Google ਨੇ ਬਣਾਇਆ Antikythera Mechanism ਦੀ ਖੋਜ ''ਤੇ ਡੂਡਲ

Wednesday, May 17, 2017 - 11:31 AM (IST)

ਜਲੰਧਰ-ਸਰਚ ਇੰਜਣ ਗੂਗਲ ਨੇ ਬੁੱਧਵਾਰ ਨੂੰ ਐਂਟੀਕਾਇਥੇਰਾ ਮੈਕੇਨੀਜਮ ਦੀ ਡਿਸਕਵਰੀ ਦੇ 155 ਸਾਲ ਪੂਰੇ ਹੋਣ ''ਤੇ ਡੂਡਲ ਬਣਾਇਆ। ਅੱਜ ਦੇ ਦਿਨ ਬਣਾਇਆ ਗਿਆ ਡੂਡਲ ਐਂਟੀਕਾਇਥੇਰਾ ਮੈਕੇਨੀਜਮ ਦੀ ਖੋਜ ਨੂੰ ਸੈਲੀਬ੍ਰੇਟ ਕਰਨ ਦਾ ਲਈ ਬਣਾਇਆ ਗਿਆ ਹੈ। ਐਂਟੀਕਾਇਥੇਰਾ ਮੈਕੇਨੀਜਮ  ਇਕ ਅਜਿਹਾ ਡਿਵਾਇਸ ਸੀ ਜਿਸ ਦੀ ਮਦਦ ਨਾਲ ਪ੍ਰਾਚੀਨ ਸਮੇਂ ''ਚ ਗ੍ਰਹਿਆਂ ਦੀ ਸਥਿਤੀ , ਗ੍ਰਹਿਣਾਂ ਅਤੇ ਤਾਰੀਖਾਂ ਦੇ ਬਾਰੇ ਪਤਾ ਲਗਾਇਆ ਜਾਂਦਾ ਸੀ।

ਗੂਗਲ ਹਰ ਕਿਸੇ ਦੇ ਸਪੈਸ਼ਲ ਦਿਨ ''ਤੇ ਆਪਣਾ ਡੂਡਲ ਬਣਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਐਨਾਲਾਗ ਇਕ ਕੰਪਿਊਟਰ ਸੀ। ਦੱਸਿਆਂ ਜਾਂਦਾ ਹੈ ਕਿ 1902 ''ਚ 17 ਮਈ ਦੇ ਦਿਨ ਯੂਨਾਨੀ ਪੁਰਾਤਨ Veleriyos Stays Antikythera ''ਚ ਡੁਬੇ ਇਕ ਜ਼ਹਾਜ ''ਚ ਚੀਜ਼ਾਂ ਨੂੰ ਲੱਭ ਰਹੇ ਸੀ ਤਾਂ ਉਨ੍ਹਾਂ ਨੂੰ ਧਾਤੂ ਦਾ ਬਣਾਇਆ ਇਕ ਪੁਰਾਣਾ ਡਿਵਾਇਸ ਮਿਲੀਆ। ਦੱਸਿਆ ਜਾਂਦਾ ਹੈ ਕਿ ਇਸ ਜ਼ਹਾਜ ਦੀ ਖੋਜ ਦੋ ਸਾਲ ਪਹਿਲਾਂ ਤੋਂ ਚੱਲ ਰਹੀਂ ਸੀ ਪਰ ਜਿਸ ਡਿਵਾਇਸ ''ਤੇ ਪੁਰਾਤਵ ਦਾ ਧਿਆਨ ਗਿਆ ਪਹਿਲਾਂ ਕਿਸੇ ਹੋਰ ਦਾ ਧਿਆਨ ਨਹੀ ਗਿਆ ਸੀ। ਇਸ ਡਿਵਾਇਸ ਦਾ ਆਕਾਰ ਕਿਸੇ ਚੱਕੇ ਵਰਗਾ ਸੀ। ਸਟੇਸ ਦੀ ਖੋਜ ਦੇ ਬਾਅਦ ਚੱਲਿਆ ਕਿ ਇਹ ਐਂਟੀਕਾਇਥੇਰਾ ਮੈਕੇਨੀਜਮ ਦੀ ਹਿੱਸਾ ਸੀ। 

ਐਂਟੀਕਾਇਥੇਰਾ ਮੈਕੇਨੀਜਮ ਦਾ ਪ੍ਰਯੋਗ ਮੈਪ ਬਣਾਉਣ ਅਤੇ ਦਿਸ਼ਾ-ਨਿਰਦੇਸ਼ਾਂ ਦੇ ਲਈ ਵੀ ਕੀਤਾ ਜਾਂਦਾ ਸੀ। ਇਸ ''ਚ ਅੱਗੇ ਬਣੇ ਇਕ ਡਾਇਲ ਦਾ ਇਸਤੇਮਾਲ ਰਾਸ਼ੀ ਅਤੇ ਸੌਰ ਕੈਲੰਡਰਾਂ ਨੂੰ ਜੋੜਨ ਦੇ ਲਈ ਹੁੰਦਾ ਸੀ ਜਦਕਿ ਪਿੱਛੇ ਬਣੇ ਡਾਇਲ ਦੀ ਗ੍ਰਹਿਆਂ ਦੀ ਚਾਲ ਨੂੰ ਦੇਖਣ ਦੇ ਲਈ ਸੀ। ਇਸ ਦੇ ਬਾਅਦ ਜਦੋਂ ਐਂਟੀਕਾਇਥੇਰਾ ਮੈਕੇਨੀਜਮ ਦਾ ਕੰਪਿਊਟਰ 3 ਡੀ ਮਾਡਲ ਬਣਾਇਆ ਤਾਂ ਪਤਾ ਲੱਗਾ ਕਿ ਇਸ ''ਚ 30 ਤੋਂ ਜਿਆਦਾ Advanced Gear ਸ਼ਾਮਿਲ ਸੀ।

ਪਹਿਲਾਂ ਦੱਸਿਆ ਜਾਂਦਾ ਸੀ ਕਿ ਐਂਟੀਕਾਇਥੇਰਾ ਮੈਕੇਨੀਜਮ 85 ਈਸਵੀ ਪੂਰਵ ਦੇ ਨੇੜੇ ਦਾ ਸੀ। ਪਰ ਨਵੀਂ ਖੋਜ ਦੇ ਅਨੁਸਾਰ ਇਹ ਉਸ ਤੋਂ ਵੀ ਪੁਰਾਣਾ ਹੈ। ਫਿਲਹਾਲ ਇਸ  ਮੈਕੇਨੀਜਮ ਨਾਲ ਜੁੜੇ ਪੁਰਜੇ ਐਥਨਜ ਮਿਊਜੀਅਮ ''ਚ ਹੈ।


Related News