Tik Tok ਨੂੰ ਟੱਕਰ ਦੇਵੇਗੀ ਗੂਗਲ ਦੀ ਇਹ ਐਪ

01/30/2020 6:42:20 PM

ਗੈਜੇਟ ਡੈਸਕ—ਗੂਗਲ ਨੇ ਇਕ ਨਵੀਂ ਸੋਸ਼ਲ ਵੀਡੀਓ ਸ਼ੇਅਰਿੰਗ ਐਪ ਟੈਂਗੀ (Tangi) ਲਾਂਚ ਕੀਤੀ ਹੈ। ਇਹ ਐਕਸਪੈਰੀਮੈਂਟਲ ਐਪ ਹੈ ਜਿਸ ਨੂੰ ਗੂਗਲ ਏਰੀਆ120 ਤਹਿਤ ਤਿਆਰ ਕੀਤਾ ਗਿਆ ਹੈ। ਫਿਲਹਾਲ ਇਹ ਮੋਬਾਇਲ ਅਤੇ ਵੈੱਬ ਦੋਵਾਂ ਪਲੇਟਫਾਰਮਸ 'ਤੇ ਕੰਮ ਕਰਦੀ ਹੈ।

ਟਿਕਟਾਕ ਦੀ ਪ੍ਰਸਿੱਧੀ ਦੇਖਦੇ ਹੋਏ ਫੇਸਬੁੱਕ ਤੋਂ ਬਾਅਦ ਹੁਣ ਗੂਗਲ ਨੇ ਵੀ ਇਸ ਤਰ੍ਹਾਂ ਦੀ ਐਪ ਪੇਸ਼ ਕੀਤੀ ਹੈ। ਪਰ ਇਹ ਐਪ ਟਿਕਟਾਕ ਦੀ ਤਰ੍ਹਾਂ ਸਿਰਫ ਐਂਟਰਟੇਨਮੈਂਟ ਫੋਕਸਡ ਨਹੀਂ ਹੈ। ਗੂਗਲ ਦੇ Tangi ਤਹਿਤ 60 ਸੈਕਿੰਡਸ ਦੀ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਇਹ ਟਿਕਟਾਕ ਤੋਂ ਵੱਖ ਵੀ ਹੈ ਕਿਉਂਕਿ ਯੂਜ਼ਰਸ ਇਥੇ 60 ਸੈਕਿੰਡਸ ਦੀਆਂ ਵੀਡੀਓਜ਼ ਕਈ ਟਾਪਿਕਸ 'ਤੇ ਬਣਾ ਸਕਦੇ ਹਨ  ਜਿਨ੍ਹਾਂ 'ਚ ਕੂਕਿੰਗ, ਕ੍ਰਾਫਟਿੰਗ, ਮੇਕਅਪ ਅਤੇ ਕਲਾਦਿੰਗ ਸ਼ਾਮਲ ਹੈ।

Tangi ਦੀ ਵੈੱਬਸਾਈਟ 'ਤੇ ਜਾ ਕੇ ਤੁਹਾਨੂੰ ਪੂਰਾ ਇੰਟਰਫੇਸ ਮਿਲੇਗਾ। ਸਭ ਤੋਂ ਉੱਤੇ ਇਥੇ ਕੈਟਿਗਰੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਤੁਸੀਂ ਸਲੈਕਟ ਕਰ ਸਕਦੇ ਹੋ। ਇਥੇ 60 ਸੈਕਿੰਡਸ ਤਕ ਦੇ ਟੂਟੋਰੀਅਲ ਵੀਡੀਓਜ਼ ਹਨ। ਤੁਸੀਂ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਅਪਲੋਡ ਕਰ ਸਕਦੇ ਹੋ।

Tangi ਦਾ ਮਤਲਬ - Teach and Give ਜਾਂ Tangible  ਦੱਸਿਆ ਗਿਆ ਹੈ। ਇਹ ਸਿਰਫ ਐਂਟਰਟੇਨਮੈਂਟ ਫੋਕਸਡ ਨਹੀਂ ਰਹੇਗੀ ਬਲਕਿ ਇਥੇ ਟੂਟੋਰੀਅਲਸ ਹੋਣਗੇ। ਭਲੇ ਹੀ ਇਹ ਐਪ ਗੂਗਲ ਦੀ ਹੈ ਪਰ ਇਸ ਨੂੰ ਪਹਿਲਾਂ ਐਪਲ ਐਪ ਸਟੋਰ ਲਈ ਜਾਰੀ ਕੀਤਾ ਗਿਆ ਹੈ। ਫਿਲਹਾਲ ਇਹ ਗੂਗਲ ਪਲੇਅ ਸਟੋਰ 'ਤੇ ਨਹੀਂ ਦਿਖ ਰਹੀ ਹੈ। ਫਿਲਹਾਲ Tangi ਐਪ ਐਕਸਪੈਰੀਮੈਂਟ ਦੇ ਤੌਰ 'ਤੇ ਲਾਂਚ ਕੀਤੀ ਗਈ ਹੈ। ਹਾਲ ਹੀ 'ਚ ਟਿਕਟਾਕ ਦੀ ਤਰ੍ਹਾਂ ਇਕ ਬਾਈਟ ਐਪ ਲਾਂਚ ਕੀਤੀ ਗਈ ਹੈ। ਇਸ ਐਪ ਨੂੰ ਮਸ਼ਹੂਰ ਵਾਈਨ ਪਲੇਟਫਾਰਮ ਦੇ ਕੋ-ਫਾਊਂਡਰ ਨੇ ਤਿਆਰ ਕੀਤੀ ਹੈ। ਹਾਲਾਂਕਿ ਇਹ ਬਾਈਟ ਐਪ ਅਜੇ ਭਾਰਤ 'ਚ ਉਪਲੱਬਧ ਨਹੀਂ ਹੈ।


Karan Kumar

Content Editor

Related News