ਗੂਗਲ ਨੇ ਐਂਡਰਾਇਡ ਯੂਜ਼ਰਜ਼ ਨੂੰ ਦਿੱਤਾ ਤੋਹਫਾ, ਹੁਣ ਬਿਨਾਂ ਪਾਸਵਰਡ ਦੇ ਕਰ ਸਕੋਗੇ ਲਾਗਇਨ

12/14/2022 4:53:45 PM

ਗੈਜੇਟ ਡੈਸਕ– ਗੂਗਲ ਆਪਣੇ ਕ੍ਰੋਮ ਯੂਜ਼ਰਜ਼ ਲਈ ਨਵੀਂ ਅਪਡੇਟ ਪਾਸ-ਕੀਅ (passkey) ਫੀਚਰ ਲੈ ਕੇ ਆਈ ਹੈ, ਜਿਸਦੀ ਮਦਦ ਨਾਲ ਬਿਨਾਂ ਪਾਸਵਰਡ ਦੇ ਹੀ ਕਿਸੇ ਵੀ ਵੈੱਬਸਾਈਟ ’ਤੇ ਲਾਗਇਨ ਕੀਤਾ ਜਾ ਸਕੇਗਾ। ਪਾਸ-ਕੀਅ ਫੀਚਰ ਦੀ ਮਦਦ ਨਾਲ ਯੂਜ਼ਰਜ਼ ਗੂਗਲ ਕ੍ਰੋਮ ਅਤੇ ਐਂਡਰਾਇਡ ਡਿਵਾਈਸ ’ਚ ਪਿੰਨ ਤੋਂ ਇਲਾਵਾ ਬਾਇਓਮੈਟ੍ਰਿਕ ਯਾਨੀ ਫਿੰਗਰਪ੍ਰਿੰਟ ਜਾਂ ਫੇਸ ਆਈ.ਡੀ. ਨਾਲ ਵੀ ਲਾਗਇਨ ਕਰ ਸਕਣਗੇ। ਇਸਦਾ ਇਸਤੇਮਾਲ ਕਿਸੇ ਵੀ ਵੈੱਬਸਾਈਟ ਅਤੇ ਐਪ ’ਚ ਕੀਤਾ ਜਾ ਸਕੇਗਾ। ਉਦਾਹਰਣ ਦੇ ਤੌਰ ’ਤੇ ਤੁਸੀਂ ਫੇਸਬੁੱਕ ’ਚ ਵੀ ਫੇਸ ਆਈ.ਡੀ. ਜਾਂ ਫਿੰਗਰਪ੍ਰਿੰਟ ਨਾਲ ਲਾਗਇਨ ਕਰ ਸਕੋਗੇ। 

ਕਾਮਨ ਪਾਸਵਰਡਲੈੱਸ ਸਾਈ-ਇਨ

ਦੱਸ ਦੇਈਏ ਕਿ ਇਸੇ ਸਾਲ ਮਈ ’ਚ ਮਾਈਕ੍ਰੋਸਾਫਟ, ਐਪਲ ਅਤੇ ਗੂਗਲ ਨੇ ਕਾਮਨ ਪਾਸਵਰਡਲੈੱਸ ਸਾਈਨ-ਇਨ ਦਾ ਐਲਾਨ ਕੀਤਾ ਸੀ। ਤਿੰਨੋਂ ਕੰਪਨੀਆਂ ਦੇ ਸਹਿਯੋਗ ਨਾਲ passkeys ਨੂੰ ਵਰਲਡ ਵਾਈਡ ਵੈੱਬ ਕੰਸੋਰਟੀਅਮ (W3C) ਅਤੇ FODO Allianceਨੇ ਤਿਆਰ ਕੀਤਾ ਸੀ। ਇਸ ਫੀਚਰ ਨੂੰ ਅਕਤੂਬਰ ’ਚ ਟੈਸਟਿੰਗ ਲਈ ਉਪਲੱਬਧ ਕਰਵਾਇਆ ਗਿਆ ਸੀ ਪਰ ਹੁਣ ਇਸ ਫੀਚਰ ਨੂੰ ਜਾਰੀ ਕਰ ਦਿੱਤਾ ਗਿਆ ਹੈ। 

