Google Duo ਹੁਣ ਐਂਡ੍ਰਾਇਡ TV ’ਚ, ਵੱਡੀ ਸਕਰੀਨ ’ਤੇ ਮਿਲੇਗਾ ਵੀਡੀਓ ਕਾਲ ਦਾ ਮਜ਼ਾ

08/29/2020 2:22:26 AM

ਗੈਜੇਟ ਡੈਸਕ—ਗੂਗਲ ਡੂਓ ਜਲਦ ਹੀ ਬੀਟਾ ਵਰਜ਼ਨ ’ਚ ਐਂਡ੍ਰਾਇਡ ਟੀ.ਵੀ. ’ਚ ਉਪਲੱਬਧ ਹੋਵੇਗਾ। ਇਹ ਇਕ ਨੇਟਿਵ ਐਪ ਦੇ ਤੌਰ ’ਤੇ ਟੀ.ਵੀ. ’ਚ ਮਿਲੇਗਾ। ਭਾਵ ਤੁਸੀਂ ਗੂਗਲ ਡੂਓ ਰਾਹੀਂ ਸਿੱਧੇ ਆਪਣੇ ਟੀ.ਵੀ. ਤੋਂ ਹੀ ਵੀਡੀਓ ਕਾਲ ਕਰ ਸਕੋਗੇ। ਇਸ ਤੋਂ ਪਹਿਲਾਂ ਗੂਗਲ ਮੀਟ ’ਤੇ ਕ੍ਰੋਮਕ੍ਰਾਸਟ ਲਈ ਇਸ ਮਹੀਨੇ ਸਪੋਰਟ ਜਾਰੀ ਕੀਤਾ ਸੀ। ਸਰਚ ਦਿੱਗਜ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੇ ਵੀਡੀਓ ਕਾਲਿੰਗ ਐਪਸ ਦੀ ਪਹੁੰਚ ਬਣਾਉਣਾ ਚਾਹੁੰਦਾ ਹੈ।

ਗੂਗਲ ਨੇ ਇਕ ਬਲਾਗ ਪੋਸਟ ’ਚ ਇਸ ਫੀਚਰ ਦੇ ਬਾਰੇ ’ਚ ਖੁਲਾਸਾ ਕੀਤਾ। ਗੂਗਲ ਨੇ ਦੱਸਿਆ ਕਿ ਵੱਡੀ ਸਕਰੀਨ ’ਤੇ ਵੀਡੀਓ ਕਾਲਿੰਗ ਨਾ ਸਿਰਫ ਵਰਕ ਮੀਟਿੰਗਸ ਲਈ ਬਲਕਿ ਦੋਸਤਾਂ ਅਤੇ ਪਰਿਵਾਰਾਂ ਨੂੰ ਵੀ ਧਿਆਨ ’ਚ ਰੱਖ ਕੇ ਤਿਆਰ ਕੀਤੀ ਗਈ ਹੈ। ਐਂਡ੍ਰਾਇਡ ਟੀ.ਵੀ. ’ਤੇ ਗੂਗਲ ਡੂਓ ਰਾਹੀਂ ਤੁਸੀਂ ਡਾਇਰੈਕਟ ਆਪਣੇ ਟੀ.ਵੀ. ਤੋਂ ਵਨ-ਆਨ-ਵਨ ਅਤੇ ਗਰੁੱਪ ਕਾਲ ਕਰ ਸਕਣਗੇ। ਜੇਕਰ ਤੁਹਾਡੇ ਟੀ.ਵੀ. ’ਚ ਬਿਲਟ-ਇਨ ਕੈਮਰਾ ਨਹੀਂ ਹੈ ਤਾਂ ਤੁਸੀਂ ਵੀਡੀਓ ਕਾਲ ਲਈ ਇਕ ਯੂ.ਐੱਸ.ਬੀ. ਕੈਮਰਾ ਪਲੱਗ ਇਨ ਕਰ ਸਕਦੇ ਹਨ।

ਗੂਗਲ ਦੇ ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ’ਚ ਸਭ ਤੋਂ ਉੱਤੇ ਸੱਜੇ ਪਾਸੇ ‘ਗੂਗਲ ਡੂਓ’ ਦਾ ਲੋਗੋ ਦੇਖਿਆ ਜਾ ਸਕਦਾ ਹੈ। ਆਪਣੀ ਫੀਡ ’ਚ ਹੇਠਾਂ ਇਸ ਦਾ ਪ੍ਰੀਵਿਊ ਮੌਜੂਦ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਜ਼ਿਆਦਤਰ ਲੋਕ ਵਰਕ ਫ੍ਰਾਮ ਹੋਮ ਕਰ ਰਹੇ ਹਨ। ਅਜਿਹੇ ’ਚ ਵੀਡੀਓ ਕਲਿੰਗ ਦਾ ਇਸਤੇਮਾਲ ਕਾਫੀ ਹੋ ਰਿਹਾ ਹੈ। ਗੂਗਲ ਦਾ ਇਹ ਨਵਾਂ ਫੀਚਰ ਕੰਪਨੀ ਦੀ ਰਣਨੀਤੀ ਦਾ ਇਕ ਹਿੱਸਾ ਹੈ ਤਾਂ ਕਿ ਲੋਕ ਹੋਰ ਬਿਹਤਰ ਤਰੀਕੇ ਨਾਲ ਵੱਡੀ ਸਕਰੀਨ ’ਤੇ ਵੀਡੀਓ ਕਾਲ ਕਰ ਸਕਣ।

ਗੂਗਲ ਮੀਟ ’ਚ ਵੀ ਹਾਲ ਹੀ ’ਚ ¬ਕ੍ਰੋਮਕਾਸਟ ਸਪੋਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਰਾਹੀਂ ਯੂਜ਼ਰਸ ਆਪਣੇ ਲੈਕਚਰਸ ਅਤੇ ਮੀਟਿੰਗਸ ਨੂੰ ਵੱਡੀ ਸਕਰੀਨ ’ਤੇ ਸਟ੍ਰੀਮ ਕਰ ਸਕਦੇ ਹਨ। ਇਹ ਫੀਚਰ ¬ਕ੍ਰੋਮਕਾਸਟ, ¬ਕ੍ਰੋਮਕਾਸਟ ਅਲਟਰਾ ਅਤੇ ਸੈਕਿੰਡ ਜਨਰੇਸ਼ਨ ¬ਕ੍ਰੋਮਕਾਸਟ ਡਿਵਾਈਸੇਜ ਨਾਲ ਕੰਮ ਕਰੇਗਾ। ਗੂਗਲ ਨੇ ਕੁਝ ਸਮੇਂ ਪਹਿਲਾਂ ਹੀ Nest Hub Max’ਤੇ Meet ਵੀ ਲਾਂਚ ਕੀਤਾ ਹੈ।


Karan Kumar

Content Editor

Related News