ਹਰ ਕਮਾਂਡ ''ਤੇ ਰਿਪਲਾਈ ਨਹੀਂ ਦੇਵਾਗਾ Google Assistant, ਜਲਦ ਮਿਲੇਗੀ ਅਪਡੇਟ

10/25/2019 8:41:17 PM

ਗੈਜੇਟ ਡੈਸਕ—ਅਜਿਹਾ ਕਈ ਵਾਰ ਹੁੰਦਾ ਹੈ ਜਦ ਯੂਜ਼ਰਸ ਗੂਗਲ ਅਸਿਸਟੈਂਟ ਨੂੰ ਸਮਾਰਟਹੋਮ ਵਾਇਸ ਕਮਾਂਡ ਦਿੰਦੇ ਹਨ ਅਤੇ ਬਦਲੇ 'ਚ ਅਸਿਸਟੈਂਟ ਉਨ੍ਹਾਂ ਨੂੰ ਜਵਾਬ ਦਿੰਦਾ ਹੈ,'  ਲਾਈਟ ਡਾਂ ਡਿਵਾਈਸ ਨੂੰ ਆਨ ਕੀਤਾ ਜਾ ਰਿਹਾ ਹੈ।' ਕਈ ਵਾਰ ਯੂਜ਼ਰਸ ਲਈ ਇਹ ਜਵਾਬ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ ਕਿਉਂਕਿ ਉਹ ਸਿਰਫ ਡਿਵਾਈਸ ਨੂੰ ਆਨ ਜਾਂ ਆਫ ਕਰਨਾ ਚਾਹੁੰਦੇ ਹਨ ਅਤੇ ਹਰ ਵਾਰ ਨਹੀਂ ਸੁਣਨਾ ਚਾਹੁੰਦੇ ਕਿ ਉਸ ਨੂੰ ਆਨ ਕੀਤਾ ਜਾ ਰਿਹਾ ਹੈ। ਇਹ ਫੀਚਰ ਕਈ ਵਾਰ ਪ੍ਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ ਅਤੇ ਗੂਗਲ ਬਹੁਤ ਜਲਦ ਅਜਿਹੇ ਰਿਪਲਾਈ ਆਫ ਕਰਨ ਨੂੰ ਵਿਕਲਪ ਦੇ ਸਕਦਾ ਹੈ। ਇਸ ਤਰ੍ਹਾਂ ਯੂਜ਼ਰਸ ਸਮਾਰਟ ਡਿਵਾਈਸ ਨੂੰ ਅਜਿਹੇ ਰਿਪਲਾਈ ਆਫ ਕਰ ਸਕਣਗੇ।

ਫਰਮ ਨੇ ਪਹਿਲਾਂ ਹੀ ਨਵੇਂ ਗੂਗਲ ਅਸਿਸਟੈਂਟ ਨੂੰ ਡਿਵੈੱਲਪ ਕਰਨ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕੰਪਨੀ ਦੇ ਲੇਟੈਸਟ ਫਲੈਗਸ਼ਿਪ ਡਿਵਾਈਸੇਜ ਪਿਕਸਲ 4 ਅਤੇ ਪਿਕਸਲ 4ਐਕਸ.ਐੱਲ. ਸਮਾਰਟ 'ਚ ਅਪਡੇਟੇਡ ਅਸਿਸਟੈਂਟ ਦਿੱਤਾ ਗਿਆ ਹੈ। ਪਿਕਸਲ ਡਿਵਾਈਸ 'ਚ ਮਿਲ ਰਿਹਾ ਨਵੀਂ ਅਸਿਸਟੈਂਟ ਜਲਦ ਹੀ ਬਾਕੀ ਡਿਵਾਈਸੇਜ ਅਤੇ ਸਮਾਰਟ ਹੋਮ ਡਿਵਾਈਸੇਜ ਲਈ ਵੀ ਰੋਲਆਊਟ ਕੀਤੀ ਜਾ ਸਕਦੀ ਹੈ। ਇਸ ਅਸਿਸਟੈਂਟ ਅਪਡੇਟ ਨਾਲ ਹੀ ਯੂਜ਼ਰਸ ਨੂੰ ਅਸਿਸਟੈਂਟ ਦੇ ਰਿਪਲਾਈ ਸ਼ਾਰਟ ਕਰਨ ਦਾ ਆਪਸ਼ਨ ਵੀ ਮਿਲੇਗਾ।

