ਆਪਣੇ ਸਮਾਰਟਫੋਨ ਨਾਲ ਇੰਝ ਖੇਡੋ ਹੋਲੀ, ਨਹੀਂ ਹੋਵੇਗਾ ਕੋਈ ਨੁਕਸਾਨ!

03/09/2020 6:09:18 PM

ਗੈਜੇਟ ਡੈਸਕ– ਰੰਗਾਂ ਦੇ ਤਿਉਹਾਰ ਹੋਲੀ ਨੂੰ ਲੈ ਕੇ ਹਰ ਪਾਸੇ ਉਤਸ਼ਾਹ ਹੈ। ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਲਈ ਗੂਗਲ ਨੇ ਇਕ ਖਾਸ ਤਰੀਕਾ ਅਪਣਾਇਆ ਹੈ। ਦਿੱਗਜ ਟੈਕਨਲਾਨੋਜੀ ਕੰਪਨੀ ਗੂਗਲ ਨੇ ਇਕ ਟ੍ਰਿਕ ਡਿਵੈੱਲਪ ਕੀਤਾ ਹੈ, ਜਿਸ ਨਾਲ ਕੋਈ ਵੀ ਆਪਣੇ ਸਮਾਰਟਫੋਨ, ਪੀਸੀ ਜਾਂ ਲੈਪਟਾਪ ਦੇ ਨਾਲ ਹੋਲੀ ਖੇਡ ਸਕਦਾ ਹੈ। 

ਜਦੋਂ ਤੁਸੀਂ ਗੂਗਲ ’ਤੇ ‘ਹੋਲੀ’ ਸਰਚ ਕਰੋਗੇ ਤਾਂ ਪੇਜ ’ਤੇ ਸਰਚ ਰਿਜਲਟ ਦੇ ਨਾਲ ਰੰਗਾਂ ਨਾਲ ਭਰੀਆਂ ਟੋਕਰੀਆਂ ਦਿਸਣਗੀਆਂ। ਇਨ੍ਹਾਂ ਟੋਕਰੀਆਂ ’ਤੇ ਟੈਪ ਕਰਨ ਨਾਲ ਡਿਵਾਈਸ (ਸਮਾਰਟਫੋਨ ਜਾਂ ਲੈਪਟਾਪ) ਦੀ ਸਕਰੀਨ ’ਤੇ ਰੰਗ ਛਿੜਕ ਜਾਂਦਾ ਹੈ। ਤੁਸੀਂ ਲਗਾਤਾਰ ਟੈਪਿੰਗ ਕਰਕੇ ਪੂਰੇ ਸਰਚ ਪੇਜ ਨੂੰ ਵੱਖ-ਵੱਖ ਰੰਗਾਂ ਨਾਲ ਭਰ ਸਕਦੇ ਹੋ। 

ਗੂਗਲ ਦੀ ਇਹ ਖਾਸ ਟ੍ਰਿਕ ਮੋਬਾਇਲ ਅਤੇ ਵੈੱਬ, ਦੋਵਾਂ ਗੂਗਲ ਪੇਜ ਲਈ ਉਪਲੱਬਧ ਹੈ। ਇਸ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵੇਂ ਯੂਜ਼ਰਜ਼ ਐਕਸੈਸ ਕਰ ਸਕਦੇ ਹਨ। ਇਸ ਟ੍ਰਿਕ ਨਾਲ ਸਿਰਫ ਸਰਚ ਪੇਜ ’ਤੇ ਰੰਮਗ ਭਰ ਸਕਦੇ ਹੋ। ਇਹ ਹੋਰ ਡਿਸਪਲੇ ਪਾਰਟਸ ਲਈ ਉਪਲੱਬਧ ਨਹੀਂ ਹੈ। 

 

ਸਮਾਰਟਫੋਨ ਜਾਂ ਲੈਪਟਾਪ ਦੀ ਸਕਰੀਨ ਦੇ ਨਾਲ ਹੋਲੀ ਖੇਡਣ ਦੀ ਇਸ ਟ੍ਰਿਕ ਨੂੰ ਗੂਗਲ ਇੰਡੀਆ ਨੇ ਟਵਿਟਰ ’ਤੇ ਸ਼ੇਅਰ ਕੀਤਾ ਹੈ। ਇਸ ਟਵੀਟ ’ਚ ਗੂਗਲ ਨੇ ਸਮਾਰਟਫੋਨ/ਡੈਸਕਟਾਪ ਦੀ ਸਕਰੀਨ ਦੇ ਨਾਲ ਹੋਲੀ ਖੇਡਣ ਦਾ ਤਰੀਕਾ ਦੱਸਿਆ ਹੈ। ਹੇਠਾਂ ਜਾਣੋ ਟ੍ਰਿਕ:

1. ਗੂਗਲ ਸਰਚ ’ਤੇ ਜਾਓ।
2. ਇਸ ਤੋਂ ਬਾਅਦ ਹਿੰਦੀ ਜਾਂ ਅੰਗਰੇਜੀ ’ਚ ਹੋਲੀ ਟਾਈਪ ਕਰਕੇ ਸਰਚ ਕਰੋ।
3. ਸਰਚ ਪੇਜ ’ਤੇ ਦਿਖਾਈ ਦੇ ਰਹੀਆਂ ਰੰਗਾਂ ਨਾਲ ਭਰੀਆਂ ਟੋਕਰੀਆਂ ’ਤੇ ਟੈਪ ਕਰੋ।
4. ਸਕਰੀਨ ’ਤੇ ਲਗਾਤਾਰ ਟੈਪ ਕਰਦੇ ਰਹੋ। 
5. ਆਪਣੀ ਸਕਰੀਨ ਨੂੰ ਜਿੰਨੇ ਚਾਹੇ ਉਨ੍ਹਾਂ ਰੰਗਾਂ ਨਾਲ ਭਰ ਸਕਦੇ ਹੋ। 

PunjabKesari

ਰੰਗਾਂ ਨਾਲ ਭਰੀ ਸਕਰੀਨ ਨੂੰ ਇੰਝ ਸਾਫ ਕਰੋ
ਗੂਗਲ ਨੇ ਇਸ ਗੱਲ ਦਾ ਵੀ ਧਿਆਨ ਰੱਖਿਆ ਹੈ ਕਿ ਜਦੋਂ ਤੁਸੀਂ ਡਿਵਾਈਸ ਦੀ ਸਕਰੀਨ ਦੇ ਨਾਲ ਹੋਲੀ ਖੇਡਣ ਤੋਂ ਬਾਅਦ ਆਨਲਾਈਨ ਸਰਚ ਕਰਨਾ ਚਾਹੋ ਤਾਂ ਸਕਰੀਨ ਨੂੰ ਸਾਫ ਕੀਤਾ ਜਾ ਸਕੇ। ਇਸ ਲਈ ਤੁਹਾਨੂੰ ਸਿਰਫ ‘ਵਾਟਰ ਡ੍ਰੋਪ’ ਆਈਕਨ ’ਤੇ ਕਲਿੱਕ ਕਰਨਾ ਹੋਵੇਗਾ। ਇਹ ਆਈਕਨ ਸਕਰੀਨ ਦੇ ਟਾਪ ’ਤੇ ਮਿਲੇਗਾ। ਇਸ ’ਤੇ ਕਲਿੱਕ ਕਰਦੇ ਹੀ ਸਕਰੀਨ ਤੋਂ ਰੰਗ ਸਾਫ ਹੋ ਜਾਣਗੇ। 


Related News