ਵਿਕ ਗਿਆ ਗੂਗਲ ਦਾ blogspot.in, ਬੰਦ ਹੋ ਗਏ ਲੱਖਾਂ ਬਲਾਗ

07/17/2020 6:26:51 PM

ਗੈਜੇਟ ਡੈਸਕ– ਤੁਹਾਡੇ ’ਚੋਂ ਕਈ ਲੋਕ ਹੋਣਗੇ ਜੋ ਗੂਗਲ ਦੇ ਬਲਾਗਸਪੋਟ (blogspot.in) ’ਤੇ ਆਪਣਾ ਬਲਾਗ ਚਲਾਉਂਦੇ ਹੋਣਗੇ। ਦੱਸ ਦੇਈਏ ਕਿ ਗੂਗਲ ਦਾ ਇਹ ਡੋਮੇਨ ਹਰੇਕ ਦੇਸ਼ ਦੇ ਹਿਸਾਬ ਨਾਲ ਹੁੰਦਾ ਯਾਨੀ ਇਸ ਡੋਮੇਨ ’ਚ ਉਸ ਦੇਸ਼ ਦਾ ਕੰਟਰੀ ਕੋਡ ਆ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਭਾਰਤੀ ਡੋਮੇਨ ’ਚ .in ਹੈ। ਗੂਗਲ ਨੇ ਇਸ ਕੰਟਰੀ ਬੇਸਡ ਡੋਮੇਨ ਫੀਚਰ ਨੂੰ ਸਾਲ 2012 ’ਚ ਜਾਰੀ ਕੀਤਾ ਸੀ। 

ਹੁਣ ਤੁਹਾਨੂੰ ਜਾਣ ਕੇ ਝਟਕਾ ਲੱਗੇਗਾ ਕਿ ਗੂਗਲ ਬਲਾਗਸਪੋਟ ਦਾ ਭਾਰਤੀ ਡੋਮੇਨ ਯਾਨੀ blogspot.in ਹੁਣ ਐਕਸਪਾਇਰ ਹੋ ਰਿਹਾ ਹੈ। ਹੁਣ ਗੂਗਲ ਇਸ ਡੋਮੇਨ ਨੂੰ ਚਾਲੂ ਰੱਖਣ ਦੇ ਮੂਡ ’ਚ ਨਹੀਂ ਹੈ। ਇਸ ਲਈ ਉਸ ਨੇ ਇਸ ਨੂੰ ਵੇਚਣ ਦਾ ਫੈਸਲਾ ਕੀਤਾ ਹੈ। blogspot.in ਦੀ ਕੀਮਤ ਸਿਰਫ 5,999 ਡਾਲਰ (ਕਰੀਬ 4.49 ਲੱਖ ਰੁਪਏ) ਰੱਖੀ ਗਈ ਹੈ। ਗੂਗਲ ਦੇ ਇਸ ਡੋਮੇਨ ’ਤੇ 40 ਲੱਖ ਯੂ.ਆਰ.ਐੱਲ. ਹਨ ਜੋ ਗੂਗਲ ਦੀ ਮਲਕੀਅਤ ਖ਼ਤਮ ਹੋਣ ਦੇ ਨਾਲ ਹੀ ਕੰਮ ਕਰਨਾ ਬੰਦ ਕਰ ਦੇਣਗੇ। 

ਗੂਗਲ ਦੇ ਇਸ ਡੋਮੇਨ ਨੂੰ ਇਕ ਭਾਰਤੀ ਕੰਪਨੀ domainming.com ਨੇ 24 ਜੂਨ ਨੂੰ ਖਰੀਦ ਲਿਆ ਸੀ ਅਤੇ ਹੁਣ ਇਸ ਨੂੰ ਇਕ ਹੋਰ ਡੋਮੇਨ ਮਾਰਕੀਟਪਲੇਸ ’ਤੇ ਵੇਚਿਆ ਜਾ ਰਿਹਾ ਹੈ। ਅਜਿਹੇ ’ਚ ਖ਼ਤਰਾ ਹੈ ਕਿ ਇਸ ਰਾਹੀਂ ਮਾਲਵੇਅਰ ਅਤੇ ਵਾਇਰਸ ਫੈਲਾਉਣ ਦਾ ਕੰਮ ਕੀਤਾ ਜਾ ਸਕਦਾ ਹੈ। ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੇਕਰ ਤੁਸੀਂ ਇਸ ਸਮੇਂ ਬਲਾਗਸਪੋਟ ’ਤੇ ਜਾਂਦੇ ਹੋ ਤਾਂ ਤੁਹਾਨੂੰ ਸਾਈਟ ਐਕਟਿਵ ਮਿਲੇਗੀ ਅਤੇ ਤੁਸੀਂ ਨਵਾਂ ਬਲਾਗ ਵੀ ਬਣਾ ਸਕਦੇ ਹਨ ਪਰ ਜੇਕਰ ਤੁਹਾਡੇ ਕੋਲ ਕੋਈ ਪਹਿਲਾਂ ਦਾ ਬਲਾਗ ਹੈ ਜੋ ਘੱਟੋ-ਘੱਟ 5 ਸਾਲ ਪੁਰਾਣਾ ਹੈ ਤਾਂ ਤੁਹਾਡਾ ਬਲਾਗ ਹੁਣ ਤੁਹਾਨੂੰ ਨਹੀਂ ਮਿਲੇਗਾ। 


Rakesh

Content Editor

Related News