ਗੂਗਲ ਨੇ ਪਲੇ ਸਟੋਰ ਤੋਂ ਰਿਮੂਵ ਕੀਤੀਆਂ ਵਾਇਰਸ ਫੈਲਾਉਣ ਵਾਲੀਆਂ ਇਹ 22 ਐਪਸ

12/09/2018 1:23:54 AM

ਗੈਜੇਟ ਡੈਸਕ—ਟੈੱਕ ਜੁਆਇੰਟ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਵਾਇਰਸ ਫੈਲਾਉਣ ਵਾਲੀਆਂ 22 ਐਪਸ ਨੂੰ ਹਟਾ ਦਿੱਤਾ ਹੈ। ਇਨ੍ਹਾਂ ਐਪਸ ਕਾਰਨ ਯੂਜ਼ਰਸ ਦੇ ਡਾਟਾ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਇਹ ਐਪਸ ਕਿਸੇ ਕੰਪਿਊਟਰ ਜਾਂ ਮੋਬਾਇਲ ਵਾਇਰਸ ਦੀ ਤਰ੍ਹਾਂ ਖਤਰਨਾਕ ਹਨ। ਜਾਣਕਾਰੀ ਮੁਤਾਬਕ ਸਾਈਬਰ ਸਕਿਓਰਟੀ ਕੰਪਨੀ Sophos ਦੁਆਰਾ ਲਿਖੇ ਗਏ ਇਕ ਬਲਾਗ ਪੋਸਟ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਉੱਥੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਐਪਸ ਨੂੰ ਐਂਡ੍ਰਾਇਡ ਯੂਜ਼ਰਸ ਨੇ 20 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਹੈ।

Sophos ਨੇ ਆਪਣੀ ਜਾਂਚ 'ਚ ਪਾਇਆ ਹੈ ਕਿ ਐਪਸ Andr ਐਂਡ Clickr-ad ਨੈੱਟਵਰਕ ਨਾਲ ਲਿੰਕਡ ਸਨ ਜੋ ਕਿ ਇਕ ਮਾਲਵੇਅਰ ਹੈ ਜੋ ਯੂਜ਼ਰਸ ਅਤੇ ਪੂਰੇ ਐਂਡ੍ਰਾਇਡ ਇਕੋਸਿਸਟਮ ਨੂੰ ਗਹਿਰਾ ਨੁਕਸਾਨ ਪਹੁੰਚਾ ਸਕਦੇ ਹਨ। ਕੰਪਨੀ ਨੇ ਦੱਸਿਆ ਕਿ ਇਹ ਐਪਸ ਫੋਨ ਦੀ ਬੈਟਰੀ ਨੂੰ ਖਤਮ ਕਰ ਦਿੰਦੇ ਹਨ ਅਤੇ ਇਹ ਡਾਟਾ ਓਵਰੇਜ ਦਾ ਵੀ ਕਾਰਨ ਬਣ ਸਕਦੇ ਹਨ ਕਿਉਂਕਿ ਇਹ ਐਪਸ ਲਗਾਤਾਰ ਚੱਲ ਰਹੀਆਂ ਹੁੰਦੀਆਂ ਹਨ ਅਤੇ ਬੈਕਗ੍ਰਾਊਂਡ 'ਚ ਸਰਵਰ ਨਾਲ ਕਮਿਊਨੀਕੇਟ ਕਰ ਰਹੇ ਹੁੰਦੇ ਹਨ।

C2 ਸਰਵਰ ਕੰਟਰੋਲ
ਇਸ ਤੋਂ ਇਲਾਵਾ ਇਨ੍ਹਾਂ ਤੋਂ ਡਿਵਾਈਸ ਪੂਰੀ ਤਰ੍ਹਾਂ ਨਾਲ ਸੀ2 ਸਰਵਰ ਕੰਟਰੋਲ 'ਚ ਆ ਜਾਂਦਾ ਹੈ ਅਜਿਹੇ 'ਚ ਸਰਵਰ ਦੇ ਇੰਸਟਕਰਸ਼ਨ 'ਤੇ ਕਿਸੇ ਵੀ ਖਤਰਨਾਕ ਮਾਡੀਊਲ ਨੂੰ ਫੋਨ 'ਤੇ ਇੰਸਟਾਲ ਕੀਤਾ ਜਾ ਸਕਦਾ ਹੈ। ਫਿਲਹਾਲ sophos ਦੀ ਰਿਪੋਰਟ ਤੋਂ ਬਾਅਦ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਹਾਲਾਂਕਿ ਇਹ ਸਾਫ ਨਹੀਂ ਕਿ ਕੀ ਇਨ੍ਹਾਂ ਐਪਸ ਨੂੰ ਲੋਕਾਂ ਦੇ ਸਮਾਰਟਫੋਨਸ ਤੋਂ ਹਟਾਇਆ ਗਿਆ ਹੈ ਜਾਂ ਨਹੀਂ।

ਇਹ ਹਨ ਵਾਇਰਸ ਫੈਲਾਉਣ ਵਾਲੀਆਂ ਐਪਸ

1.Sparkle FlashLight

2.Snake Attack

3.Math Solver

4.ShapeSorter

5.Tak A Trip

6.Magnifeye

7.Join Up

8.Zombie Killer

9.Space Rocket

10.Neon Pong

11.Just Flashlight

-12.Table Soccer

13.Cliff Diver

14.Box Stack

15.Jelly Slice

16.AK Blackjack

17.Color Tiles

18.Animal Match

19.Roulette Mania

20.HexaFall

21.HexaBlocks

22. PairZap