ਹੁਣ ਤੁਹਾਡੇ ਨਾਲ ਇਨਸਾਨ ਦੀ ਤਰ੍ਹਾਂ ਲਗਾਤਾਰ ਗੱਲਾਂ ਕਰ ਸਕਦੈ ਗੂਗਲ ਅਸਿਸਟੈਂਟ

06/24/2018 10:59:17 AM

ਜਲੰਧਰ— ਪਿਛਲੇ ਮਹੀਨੇ ਹੋਏ ਗੂਗਲ ਦੇ I/O ਕਾਨਫਰੰਸ 'ਚ ਗੂਗਲ ਨੇ ਗੂਗਲ ਅਸਿਸਟੈਂਟ ਨੂੰ ਲਗਾਤਾਰ ਗੱਲ ਕਰਦੇ ਹੋਏ ਦਿਖਾਇਆ ਸੀ, ਉਥੇ ਹੀ ਹੁਣ ਗੂਗਲ ਅਸਿਸਟੈਂਟ ਇਸ ਦੀ ਅਪਡੇਟ ਹੌਲੀ-ਹੌਲੀ ਰਿਲੀਜ਼ ਹੋਣ ਲੱਗੀ ਹੈ। ਹੁਣ ਤੁਹਾਨੂੰ ਗੂਗਲ ਅਸਿਸਟੈਂਟ ਨੂੰ ਸਰਗਰਮ ਕਰਨ ਲਈ 'ਹੇ ਗੂਗਲ' ਜਾਂ 'ਓਕੇ ਗੂਗਲ' ਬੋਲਣ ਦੀ ਲੋੜ ਨਹੀਂ ਹੈ। ਗੂਗਲ ਅਸਿਸਟੈਂਟ ਹੁਣ ਤੁਹਾਡੇ ਨਾਲ ਕਿਸੇ ਇਨਸਾਨ ਦੀ ਤਰ੍ਹਾਂ ਗੱਲਾਂ ਕਰ ਸਕਦਾ ਹੈ। 
ਕੰਪਨੀ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਹੁਣ ਤੁਸੀਂ ਗੂਗਲ ਅਸਿਸਟੈਂਟ ਨਾਲ ਕੁਝ ਇਸ ਤਰ੍ਹਾਂ ਲਗਾਤਾਰ ਗੱਲਾਂ ਕਰ ਸਕਦੇ ਹੋ। ਜਿਵੇਂ- 'ਹੇ ਗੂਗਲ', ਅੱਜ ਦਾ ਮੌਸਮ ਕਿਸ ਤਰ੍ਹਾਂ ਹੈ ਅਤੇ ਕੱਲ ਕਿਸ ਤਰ੍ਹਾਂ ਰਹੇਗਾ, ਕੀ ਤੁਸੀਂ ਮੇਰੀ ਸ਼ਾਪਿੰਗ ਲਿਸਟ 'ਚ ਇਕ ਰੇਨ ਕੋਟ ਵੀ ਲਿਖ ਸਕਦੇ ਹੋ ਅਤੇ ਤੁਸੀਂ ਮੈਨੂੰ ਕੱਲ ਸਵੇਰੇ ਘਰੋਂ ਛੱਤਰੀ ਲੈ ਕੇ ਨਿਕਲਣ ਲਈ ਦੱਸ ਦੇਣਾ, ਧੰਨਵਾਦ। 
ਗੂਗਲ ਅਸਿਸਟੈਂਟ ਦੇ ਨਾਲ ਲਗਾਤਾਰ ਗੱਲਬਾਤ ਕਰਨਾ ਚਾਹੁੰਦੋ ਹੇ ਤਾਂ ਆਪਣੇ ਫੋਨ ਦਾ ਹੋਮ ਬਟਨ ਕੁਝ ਦੇਰ ਦਬਾ ਕੇ ਰੱਖੋ ਜਾਂ ਫਿਰ ਓਕੇ ਗੂਗਲ ਬੋਲ ਕੇ ਅਸਿਸਟੈਂਟ ਨੂੰ ਐਕਟਿਵ ਕਰੋ। ਹੁਣ ਤੁਹਾਨੂੰ ਸਭ ਤੋਂ ਉਪਰ ਇਕ ਬਲਿਊ ਬਟਨ ਦਿਸੇਗਾ, ਉਸ 'ਤੇ ਕਲਿੱਕ ਕਰੋ ਅਤੇ ਸਭ ਤੋਂ ਉਪਰ ਦਿਸ ਰਹੇ ਤਿੰਨ ਡਾਟ 'ਤੇ ਕਲਿੱਕ ਕਰਕੇ ਮੀਨੂ ਜਾਂ ਸੈਟਿੰਗ 'ਚ ਜਾਓ। 
ਹੁਣ ਤੁਹਾਨੂੰ Preferences 'ਤੇ ਕਲਿੱਕ ਕਰਕੇ Continued Conversation 'ਤੇ ਟੈਪ ਕਰਨਾ ਹੈ ਅਤੇ ਆਨ ਕਰ ਦੇਣਾ ਹੈ। ਇਸ ਤੋਂ ਬਾਅਦ ਤੁਸੀਂ ਗੂਗਲ ਅਸਿਸਟੈਂਟ ਦੇ ਨਾਲ ਲਗਾਤਾਰ ਗੱਲ ਕਰ ਸਕਦੇ ਹੋ। ਹਾਲਾਂਕਿ ਅਜੇ ਇਹ ਸਿਰਫ ਅੰਗਰੇਜੀ 'ਚ ਕੰਮ ਕਰ ਰਿਹਾ ਹੈ।


Related News