ਪਿਕਸਲ 3 ਦੇ ਨਾਲ ਇਨ੍ਹਾਂ ਪਿਕਸਲ ਯੂਜ਼ਰਸ ਨੂੰ ਗੂਗਲ ਕੈਮਰਾ ਐਪ ''ਚ ਮਿਲਿਆ ਇਹ ਖਾਸ ਫੀਚਰ

11/15/2018 11:28:14 AM

ਗੈਜੇਟ ਡੈਸਕ- Google ਦੇ ਨਾਈਟ ਸਾਈਟ ਫੀਚਰ ਦੀ ਚਰਚਾ ਜੋਰਾਂ 'ਤੇ ਸੀ। ਪਰ ਹੁਣ ਅਖੀਰ 'ਚ ਕੰਪਨੀ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨਜ਼ Pixel 3 ਦੇ ਨਾਲ Pixel 2 ਤੇ ਹੋਰ Pixel ਸਮਾਰਟਫੋਨ ਲਈ ਨਵਾਂ ਨਾਈਟ ਸਾਈਟ ਕੈਮਰਾ ਫੀਚਰ ਨੂੰ ਜਾਰੀ ਕਰ ਦਿੱਤਾ ਹੈ। ਫੋਨ ਨੂੰ ਅਪਡੇਟ ਕਰਨ ਦੇ ਨਾਲ ਹੀ Google ਦਾ Night Sight ਫੀਚਰ ਕੈਮਰਾ ਐਪ 'ਚ ਵਿਖਾਈ ਦੇਣ ਲਗੇਗਾ। ਜੇਕਰ ਤੁਹਾਡੇ ਕੋਲ ਪਿਕਸਲ ਸੀਰੀਜ ਦਾ ਸਮਾਰਟਫੋਨ ਹੈ ਤਾਂ ਬਿਨਾਂ ਸਮੇਂ ਗਵਾਏ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ 'ਚ ਜਾਓ ਤੇ ਕੈਮਰਾ ਐਪ ਅਪਡੇਟ ਦੀ ਜਾਂਚ ਕਰੋ। Google ਦਾ ਨਵਾਂ ਨਾਈਟ ਸਾਈਟ ਫੀਚਰ ਕੰਪਿਊਟੈਸ਼ਨਲ ਫੋਟੋਗਰਾਫੀ ਤੇ ਮਸ਼ੀਨ ਲਰਨਿੰਗ ਦੇ ਸੰਯੋਜਨ ਨਾਲ ਘੱਟ ਰੋਸ਼ਨੀ 'ਚ ਵੀ ਬਿਹਤਰ ਫੋਟੋਗਰਾਫੀ ਦਿੰਦਾ ਹੈ।

ਯਾਦ ਕਰਾ ਦੇਈਏ ਕਿ ਗੂਗਲ ਨੇ ਨਿਊਯਾਰਕ 'ਚ ਆਯੋਜਿਤ Pixel 3 ਸਮਾਰਟਫੋਨ ਦੇ ਦੌਰਾਨ Night Sight ਫੀਚਰ ਤੋ ਪਰਦਾ ਚੁੱਕਿਆ ਸੀ। ਈਵੈਂਟ ਦੇ ਦੌਰਾਨ ਇਕ ਪੇਸ਼ਕਰਤਾ ਨੇ iPhone XS ਤੇ Pixel 3 ਰਾਹੀਂ ਘੱਟ ਰੌਸ਼ਨੀ 'ਚ ਲਈ ਗਈ ਇਕ ਤਸਵੀਰ ਵਿਖਾਈ। ਦੋਨਾਂ ਤਸਵੀਰਾਂ 'ਚ ਕਾਫ਼ੀ ਫਰਕ ਸੀ। ਜੇਕਰ ਤੁਸੀਂ ਇਸ ਗੱਲ ਤੋਂ ਨਿਰਾਸ਼ ਹੈ ਕਿ ਗੂਗਲ ਨੇ ਸਿਰਫ Google Pixel ਸਮਾਰਟਫੋਨ ਲਈ ਨਾਈਟ ਸਾਈਟ ਫੀਚਰ ਨੂੰ ਜਾਰੀ ਕੀਤਾ ਹੈ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਕਸਲ ਸਮਾਰਟਫੋਨ ਤੋਂ ਪਹਿਲਾਂ ਇਹ ਫੀਚਰ Xiaomi Poco F1 ਤੇ Mi 8 ਸਮਾਰਟਫੋਨ ਨੂੰ Google Camera ਐਪ ਦੇ ਪੋਰਟੇਡ ਵਰਜਨ 'ਚ ਮਿਲ ਗਿਆ ਸੀ। ਨਾਈਟ ਸਾਈਟ ਮੋਡ ਮਿਲਣ ਤੋਂ ਹੁਣ ਸ਼ਾਓਮੀ ਪੋਕੋ ਐੱਫ 1 ਤੇ ਮੀ 8 ਯੂਜ਼ਰ ਘੱਟ ਰੌਸ਼ਨੀ 'ਚ ਵੀ ਬਿਹਤਰ ਫੋਟੋ ਲੈ ਸਕਣਗੇ। ਇਹ ਫੀਚਰ ਐਂਡ੍ਰਾਇਡ ਪਾਈ ਰੋਮ ਤੇ ਮੀ. ਯੂ. ਆਈ ਐਂਡ੍ਰਾਇਡ ਪਾਈ ਬੀਟਾ ਰੋਮ 'ਤੇ ਅਸਾਨੀ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ZSL HDR+, HDR+, ਪੋਟ੍ਰੇਟ ਮੋਡ ਤੇ 4K ਤੱਕ ਵੀਡੀਓ ਰਿਕਾਰਡਿੰਗ (30 ਫ੍ਰੇਮ ਪ੍ਰਤੀ ਸੈਕਿੰਡ) ਸਪੋਰਟ ਹੈ। ਦੱਸ ਦੇਈਏ ਕਿ ਘੱਟ ਰੌਸ਼ਨੀ 'ਚ ਬਿਹਤਰ ਤਸਵੀਰ ਲੈਣ ਲਈ OnePlus ਨੇ ਹਾਲ ਹੀ 'ਚ ਲਾਂਚ ਹੋਏ OnePlus 6T ਸਮਾਰਟਫੋਨ 'ਚ  ਨਾਈਟਸਕੇਪ ਫੀਚਰ ਦਿੱਤਾ ਹੈ।