ਦਰਅਸਲ, ਐਂਡਰਾਇਡ ਕ੍ਰੋਮ ’ਤੇ ਪਾਸ ਕੀਅਜ਼ ਨੂੰ ਗੂਗਲ ਪਾਸਵਰਡ ਮੈਨੇਜਰ ’ਚ ਸਟੋਰ ਕੀਤਾ ਜਾਂਦਾ ਹੈ। ਇਹ ਪਾਸ-ਕੀਅ ਨੂੰ ਯੂਜ਼ਰਜ਼ ਦੇ ਐਂਡਰਾਇਡ ਡਿਵਾਈਸ ’ਤੇ ਸਿੰਕ ਕਰਦਾ ਰਹਿੰਦਾ ਹੈ ਜਿਸ ’ਤੇ ਸੇਮ ਗੂਗਲ ਅਕਾਊਂਟ ਨੂੰ ਲਾਗਇਨ ਕੀਤਾ ਗਿਆ ਹੈ। ਨਵਾਂ ਪਾਸ-ਕੀਅ ਫੀਚਰ ਕ੍ਰੋਮ ਡੈਸਕਟਾਪ ਦੇ ਨਾਲ ਮੋਬਾਇਲ ’ਤੇ ਕੰਮ ਕਰਦਾ ਹੈ। ਹਾਲਾਂਕਿ, ਇਸ ਲਈ ਤੁਹਾਡਾ ਪੀ.ਸੀ. ਵਿੰਡੋਜ਼ 11 ਅਤੇ ਮੈਕ ਓ.ਐੱਸ. ’ਤੇ ਅਪਡੇਟ ਹੋਣਾ ਚਾਹੀਦਾ ਹੈ। 

ਕੀ ਹੈ ਪਾਸ-ਕੀਅ

ਪਾਕ-ਕੀਅ ਇਕ ਯੂਨੀਕ ਡਿਜੀਟਲ ਆਈਡੈਂਟਿਟੀ ਹੈ ਜੋ ਤੁਹਾਡੇ ਡਿਵਾਈਸ ’ਤੇ ਸਟੋਰ ਰਹਿ ਸਕਦਾ ਹੈ। ਇਹ ਤੁਹਾਡੇ ਡਿਵਾਈਸ ’ਚ ਯ.ਐੱਸ.ਬੀ. ਸਕਿਓਰਿਟੀ ਦੀ ਤਰ੍ਹਾਂ ਰਹਿ ਸਕਦਾ ਹੈ ਅਤੇ ਇਸਦੀ ਮਦਦ ਨਾਲ ਆਸਾਨੀ ਨਾਲ ਲਾਗਇਨ ਜਾਂ ਐਕਸੈਸ ਕੀਤਾ ਜਾ ਸਕਦਾ ਹੈ। ਪਾਸ-ਕੀਅ ਫੀਚਰ ਪਾਸਵਰਡ ਤੋਂ ਜ਼ਿਆਦਾ ਸੁਰੱਖਿਅਤ ਅਤੇ ਇਸਤੇਮਾਲ ’ਚ ਆਸਾਨ ਹੈ। ਇਸਨੂੰ ਪਾਸਵਰਡ ਦੀ ਥਾਂ ਇਸਤੇਮਾਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਇਹ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਟੱਚ ਆਈ.ਡੀ. ਜਾਂ ਫੇਸ ਆਈ.ਡੀ. ਦੀ ਇਸਤੇਮਾਲ ਕਰਦਾ ਹੈ।

ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਹੋਰ ਡਿਵਾਈਸ ’ਚ ਵੀ ਵੈੱਬਸਾਈਟਾਂ ਜਾਂ ਐਪ ਨੂੰ ਸੁਰੱਖਿਅਤ ਰੂਪ ਨਾਲ ਸਾਈਨ-ਇਨ ਕਰ ਸਕਦਾ ਹੈ। ਯਾਨੀ ਤੁਹਾਨੂੰ ਹੋਰ ਡਿਵਾਈਸ ’ਚ ਲਾਗਇਨ ਕਰਨ ਲਈ ਆਪਣੇ ਓਰੀਜਨਲ ਪਾਸਵਰਡ ਨੂੰ ਭਰਨ ਦੀ ਲੋੜ ਨਹੀਂ ਹੁੰਦੀ ਸਗੋਂ ਤੁਸੀਂ ਪਾਸ-ਕੀਅ ਦੀ ਵਰਤੋਂ ਕਰ ਸਕਦੇ ਹੋ।

Rakesh

This news is Content Editor Rakesh