Google For India: ਹੁਣ ਬਿਨਾਂ ਇੰਟਰਨੈੱਟ ਦੇ ਵੀ ਚਲਾ ਸਕੋਗੇ ਗੂਗਲ ਅਸਿਸਟੈਂਟ

09/19/2019 2:57:22 PM

ਗੈਜੇਟ ਡੈਸਕ– ਗੂਗਲ ਅਸਿਸਟੈਂਟ ਹੁਣ 30 ਭਾਸ਼ਾਵਾਂ ’ਚ 80 ਦੇਸ਼ਾਂ ’ਚ ਇਸਤੇਮਾਲ ਕੀਤਾ ਜਾਂਦਾ ਹੈ। ਭਾਰਤ ’ਚ ਦੋ ਸਾਲ ਪਹਿਲਾਂ ਗੂਗਲ ਅਸਿਸਟੈਂਟ ਲਾਂਚ ਕੀਤਾ ਗਿਆ ਸੀ। ਹੁਣ ਭਾਰਤ ਲਈ ਫੋਨ ਲਾਈਨ ਗੂਗਲ ਅਸਿਸਟੈਂਟ ਲਾਂਚ ਕੀਤਾ ਗਿਆ ਹੈ। ਗੂਗਲ ਨੇ ਵੋਡਾਫੋਨ ਦੇ ਨਾਲ ਮਿਲ ਕੇ ਫੋਨ ਲਾਈਨ ਅਸਿਸਟੈਂਟ ਲਾਂਚ ਕੀਤਾ ਹੈ। ਇਸ ਲਈ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਇਸ ਲਈ ਕਿਸੇ ਤਰ੍ਹਾਂ ਦੇ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਹੋਵੇਗੀ। ਤੁਸੀਂ ਇਸ ਨੰਬਰ ’ਤੇ ਕਾਲ ਕਰਕੇ ਜਾਣਕਾਰੀ ਸਾਬਲ ਕਰ ਸਕਦੇ ਹੋ। 

ਕਾਲ ਕਰਕੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ, ਠੀਕ ਉਸੇ ਤਰ੍ਹਾਂ ਜਿਵੇਂ ਤੁਸੀਂ ਇੰਟਰਨੈੱਟ ’ਤੇ ਪੁੱਛਦੇ ਹੋ। ਇਥੇ ਟ੍ਰੇਨ ਦੀ ਟਾਈਮਿੰਗ ਨੂੰ ਲੈ ਕੇ ਤੁਸੀਂ ਕਿਸੇ ਰੈਸਤਰਾਂ ਬਾਰੇ ਪੁੱਛ ਸਕਦੇ ਹੋ। ਇਸ ਲਈ ਗੂਗਲ ਨੇ ਵੋਡਾਫੋਨ ਅਤੇ ਆਈਡੀਆ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਹਿਤ ਨਿਊਜ਼ ਅਤੇ ਵੈਦਰ ਫੋਰਕਾਸਟ ਵੀ ਜਾਣ ਸਕਦੇ ਹੋ। ਇਹ ਹਿੰਦੀ ਅਤੇ ਅੰਗਰੇਜੀ ਲਈ ਹੈ। ਇਸ ਨੂੰ ਸਿਰਫ ਵੋਡਾਫੋਨ ਆਈਡੀਆ ਯੂਜ਼ਰਜ਼ ਹੀ ਇਸਤੇਮਾਲ ਕਰ ਸਕਦੇ ਹਨ। 

ਈਵੈਂਟ ਦੌਰਾਨ ਗੂਗਲ ਨੇ ਗੂਗਲ ਸਰਚ ਨੂੰ ਵੀ ਲੈ ਕੇ ਨਵੇਂ ਬਦਲਾਵਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਗੂਗਲ ਲੈੱਨਜ਼ ’ਚ ਕੁਝ ਨਵੇਂ ਫੀਚਰਜ਼ ਨੂੰ ਐਡ ਕੀਤਾ ਹੈ। ਹੁਣ ਯੂਜ਼ਰਜ਼ ਕਿਸੇ ਬੋਰਡ ’ਤੇ ਲਿਖੇ ਕੰਟੈਂਟ ਨੂੰ ਦੇਖ ਕੇ ਰਿਅਲ ਟਾਈਮ ਟ੍ਰਾਂਸਲੇਟ ਕਰ ਸਕਦੇ ਹਨ। ਨਾਲ ਹੀ ਟ੍ਰਾਂਸਲੇਸ਼ਨ ਨੂੰ ਲਾਈਵ ਸੁਣ ਵੀ ਸਕਦੇ ਹਨ। ਇਹ ਫੀਚਰ ਤਿੰਨ ਭਾਰਤੀ ਭਾਸ਼ਾਵਾਂ ’ਚ ਉਪਲੱਬਧ ਹੋਵੇਗਾ।