ਗੂਗਲ ਕਰੋਮ VS ਮੋਜ਼ੀਲਾ ਫਾਇਰਫੋਕਸ, ਜਾਣੋ ਕਿਹੜਾ ਹੈ Browser ਵਧੀਆ

06/27/2017 10:20:29 PM

ਜਲੰਧਰ— ਇੰਟਰਨੈਟ ਦੀ ਵਰਤੋਂ ਕਰਦੇ ਸਮੇਂ ਬ੍ਰਾਊਜ਼ਰਾਂ ਲਈ ਕਈ ਵਿਕਲਪ ਹੁੰਦੇ ਹਨ। ਜਿਨ੍ਹਾਂ 'ਚ ਸਭ ਤੋਂ ਲੋਕਪ੍ਰਸਿੱਧ ਅਤੇ ਬਿਹਤਰ ਗੂਗਲ ਕਰੋਮ ਅਤੇ ਮੋਜ਼ੀਲ ਫਾਇਰਫੋਕਸ ਹਨ। ਜੇਕਰ ਇਨ੍ਹਾਂ ਚੋਂ ਤੁਹਾਨੂੰ ਕਿਸੇ ਇਕ ਨੂੰ ਚੋਣਨਾਂ ਹੋਵੇ ਤਾਂ ਸਭ ਤੋ ਵਧੀਆ ਬ੍ਰਾਊਜ਼ਰ ਨੂੰ ਚੁਣਨ ਲਈ ਸਪੀਡ, Security, ਐਪ ਸਪੋਰਟ, ਕਰਾਸ ਪਲੇਟਫਾਰਮ ਕੰਪਲਿਸਿਟੀ ਆਦਿ ਵਰਗੇ ਕਈ ਮਾਪਦੰਡ ਹਨ। ਸਭ ਤੋਂ ਵਧੀਆ ਬ੍ਰਾਊਜ਼ਰ ਚੁਣਨਾਂ ਤੁਹਾਡੇ 'ਤੇ ਨਿਰਭਰ ਕਰਦਾ ਹੈ। ਹਰ ਇਕ ਬ੍ਰਾਊਜ਼ਰ ਦੇ ਆਪਣੇ-ਆਪਣੇ ਫੀਚਰਸ ਹੁੰਦੇ ਹਨ। ਗੂਗਲ ਕਰੋਮ 'ਚ ਤੇਜ਼ ਗਤੀ ਨਾਲ ਵੈੱਬ ਪੇਜ਼ ਲੋਡ ਹੁੰਦੇ ਹਨ ,ਉੱਥੇ ਫਾਇਰਫਾਕਸ ਇਸ ਦੇ add-ons ਅਤੇ ਸੁਰੱਖਿਆ ਲਈ ਜਾਣਿਆ ਜਾਂਦਾ ਹੈ। 
ਸੁਰੱਖਿਆ
ਇੰਟਰਨੈਟ ਦੀ ਵਰਤੋਂ ਦੌਰਾਨ ਪਹਿਲੀਂ ਅਤੇ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸੁਰੱਖਿਆ ਹੁੰਦੀ ਹੈ। ਜਿਸ 'ਚ ਗੂਗਲ ਕਰੋਮ ਅਤੇ ਮੋਜ਼ੀਲ ਫਾਇਰਫਾਕਸ ਦੋਵੇਂ ਖਰੇ ਉਤਰੇ ਹਨ। ਗੂਗਲ ਕਰੋਮ Rival ਤੋਂ ਅਗੇ ਹੈ, ਕਿਉਂਕਿ ਹਰ ਇਕ ਚੱਲ ਰਹੀ ਟੈਬ ਲਈ ਵਿਅਕਤੀਗਤ ਪ੍ਰਤੀਕਿਰਿਆਏ ਹਨ, ਜੋ ਦੂਜੇ ਪਾਸੇ ਜ਼ਿਆਦਾ ਰੈਮ ਦਾ ਉਪਭੋਗ ਕਰਦੀ ਹੈ। ਉੱਥੇ ਇਸ 'ਚ ਨਕਾਰਾਤਮਕ ਪਹਲੂ ਇਹ ਵੀ ਹੈ ਕਿ ਵਰਤੋਂ ਦੌਰਾਨ ਤੁਹਾਡੇ ਸਾਰੇ ਸੇਵ ਕੀਤੇ ਗਏ ਪਾਸਵਰਡ ਨੂੰ ਸੁਰੱਖਿਆ ਰੂਪ ਤੋਂ ਸਮਰੱਥਾ ਦਿੰਦੀ ਹੈ। ਜਦਕਿ ਫਾਇਰਫਾਕਸ ਨੂੰ ਉਸ ਦੀ ਸੁਰੱਖਿਆ ਲਈ ਹੀ ਜਾਣਿਆ ਜਾਂਦਾ ਹੈ। ਤੁਹਾਨੂੰ ਆਪਣੀ ਸੁਰੱਖਿਆ ਦੇ ਸਾਰੇ ਪਾਸਵਰਡਜ਼ ਨੂੰ Encrypt ਕਰਨ ਲਈ ਇਕ ਮਾਸਟਰ ਪਾਸਵਰਡ ਦੀ ਵਰਤੋਂ ਕਰਨ ਦੀ ਸੁਵਿਧਾ ਦਿੰਦਾ ਹੈ, ਅਤੇ ਨਾਲ ਹੀ ਨਾਲ ਕੁਝ ਸੁਰੱਖਿਆ Extension ਵੀ।
Performance
ਇੰਟਰਨੈਟ 'ਤੇ ਕੁਝ ਵੀ ਸਰਚ ਕਰਨ ਦੇ ਦੌਰਾਨ ਯੂਜ਼ਰਸ ਨੂੰ ਸਪੀਡ ਦੀ ਸਮੱਸਿਆ ਦਾ ਵੀ ਸਮਾਹਣਾ ਕਰਨਾ ਪੈਂਦਾ ਹੈ। ਗੂਗਲ ਕਰੋਮ ਅਤੇ ਮੋਜ਼ੀਲਾ ਫਾਇਰਫਾਕਸ ਦੋਵੇਂ ਬ੍ਰਾਊਜ਼ਰ ਹੀ ਤੇਜ਼ ਗਤੀ ਨਾਲ ਕੰਮ ਕਰਦੇ ਹਨ। ਮੋਜ਼ੀਲਾ ਫਾਇਰਫਾਕਸ 'ਚ ਸਟਾਟਅਪ ਦੌਰਾਨ ਕੁਝ ਸਮਾਂ ਜ਼ਰੂਰ ਲੱਗਦਾ ਹੈ, ਜਦਕਿ ਗੂਗਲ ਕਰੋਮ ਇਸ ਤੋਂ ਘੱਟ ਸਮੇਂ 'ਚ ਹੀ ਕੰਮ ਕਰ ਦਿੰਦਾ ਹੈ। 
ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਗੂਗਲ ਕਰੋਮ ਦੇ ਐਪ ਸਟੋਰ 'ਚ ਯੂਜ਼ਰਸ ਨੂੰ ਹਜ਼ਾਰਾਂ ਦੀ ਗਿਣਤੀ 'ਚ ਐਪਸ, Extension, ਗੈਮਜ਼ ਅਤੇ ਥੀਮ ਆਦਿ ਮਿਲਣਗੇ। ਜਿਨ੍ਹਾਂ ਨੂੰ ਆਸਾਨੀ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ। ਉੱਥੇ ਫਾਇਰਫਾਕਸ ਸ਼ੇਅਰਿੰਗ, ਕਸਟਮਾਇਜੇਬਲ ਅਤੇ ਇੰਟਰਫੈਸ ਦੇ ਮਾਮਲੇ 'ਚ ਬਿਹਤਰ ਹੈ। 
ਯੂਜ਼ਰਸ ਇੰਟਰਫੈਸ
ਦੋਨਾਂ ਹੀ ਬ੍ਰਾਊਜ਼ਰਾਂ 'ਚ ਇਕ ਸਮਾਨ ਯੂਜ਼ਰ ਇੰਟਰਫੈਸ ਦਿੱਤਾ ਗਿਆ ਹੈ। ਕਰੋਮ ਦੀ ਗੱਲ ਕਰੀਏ ਤਾਂ ਇਸ 'ਚ ਡਿਫਾਲਟ ਫਲੈਟ ਪੈਨਲ ਡਿਜ਼ਾਈਨ ਨਾਲ ਅਡਰੈਸ ਬਾਰ ਅਤੇ ਸਰਚ ਬਾਰ ਦੀ ਸੁਵਿਧਾ ਦਿੱਤੀ ਗਈ ਹੈ। ਜਦਕਿ ਫਾਇਰਫਾਕਸ 'ਚ ਵੱਖ ਤੋਂ ਅਡਰੈਸ ਬਾਰ ਅਤੇ ਸਰਚ ਬਾਰ ਦਿੱਤੇ ਗਏ ਹਨ। ਇਸ 'ਚ ਤੁਹਾਨੂੰ ਥੀਮਸ ਦੇ ਵੀ ਕਈ ਆਪਸ਼ਨ ਦਿੱਤੇ ਗਏ ਹਨ।