Google ਤੇ Apple ਦੀ ਵੱਡੀ ਕਾਰਵਾਈ, ਆਪਣੇ ਪਲੇਟਫਾਰਮ ਤੋਂ ਹਟਾਏ 8 ਲੱਖ Apps

09/22/2021 3:30:51 PM

ਗੈਜੇਟ ਡੈਸਕ– ਦਿੱਗਜ ਤਕਨਾਲੋਜੀ ਕੰਪਨੀ ਗੂਗਲ ਅਤੇ ਐਪਲ ਨੇ ਇਸ ਸਾਲ ਦੀ ਪਹਿਲੀ ਛਮਾਹੀ ’ਚ ਆਪਣੇ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ 8 ਲੱਖ ਮੋਬਾਇਲ ਐਪ ਹਟਾਏ ਹਨ। ਇਨ੍ਹਾਂ ਮੋਬਾਇਲ ਐਪਸ ਨੂੰ ਹਟਾਏ ਜਾਣ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ 9 ਬਿਲੀਅਨ ਅਤੇ ਐਪਲ ਐਪ ਸਟੋਰ ’ਤੇ 21 ਬਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਸੀ। ਇਹ ਜਾਣਕਾਰੀ ਕੈਲੀਫੋਰਨੀਆ ਦੀ ਰਿਸਰਚ ਫਰਮ Pixalate ਦੀ ਰਿਪੋਰਟ ਤੋਂ ਮਿਲੀ ਹੈ। 

ਇਹ ਵੀ ਪੜ੍ਹੋ– ਵਿਕਰੀ ਤੋਂ ਪਹਿਲਾਂ ਭਾਰਤ ’ਚ ਹਿਟ ਹੋਇਆ iPhone 13, ਮਿਲੀ ਰਿਕਾਰਡ ਪ੍ਰੀ-ਬੁਕਿੰਗ

Pixalate ਦੀ ਰਿਪੋਰਟ ਮੁਤਾਬਕ, ਗੂਗਲ ਪਲੇਅ ਸਟੋਰ ਤੋਂ 86 ਫੀਸਦੀ ਮੋਬਾਇਲ ਐਪ ਨੂੰ ਹਟਾਇਆ ਗਿਆ ਹੈ। ਉਥੇ ਹੀ ਦੂਜੇ ਪਾਸੇ 89 ਫਸੀਦੀ ਮੋਬਾਇਲ ਐਪ ਐਪਲ ਐਪ ਸਟੋਰ ਤੋਂ ਡਿਲੀਟ ਹੋਏ ਹਨ, ਜੋ 12 ਸਾਲਾਂ ਤਕ ਦੇ ਬੱਚੇ ਨੂੰ ਟਾਰਗੇਟ ਕਰ ਰਹੇ ਸਨ। ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ’ਤੇ 25 ਫੀਸਦੀ ਐਪ ਅਤੇ ਐਪਲ ਐਪ ਸਟੋਰ ’ਤੇ 59 ਫੀਸਦੀ ਐਪ ਨੇ ਪ੍ਰਾਈਵੇਸੀ ਪਾਲਿਸੀ ਦਾ ਉਲੰਘਣ ਕੀਤਾ ਸੀ। 

ਰਿਪੋਰਟ ’ਚ ਅੱਗ ਕਿਹਾ ਗਿਆ ਹੈ ਕਿ ਦੋਵਾਂ ਪਲੇਟਫਾਰਮਾਂ ’ਤੇ 50 ਲੱਖ ਐਪਸ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਐਪਸ ਨੂੰ 2.1 ਕਰੋੜ ਕਸਟਮਰ ਰੀਵਿਊ ਅਤੇ ਰੇਟਿੰਗ ਮਿਲੀ ਸੀ। ਅਜਿਹੇ ’ਚ ਜ਼ਾਹਿਰ ਹੈ ਕਿ ਪਲੇਅ ਸਟੋਰ ਅਤੇ ਐਪ ਸਟੋਰ ਤੋਂ ਹਟਾਏ ਜਾਣ ਤੋਂ ਬਾਅਦ ਵੀ ਇਹ ਐਪ ਯੂਜ਼ਰਸ ਦੇ ਫੋਨ ’ਚ ਮੌਜੂਦ ਹੋਣ।

 ਇਹ ਵੀ ਪੜ੍ਹੋ– ਹੁਣ ਸਿਰਫ 1 ਰੁਪਏ ’ਚ ਘਰ ਬੈਠੇ ਪੋਰਟ ਹੋ ਜਾਵੇਗੀ ਸਿਮ, ਜਾਣੋ ਕਿਵੇਂ

Rakesh

This news is Content Editor Rakesh