯੋਗੀ ਤਨਖਾਹ ਅਤੇ ਕਰਮਚਾਰੀ ਲਾਭ ਭਾਰਤੀ ਕਰਮਚਾਰੀਆਂ ਦੀ ਸ਼ਿਖਰ ਤਰਜੀਹ ਹੈ। ਉਸ ਤੋਂ ਬਾਅਦ ਕੰਮਕਾਜ-ਜ਼ਿੰਦਗੀ ਦੇ ਵਿਚ ਚੰਗਾ ਸੰਤੁਲਨ ਅਤੇ ਨੌਕਰੀ ਦੀ ਸੁਰੱਖਿਆ ਦਾ ਸਥਾਨ ਹੈ। 
ਹਾਲਾਂਕਿ ਸੂਚਨਾ ਤਕਨੀਕ ਦੇ ਖੇਤਰ ਦੇ ਲੋਕਾਂ ਲਈ ਨਿਯੋਕਤਾ ਚੋਣ ਦੇ ਸਮੇਂ ਕੰਮਕਾਜ-ਜਿੰਦਗੀ ਦੇ ਵਿਚ ਚੰਗਾ ਸੰਤੁਲਨ ਸਭ ਤੋਂ ਸ਼ਿਖਰ ਤਰਜੀਹ ਹੈ। ਸਰਵੇਖਣ ਦੇ ਅਨੁਸਾਰ ਵੱਡੀਆਂ ਅਤੇ ਬਹੁਰਾਸ਼ਟਰੀ ਕੰਪਨੀਆਂ ਹਰ ਖੇਤਰ ਦੇ ਕਰਮਚਾਰੀਆਂ ਲਈ ਕੰਮ ਕਰਨ ਦੀ ਸਭ ਤੋਂ ਬਿਹਤਰ ਥਾਂ ਬਣ ਕੇ ਉਭਰੀਆਂ ਹਨ।