ਗੂਗਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਬਣਾਇਆ ਡੂਡਲ

03/08/2020 9:11:23 PM

ਨਵੀਂ ਦਿੱਲੀ (ਯੂ.ਐੱਨ.ਆਈ.)-ਅੰਤਰਰਾਸ਼ਟਰੀ ਮਹਿਲਾ ਦਿਵਸ 2020 ’ਤੇ ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਣ ਗੂਗਲ ਨੇ ਡੂਡਲ ਐਨੀਮੇਟਿਡ ਵੀਡੀਓ ਬਣਾ ਕੇ ਮਹਿਲਾਵਾਂ ਨੂੰ ਸਮਰਪਿਤ ਕੀਤਾ। ਇਹ ਵੀਡੀਓ ਨਾਰੀ ਸ਼ਕਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੀ ਹੈ।

PunjabKesari

ਇਸ ਵਾਰ ਦੀ ਥੀਮ ‘ਆਈ.ਐੱਮ. ਜਨਰੇਸ਼ਨ ਇਕੁਆਲਿਟੀ : ਰਾਈਜ਼ਿੰਗ ਵੂਮੈਨਸ ਰਾਈਟਸ’ ’ਤੇ ਆਧਾਰਿਤ ਹੈ। ਦੁਨੀਆ ਭਰ ਦੀਆਂ ਮਹਿਲਾਵਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਗੂਗਲ ਨੇ ਇਕ ਵਿਸ਼ੇਸ਼ ਐਨੀਮੇਟਿਡ ਵੀਡੀਓ ਬਣਾਈ ਹੈ, ਜਿਸ ’ਚ ਵੱਖ-ਵੱਖ ਖੇਤਰਾਂ ਦੀਆਂ ਕਈ ਪੀੜ੍ਹੀਆਂ ਦੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਹ ਵੀਡੀਓ ਵੱਖ-ਵੱਖ ਪੱਧਰਾਂ ’ਤੇ ਮਹਿਲਾਵਾਂ ਨੂੰ ਦਰਸਾਉਂਦਾ ਹੈ।

PunjabKesari

 

ਸਮਾਜ ’ਚ ਮਹਿਲਾਵਾਂ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋ ਰਹੀਆਂ ਹਨ ਅਤੇ ਸਮਾਜ ’ਚ ਉਹ ਆਪਣੀਆਂ ਵੱਖ-ਵੱਖ ਭੂਮਿਕਾਵਾਂ ’ਚ ਅਹਿਮ ਯੋਗਦਾਨ ਦੇ ਰਹੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ 8 ਮਾਰਚ 1909 ’ਚ ਹੋਈ ਪਰ ਇਸ ਨੂੰ ਸਭ ਤੋਂ ਪਹਿਲਾਂ ਵੱਖਰੀ ਤਰੀਕ ਨੂੰ ਮਨਾਇਆ ਗਿਆ। ਭਾਰਤ ’ਚ ਲੰਮੇ ਸਮੇਂ ਤੋਂ ਮਹਿਲਾ ਦਿਵਸ 8 ਮਾਰਚ ਦੀ ਥਾਂ 10 ਮਾਰਚ ਨੂੰ ਮਨਾਇਆ ਜਾਂਦਾ ਹੈ।

PunjabKesari

ਗੂਗਲ ਡੂਡਲ ਛੁੱਟੀਆਂ, ਘਟਨਾਵਾਂ, ਉਪਲੱਬਧੀਆਂ ਨੂੰ ਯਾਦ ਕਰਨ ਦਾ ਇਕ ਅਨੋਖਾ ਤਰੀਕਾ ਹੈ, ਜਿਸ ਤਹਿਤ ਗੂਗਲ ਆਪਣੇ ਹੋਮਪੇਜ ’ਤੇ ਇਕ ਵਿਸ਼ੇਸ਼ ਲੋਗੋ ਰਾਹੀਂ ਸੰਦੇਸ਼ ਦਿੰਦਾ ਹੈ। ਇਸ ਦੀ ਸ਼ੁਰੂਆਤ 1998 ’ਚ ਹੋਈ ਸੀ।

PunjabKesari


Karan Kumar

Content Editor

Related News