ਮਿਲਿਆ ਨਵਾਂ Brief ਆਪਸ਼ਨ
ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਪਿਕਸਲ 2ਐਕਸ.ਐੱਲ. 'ਚ ਮੌਜੂਦ ਗੂਗਲ ਅਸਿਸਟੈਂਟ 'ਚ ਜਿਥੇ ਸਿਰਫ ਦੋ ਆਪਸ਼ਨ 'On'  ਅਤੇ  'Hands-free only' ਮਿਲਦੇ ਸਨ, ਨਵੇਂ ਪਿਕਸਲ 4ਐਕਸ.ਐੱਲ. 'ਚ ਯੂਜਰਸ ਨੂੰ ਤਿੰਨ ਆਪਸ਼ਨ 'Full', 'Brief' ਅਤੇ 'None (Hands-free)' ਆਪਸ਼ਨ ਮਿਲ ਰਹੇ ਹਨ। ਇਨ੍ਹਾਂ 'ਚ Brief ਆਪਸ਼ਨ ਨੂੰ ਸਲੈਕਟ ਕਰਨ 'ਤੇ ਯੂਜ਼ਰਸ ਨੂੰ ਲੰਬੇ ਰਿਪਲਾਈ ਅਸਿਸਟੈਂਟ ਵੱਲੋਂ ਨਹੀਂ ਮਿਲਣਗੇ। ਗੂਗਲ ਜਲਦ ਹੀ ਨਵੀਂ ਅਪਡੇਟ ਨੂੰ ਬਾਕੀ ਡਿਵਾਈਸਜ ਦੇ ਲਈ ਵੀ ਲਿਆਈ ਜਾ ਸਕਦਾ ਹੈ ਅਤੇ ਸਮਾਰਟਫੋਨ ਯੂਜ਼ਰਸ ਨੂੰ ਵੀ ਇਹ ਅਪਡੇਟ ਮਿਲੇਗੀ।

ਅਸਿਸਟੈਂਟ 'ਤੇ ਹਿੰਦੀ 'ਚ ਖਬਰਾਂ
ਦੱਸ ਦੇਈਏ ਕਿ ਯੂਜ਼ਰਸ ਹੁਣ ਗੂਗਲ ਅਸਿਸਟੈਂਟ 'ਤੇ ਹਿੰਦੀ 'ਚ ਖਬਰਾਂ ਦੇਖ ਸਕਦੇ ਹਨ। ਇਸ ਦੇ ਲਈ ਯੂਜ਼ਰਸ ਨੂੰ ਗੂਗਲ ਅਸਿਸਟੈਂਟ ਨਾਲ 'ਓਕੇ ਗੂਗਲ, ਹਿੰਦੀ ਨਿਊਜ਼'  (Ok Google, Hindi News)  ਕਹਿਣਾ ਹੋਵੇਗਾ। ਨਾਲ ਹੀ, ਗੂਗਲ, ਫੋਨ ਕਾਲ ਰਾਹੀਂ ਅਸਿਸਟੈਂਟ ਉਪਲੱਬਧ ਕਰਵਾਉਣ ਲਈ ਕੰਮ ਕਰ ਰਿਹਾ ਹੈ। ਇਹ ਲੇਟੈਸਟ ਫੀਚਰ ਆਫ ਕਰਨ ਲਈ ਗੂਗਲ ਨੇ ਵੋਡਾਫੋਨ-ਆਈਡੀਆ ਨਾਲ ਪਾਰਟਨਰਸ਼ਿਪ ਕੀਤੀ ਹੈ। ਗੂਗਲ ਲਖਨਊ ਅਤੇ ਕਾਨਪੁਰ 'ਚ ਫੋਨ ਕਾਲ ਰਾਹੀਂ ਅਸਿਸਟੈਂਟ ਨੂੰ ਟੈਸਟ ਕਰ ਰਿਹਾ ਹੈ। ਅਸਿਸਟੈਂਟ ਨਾਲ ਕਨੈਕਟ ਕਰਨ ਲਈ ਯੂਜ਼ਰਸ 000-800-9191-000 'ਤੇ ਕਾਲ ਕਰ ਸਕਦੇ ਹਨ।


Karan Kumar

Content Editor

Related News