ਗੂਗਲ ਕ੍ਰੋਮ ਅਪਡੇਟ ’ਚ ਮਿਲੀ ਵੱਡੀ ਖਾਮੀ, ਡਿਲੀਟ ਹੋ ਸਕਦੈ ਤੁਹਾਡਾ ਮੋਬਾਇਲ ਡਾਟਾ

12/16/2019 6:19:04 PM

ਗੈਜੇਟ ਡੈਸਕ– ਗੂਗਲ ਦਾ ਕ੍ਰੋਮ ਬ੍ਰਾਊਜ਼ਰ ਦੁਨੀਆ ਭਰ ’ਚ ਕਾਫੀ ਪਾਪੁਲਰ ਹੈ। ਹਾਲ ਹੀ ’ਚ ਕੰਪਨੀ ਨੇ ਐਂਡਰਾਇਡ ਸਮਾਰਟਫੋਨਜ਼ ਯੂਜ਼ਰਜ਼ ਲਈ Chrome 79 ਵਰਜ਼ਨ ਜਾਰੀ ਕੀਤਾ ਸੀ ਪਰ ਹੁਣ ਕੰਪਨੀ ਨੇ ਇਸ ਅਪਡੇਟ ਨੂੰ ਰੋਕ ਦਿੱਤਾ ਹੈ। ਕਾਰਨ ਹੈ ਇਸ ਵਿਚ ਇਕ ਗੰਭੀਰ ਬਗ ਪਾਇਆ ਜਾਣਾ, ਜੋ ਯੂਜ਼ਰਜ਼ ਦਾ ਡਾਟਾ ਡਿਲੀਟ ਕਰ ਰਿਹਾ ਸੀ। Chrome 79 ਦਾ ਇਹ ਬਗ ਯੂਜ਼ਰਜ਼ ਦੇ ਸਮਾਰਟਫੋਨ ਦਾ ਨਿੱਜੀ ਡਾਟਾ ਡਿਲੀਟ ਕਰ ਰਿਹਾ ਸੀ ਅਤੇ ਨਾਲ ਹੀ ਮੋਬਾਇਲ ਐਪਸ ਨੂੰ ਵੀ ਰੀਸੈੱਟ ਕਰ ਰਿਹਾ ਸੀ। ਗੂਗਲ ਦੇ ਡਿਵੈੱਲਪਰਾਂ ਨੇ ਇਹ ਮੰਨਿਆ ਹੈ ਕਿ ਇਹ ਇਕ ਗਲਤੀ ਸੀ, ਜਿਸ ਕਾਰਨ ਅਜਿਹਾ ਹੋਇਆ ਹੈ। ਹੁਣ ਇਹ ਵੀ ਇਕ ਵੱਡਾ ਸਵਾਲ ਹੈ ਕਿ ਗੂਗਲ ਕ੍ਰੋਮ ਬ੍ਰਾਊਜ਼ਰ ਕਿਸੇ ਸਮਾਰਟਫੋਨ ਦੇ ਦੂਜੇ ਐਪਸ ਦਾ ਡਾਟਾ ਕਿਵੇਂ ਰੀਸੈੱਟ ਕਰ ਸਕਦਾ ਹੈ? ਤੁਸੀਂ ਕਿਸੇ ਐਪ ’ਚ ਵੈੱਬ ਪੇਜ ਦੇ ਨਾਲ ਲਾਗ-ਇਨ ਕਰ ਸਕਦੇ ਹੋ, ਜਿਨ੍ਹਾਂ ਕੋਲ ਖੁਦ ਰੈਂਡਰਿੰਗ ਕਪੈਸਿਟੀ ਨਹੀਂ ਹੁੰਦੀ। ਅਜਿਹੇ ’ਚ ਕ੍ਰੋਮ ਰਾਹੀਂ ਹੀ ਉਹ ਲੋਡ ਹੁੰਦੇ ਹਨ ਅਤੇ ਇਸ ਨੂੰ WebView ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਕੁਝ ਐਪਸ ਪੂਰੀ ਤਰ੍ਹਾਂ ਇਨਸਾਈਡ ਵੈੱਬ ਵਿਊ ਚਲਾਉਂਦੇ ਹਨ। ਉਦਾਹਰਣ ਦੇ ਤੌਰ ’ਤੇ ਤੁਸੀਂ ਲਾਈਟ ਐਪਸ ਲੈ ਸਕਦੇ ਹੋ ਜਿਸ ਤਹਿਤ ‘ਟਵਿਟਰ ਲਾਈਟ’ ਐਪ ਡਿਵੈੱਲਪ ਕੀਤਾ ਗਿਆ ਹੈ। 

ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ- ਮੋਬਾਇਲ ਐਪਸ ਦਾ ਡਾਟਾ ਲਾਕ ਸਟੋਰੇਜ ਅਤੇ ਵੈੱਬ ਐੱਸ.ਕਿਊ.ਐੱਲ. ਤਹਿਤ ਸਟੋਰ ਹੁੰਦਾ ਹੈ। ਇਹ ਡਾਟਾ ਯੂਜ਼ਰ ਦਾ ਹੁੰਦਾ ਹੈ ਅਤੇ ਅੱਜ-ਕਲ ਜ਼ਿਆਦਾਤਰ ਐਪਸ ਲੋਕਸ ਸਟੋਰੇਜ ਅਤੇ ਵੈੱਬ ਐੱਸ.ਕਿਊ.ਐੱਲ. ਦਾ ਹੀ ਇਸਤੇਮਾਲ ਕਰਦੇ ਹਨ। ਯਾਨੀ ਮੋਬਾਇਲ ਐਪ ਦੇ ਅੰਦਰ ਵੀ ਤੁਹਨੂੰ ਵੈੱਬ ਵਿਊ ਕੰਪੋਨੈਂਟ ਦਿਸਦੇ ਹਨ ਜੋ ਕ੍ਰੋਮ ਦਾ ਹੀ ਇਕ ਵਰਜ਼ਨ ਹੁੰਦਾ ਹੈ। ਜਿਵੇਂ ਹੀ chrome 79 ਦੀ ਅਪਡੇਟ ਆਈ, ਇਨ੍ਹਾਂ ਐਪਸ ’ਚ ਸਟੋਰ ਕੀਤਾ ਗਿਆ ਡਾਟਾ ਅਤੇ ਫਾਈਲਾਂ ਰੀਸੈੱਟ ਹੋਣ ਲੱਗੀਆਂ ਕਿਉਂਕਿ ਇਸ ਅਪਡੇਟ ’ਚ ਖਾਮੀ ਸੀ। 

chrome 79 ’ਚ ਅਪਡੇਟ ਨਾਲ ਵੈੱਬ ਵਿਊ ਐਪਲੀਕੇਸ਼ਨ ਦਾ ਡਾਟਾ ਰੀਸੈੱਟ ਹੋਣ ਲੱਗਾ। ਇਸ ਹਾਲਤ ’ਚ ਕੰਪਨੀ ਨੂੰ ਇਹ ਅਪਡੇਟ ਹੋਲਡ ਕਰਨੀ ਪੈ ਰਹੀ ਹੈ। ਗੂਗਲ ਦੇ ਡਿਵੈੱਲਪਰ ਫਿਲਹਾਲ ਇਕ ਹੋਰ ਨਵੀਂ ਅਪਡੇਟ ’ਤੇ ਕੰਮ ਕਰ ਰਹੇ ਹਨ ਜੋ ਇਸ ਸਮੱਸਿਆ ਨੂੰ ਹੱਲ ਕਰ ਸਕੇ ਪਰ ਜਿਨ੍ਹਾਂ ਲੋਕਾਂ ਨੇ chrome 79 ਨੂੰ ਅਪਡੇਟ ਕਰ ਲਿਆ ਹੈ ਉਨ੍ਹਾਂ ਨੂੰ ਡਾਟਾ ਡਿਲੀਟ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਇਹ ਵੀ ਸਾਫ ਨਹੀਂ ਹੈ ਕਿ ਇਸ ਨਾਲ ਕਿੰਨੇ ਯੂਜ਼ਰਜ਼ ਅਸਲ ’ਚ ਪ੍ਰਭਾਵਿਤ ਹੋਏ ਹਨ।